ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    ਅਖ਼ਿਲੇਸ਼ ਨੂੰ ਖ਼ਤਰਾ: ‘ਸਪਾ’ ਮੈਂਬਰਾਂ ਵੱਲੋਂ ਵਿਧਾਨ ਸਭਾ ’ਚ ਹੰਗਾਮਾ !    

ਬਾਲ ਨਾਲ ਛੇੜਛਾੜ: ਦੱਖਣੀ ਅਫਰੀਕਾ ’ਚ ਹੂਟਿੰਗ ਝੱਲਣ ਲਈ ਤਿਆਰ ਵਾਰਨਰ ਤੇ ਸਮਿੱਥ

Posted On February - 15 - 2020

ਡੇਵਿਡ ਵਾਰਨਰ ਤੇ ਸਟੀਵ ਸਮਿੱਥ।

ਸਿਡਨੀ, 14 ਫਰਵਰੀ
ਬਾਲ ਨਾਲ ਛੇੜਛਾੜ ਮਾਮਲੇ ਮਗਰੋਂ ਪਹਿਲੀ ਵਾਰ ਦੱਖਣੀ ਅਫਰੀਕਾ ਵਿੱਚ ਖੇਡਣ ਜਾ ਰਹੇ ਆਸਟਰੇਲੀਆ ਦੇ ਡੇਵਿਡ ਵਾਰਨਰ ਅਤੇ ਸਟੀਵ ਸਮਿੱਥ ਦਰਸ਼ਕਾਂ ਦੀ ਹੂਟਿੰਗ ਝੱਲਣ ਨੂੰ ਤਿਆਰ ਹਨ, ਪਰ ਉਨ੍ਹਾਂ ਨੂੰ ਉਮੀਦ ਹੈ ਕਿ ਦਰਸ਼ਕ ਉਨ੍ਹਾਂ ਪ੍ਰਤੀ ਥੋੜ੍ਹਾ ਸਨਮਾਨ ਦਿਖਾਉਣਗੇ। ਦੋ ਸਾਲ ਪਹਿਲਾਂ ਦੋਵੇਂ ਆਖ਼ਰੀ ਵਾਰ ਦੱਖਣੀ ਅਫਰੀਕਾ ਵਿੱਚ ਖੇਡੇ ਸਨ।
ਉਸ ਸਮੇਂ ਕੈਪਟਾਊਨ ਟੈਸਟ ਵਿੱਚ ਹੀ ਗੇਂਦ ਨਾਲ ਛੇੜਛਾੜ ਮਾਮਲੇ ਵਿੱਚ ਦੋਵਾਂ ’ਤੇ ਇੱਕ-ਇੱਕ ਸਾਲ ਦੀ ਪਾਬੰਦੀ ਲਾਈ ਗਈ ਸੀ। ਦੋਵਾਂ ਨੇ ਵਾਪਸੀ ਮਗਰੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵਾਰਨਰ ਨੂੰ ਆਸਟਰੇਲੀਆ ਦਾ ਸਾਲ ਦਾ ਸਰਵੋਤਮ ਕ੍ਰਿਕਟਰ ਵੀ ਚੁਣਿਆ ਗਿਆ, ਜਦਕਿ ਸਮਿੱਥ ਦੂਜੇ ਸਥਾਨ ’ਤੇ ਰਿਹਾ। ਵਿਸ਼ਵ ਕੱਪ ਅਤੇ ਐਸ਼ੇਜ਼ ਲੜੀ ਦੌਰਾਨ ਦੋਵਾਂ ਨੂੰ ਦਰਸ਼ਕਾਂ ਦੀ ਹੂਟਿੰਗ ਝੱਲਣੀ ਪਈ ਸੀ। ਹੁਣ ਦੱਖਣੀ ਅਫਰੀਕਾ ਵਿੱਚ ਵੀ ਅਜਿਹਾ ਹੀ ਕੁੱਝ ਵਾਪਰ ਸਕਦਾ ਹੈ।
ਵਾਰਨਰ ਨੇ ਸਿਡਨੀ ਰੇਡੀਓ ਟੂਜੀਬੀ ਨੂੰ ਕਿਹਾ, ‘‘ਮੈਨੂੰ ਜ਼ਿਆਦਾ ਫ਼ਰਕ ਨਹੀਂ ਪੈਂਦਾ। ਮੈਂ ਮੈਦਾਨ ’ਤੇ ਉਤਰ ਕੇ ਦੌੜਾਂ ਬਣਾਉਣ ਅਤੇ ਆਸਟਰੇਲੀਆ ਨੂੰ ਜਿਤਾਉਣ ਲਈ ਖੇਡਾਂਗਾ।’’ ਉਸ ਨੇ ਕਿਹਾ, ‘‘ਇੰਗਲੈਂਡ ਵਿੱਚ ਅਸੀਂ ਉਸ ਦਾ ਸਾਹਮਣਾ ਕੀਤਾ। ਉਮੀਦ ਹੈ ਕਿ ਸਾਡੇ ਲਈ ਥੋੜ੍ਹਾ ਸਨਮਾਨ ਵਿਖਾਇਆ ਜਾਵੇਗਾ।’’ ਵਾਰਨਰ ਅਤੇ ਸਮਿੱਥ ਆਸਟਰੇਲੀਆ ਦੀ ਟੀ-20 ਅਤੇ ਇੱਕ ਰੋਜ਼ਾ ਦੋਵਾਂ ਟੀਮਾਂ ਵਿੱਚ ਹਨ। -ਪੀਟੀਆਈ


Comments Off on ਬਾਲ ਨਾਲ ਛੇੜਛਾੜ: ਦੱਖਣੀ ਅਫਰੀਕਾ ’ਚ ਹੂਟਿੰਗ ਝੱਲਣ ਲਈ ਤਿਆਰ ਵਾਰਨਰ ਤੇ ਸਮਿੱਥ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.