ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    ਅਖ਼ਿਲੇਸ਼ ਨੂੰ ਖ਼ਤਰਾ: ‘ਸਪਾ’ ਮੈਂਬਰਾਂ ਵੱਲੋਂ ਵਿਧਾਨ ਸਭਾ ’ਚ ਹੰਗਾਮਾ !    

ਭਾਰ ਤੋਲਕ ਸੰਤੋਖ ਸਿੰਘ ਬਿੱਲਾ ਦਾ ਸਨਮਾਨ

Posted On February - 15 - 2020

ਪਿੰਡ ਰੱਕੜਾਂ ਢਾਹਾਂ ’ਚ ਸੰਤੋਖ ਸਿੰਘ ਬਿੱਲਾ ਦਾ ਸਨਮਾਨ ਕਰਦੇ ਹੋਏ ਪਿੰਡ ਵਾਸੀ।

ਸੁਭਾਸ਼ ਜੋਸ਼ੀ
ਬਲਾਚੌਰ, 14 ਫਰਵਰੀ
ਕੌਮਾਂਤਰੀ ਭਾਰ ਤੋਲਕ ਸੰਤੋਖ ਸਿੰਘ ਦਾ ਪਿੰਡ ਰੱਕੜਾਂ ’ਚ ਸਨਮਾਨ ਕੀਤਾ ਗਿਆ। ਸਬ ਡਵੀਜ਼ਨ ਬਲਾਚੌਰ ਦੇ ਪਿੰਡ ਰੱਕੜਾ ਢਾਹਾ ਦਾ ਭਰਵੇਂ ਜੁੱਸੇ ਵਾਲਾ ਗੱਭਰੂ ਸੰਤੋਖ ਸਿੰਘ ਚੌਹਾਨ, ਜਿਸ ਨੂੰ ਮਾਪੇ ਅਤੇ ਪਿੰਡ ਵਾਸੀ ਬੜੇ ਪਿਆਰ ਸਤਿਕਾਰ ਨਾਲ ਬਿੱਲਾ ਕਹਿ ਕੇ ਪੁਕਾਰਦੇ ਹਨ ਨੌਜਵਾਨਾਂ ਲਈ ਅਹਿਮ ਮਿਸਾਲ ਵਜੋਂ ਉਭਰ ਰਿਹਾ ਹੈ। ਕੌਮਾਂਤਰੀ ਪੱਧਰ ’ਤੇ ਮੱਲਾਂ ਮਾਰਨ ਵਾਲਾ ਸੰਤੋਖ ਸਿੰਘ ਭਰ ਜਵਾਨੀ ’ਚ ਹੀ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਆਪਣੀ ਅਤੇ ਆਪਣੇ ਮਾਪਿਆਂ ਦੀ ਜ਼ਿੰਦਗੀ ਖਰਾਬ ਕਰ ਰਹੇ ਨੌਜਵਾਨਾਂ ਲਈ ਰਾਹ ਪ੍ਰੇਰਨਾ ਸਰੋਤ ਬਣ ਰਿਹਾ ਹੈ।
ਵੇਟਲਿਫਟਿੰਗ ਵਿੱਚ ਇੰਟਰਨੈਸ਼ਨਲ ਪੱਧਰ ’ਤੇ ਪ੍ਰਸਿੱਧੀ ਹਾਸਲ ਕਰ ਚੁੱਕੇ ਸੰਤੋਖ ਸਿੰਘ ਚੌਹਾਨ ਦਾ ਪਿੰਡ ਰੱਕੜਾ ਢਾਹਾਂ ਵਿੱਚ ਕਰਵਾਏ ਸਾਲਾਨਾ ਕਬੱਡੀ ਟੂਰਨਾਮੈਂਟ ਵਿੱਚ ਰੱਕੜਾ ਢਾਹਾ ਨਿਵਾਸੀਆਂ ਨੇ ਐੱਨਆਰਆਈ ਵੀਰਾਂ ਦੇ ਸਹਿਯੋਗ ਨਾਲ ਸੋਨੇ ਦੀ ਮੁੰਦਰੀ ਨਾਲ ਸਨਮਾਨ ਅਤੇ ਹੌਸਲਾ ਅਫਜ਼ਾਈ ਕੀਤੀ ਅਤੇ ਤਰੱਕੀ ਦੀਆਂ ਦੁਆਵਾਂ ਦਿੱਤੀਆਂ। ਸੰਤੋਖ ਸਿੰਘ ਬਿੱਲੇ ਵਲੋਂ ਸਮੂਹ ਪਿੰਡ ਵਾਸੀਆ ਦਾ ਇਸ ਸਨਮਾਨ ਤੇ ਧੰਨਵਾਦ ਕੀਤਾ ।


Comments Off on ਭਾਰ ਤੋਲਕ ਸੰਤੋਖ ਸਿੰਘ ਬਿੱਲਾ ਦਾ ਸਨਮਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.