ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਬਾਲ ਕਿਆਰੀ

Posted On February - 22 - 2020

ਮੋਰ ਦੇ ਖੰਭ
ਸਭ ਪੰਛੀਆਂ ਦਾ ਰਾਜਾ ਮੋਰ
ਕੁਦਰਤ ਸੁੰਦਰ ਬਣਾਇਆ।
ਖੰਭ ਵੀ ਇਸ ਦੇ ਕਿੰਨੇ ਸੋਹਣੇ
ਸਿਰ ’ਤੇ ਤਾਜ ਸਜਾਇਆ।

ਜੰਗਲ, ਬਾਗ਼ਾਂ ਵਿਚ ਹੈ ਰਹਿੰਦਾ
ਉੱਚੀ ਨਾ ਉਡਾਣ ਭਰੇ।
ਮਸਤੀ ਵਿਚ ਪੈਲਾਂ ਪਾਉਂਦਾ ਮੋਰ
ਖ਼ੁਸ਼ੀ ਦਾ ਇਜ਼ਹਾਰ ਕਰੇ।

ਪੜ੍ਹਨ ਤੋਂ ਜੋ ਜੀਅ ਚੁਰਾਉਂਦੇ
ਕਿਤਾਬਾਂ ਵਿਚ ਮੋਰ ਖੰਭ ਰੱਖਦੇ।
ਮਨ ਵਿਚ ਇਹ ਭਰਮ ਪਾਲਦੇ
ਫੇਲ੍ਹ ਨਹੀਂ ਉਹ ਹੋ ਸਕਦੇ।

ਬੱਚਿਓ ਛੱਡ ਕੇ ਅੰਧ ਵਿਸ਼ਵਾਸ
ਇਸ ਗੱਲ ਦਾ ਰੱਖੋ ਧਿਆਨ।
ਮਿਹਨਤ ਨਾਲ ਹੀ ਮਿਲਣੀ ਮੰਜ਼ਿਲ
ਆ ਗਏ ਫਿਰ ਇਮਤਿਹਾਨ।
-ਹਰਿੰਦਰ ਸਿੰਘ ਗੋਗਨਾ

ਰੁੱਖ ਲਗਾਈਏ
ਆਓ ਰਲ ਕੇ ਰੁੱਖ ਲਗਾਈਏ
ਪ੍ਰਦੂਸ਼ਣ ਨੂੰ ਜੜੋਂ ਮਿਟਾਈਏ।
ਰੁੱਖਾਂ ਦੇ ਨਾਂ ਸੁੱਖ ਹਜ਼ਾਰਾਂ
ਇਨ੍ਹਾਂ ਨਾਲ ਖਿੜੀਆਂ ਗੁਲਜ਼ਾਰਾਂ।

ਸਭ ਨੂੰ ਇਹ ਗੱਲ ਸਮਝਾਈਏ
ਆਓ ਰਲ ਕੇ ਰੁੱਖ ਲਗਾਈਏ।
ਬੜੇ ਸਵਾਦੀ ਫ਼ਲ ਨੇ ਦਿੰਦੇ
ਖ਼ੁਸ਼ੀਆਂ ਇਹ ਪਲ ਪਲ ਨੇ ਦਿੰਦੇ।

ਇਨ੍ਹਾਂ ’ਤੇ ਨਾ ਆਰੀ ਚਲਾਈਏ
ਆਓ ਰਲ ਕੇ ਰੁੱਖ ਲਗਾਈਏ।
ਇਹ ਨੇ ਸਾਡੀਆਂ ਮਾਵਾਂ ਵਰਗੇ
ਸਕੇ ਭੈਣ ਭਰਾਵਾਂ ਵਰਗੇ।

ਇਨ੍ਹਾਂ ਦੇ ਨਾਲ ਸਾਂਝ ਵਧਾਈਏ
ਜੀਵਨ ਨੂੰ ਇਹ ਦੇਣ ਹੁਲਾਰਾ
ਇਨ੍ਹਾਂ ਬਿਨਾਂ ਨਾ ਸਾਡਾ ਗੁਜ਼ਾਰਾ।
ਧਰਤੀ ਨੂੰ ਬੰਜਰ ਹੋਣੋ ਬਚਾਈਏ
ਆਓ ਰਲ ਕੇ ਰੁੱਖ ਲਗਾਈਏ।
‘ਗਿੰਦਰ ਨਵੇਂ ਕਿਲ੍ਹੇ ਵਾਲੇ’ ਦਾ ਕਹਿਣਾ
ਰੁੱਖ ਨੇ ਮਿੱਤਰੋ ਕੀਮਤੀ ਗਹਿਣਾ।
ਘਰ ਘਰ ਵਿਚ ਸੰਦੇਸ਼ ਪਹੁੰਚਾਈਏ
ਆਓ ਰਲ ਮਿਲ ਰੁੱਖ ਲਗਾਈਏ।
-ਜੁਗਿੰਦਰਪਾਲ ਕਿਲ੍ਹਾ ਨੌਂ

ਜਲੇਬੀ
ਚੀਜੀ ਬੜੀ ਅਨੋਖੀ ਡਿੱਠੀ
ਨਾਮ ਜਲੇਬੀ ਬੜੀ ਹੀ ਮਿੱਠੀ।
ਗਰਮਾ-ਗਰਮ ਪਾਪਾ ਜੀ ਲਿਆਏ
ਬੜੀ ਹੀ ਚੰਗੀ ਖੁਸ਼ਬੋ ਆਏ।
ਮਜ਼ੇ-ਮਜ਼ੇ ਨਾਲ ਖਾਈ ਜਾਵਾਂ
ਵੇਖ-ਵੇਖ ਲਲਚਾਈ ਜਾਵਾਂ।
ਵੇਖਣ ਨੂੰ ਟੇਢੀ-ਮੇਢੀ ਲੱਕੜੀ
ਮਿੱਠੇ ਰਸ ਨਾਲ ਹੋਈ ਜਕੜੀ।
ਮਾਂ ਕਹਿੰਦੀ ਜ਼ਿਆਦਾ ਨਹੀਂ ਖਾਣੀ
‘ਗੋਗੀ’ ਤੈਨੂੰ ਸ਼ੂਗਰ ਹੋ ਜਾਣੀ।
ਕਿਹਾ ਜੋ ਮਾਂ ਨੇ ਬੰਨ੍ਹ ਲਿਆ ਪੱਲੇ
ਰਲ-ਮਿਲ ਹੈ ਖਾਣੀ ਨਹੀਂ ਕੱਲੇ-ਕੱਲੇ।
-ਗੋਗੀ ਜ਼ੀਰਾ


Comments Off on ਬਾਲ ਕਿਆਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.