ਫੁਟਬਾਲ: ਨਵੀਂ ਮੁੰਬਈ ’ਚ ਹੋਵੇਗਾ ਮਹਿਲਾ ਅੰਡਰ-17 ਵਿਸ਼ਵ ਕੱਪ ਦਾ ਫਾਈਨਲ !    ਅਨੁਸ਼ਾਸਨ ਪਿੱਛੇ ਲੁਕੇ ਖ਼ਤਰਨਾਕ ਇਰਾਦੇ !    ਸ਼ਿਵਾਲਿਕ ਦੀ ਸਭ ਤੋਂ ਉੱਚੀ ਚੋਟੀ ’ਤੇ ਸਥਿਤ ਪ੍ਰਾਚੀਨ ਸ਼ਿਵ ਮੰਦਿਰ !    ਗੰਗਸਰ ਜੈਤੋ ਦਾ ਮੋਰਚਾ !    ਸ਼੍ਰੋਮਣੀ ਕਮੇਟੀ ਵਿਚ ਵੱਡਾ ਪ੍ਰਬੰਧਕੀ ਫੇਰਬਦਲ !    ਪਰਗਟ ਸਿੰਘ ਦੀ ਕੈਪਟਨ ਨਾਲ ਮੁਲਾਕਾਤ ਅੱਜ !    ਕਰੋਨਾਵਾਇਰਸ: ਚੀਨ ਵਿੱਚ ਮੌਤਾਂ ਦੀ ਗਿਣਤੀ 1,800 ਟੱਪੀ !    ਲੰਡਨ ਵਿੱਚ ‘ਸ਼ੇਮ, ਸ਼ੇਮ ਪਾਕਿਸਤਾਨ’ ਦੇ ਨਾਅਰੇ ਲੱਗੇ !    ਕੋਰੇਗਾਓਂ-ਭੀਮਾ ਹਿੰਸਾ ਦੀ ਜਾਂਚ ਕੇਂਦਰ ਨੂੰ ਨਹੀਂ ਸੌਂਪਾਂਗੇ: ਠਾਕਰੇ !    ਅਖ਼ਿਲੇਸ਼ ਨੂੰ ਖ਼ਤਰਾ: ‘ਸਪਾ’ ਮੈਂਬਰਾਂ ਵੱਲੋਂ ਵਿਧਾਨ ਸਭਾ ’ਚ ਹੰਗਾਮਾ !    

ਬਡਲਾ ਖੇਡ ਮੇਲਾ: ਭੜੀ ਦੇ ਗੱਭਰੂਆਂ ਨੇ ਫੁਟਬਾਲ ’ਚ ਬਾਜ਼ੀ ਮਾਰੀ

Posted On February - 15 - 2020

ਜੇਤੂ ਟੀਮ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਜਗਜੀਤ ਕੁਮਾਰ
ਖਮਾਣੋਂ, 14 ਫਰਵਰੀ
ਪਿੰਡ ਬਡਲਾ ਵਿਚ ਪੰਚਾਇਤੀ ਰਾਜ ਸਪੋਰਟਸ ਕਲੱਬ, ਪਰਵਾਸੀ ਭਾਰਤੀ, ਸਮੂਹ ਗਰਾਮ ਪੰਚਾਇਤ ਅਤੇ ਨਗਰ ਵਾਸੀਆਂ ਵੱਲੋਂ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ, ਜਤਿੰਦਰ ਸਿੰਘ ਭੰਗੂ, ਹਰਵਿੰਦਰ ਸਿੰਘ ਢੋਡੇ ਅਤੇ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਵਜ਼ਨੀ ਕਬੱਡੀ ਤੇ ਫੁਟਬਾਲ ਆਦਿ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਕਬੱਡੀ 32 ਕਿਲੋ ਵਿੱਚ ਸਹਿਤਾਜਪੁਰ ਨੇ ਪਹਿਲਾ ਸਹਿਬਾਜ ਨੇ ਦੂਜਾ, ਕਬੱਡੀ 37 ਕਿਲੋ ਵਿੱਚ ਬੀਹਲਾ ਪਹਿਲੇ ਤੇ ਡੇਰਾ ਮੀਰ ਮੀਰਾ ਦੂਜੇ ਅਤੇ ਕਬੱਡੀ 47 ਕਿਲੋ ਵਿੱਚ ਜੱਸੜਾਂ ਨੇ ਸੰਗਤਪੁਰਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ 57 ਕਿਲੋ ਵਿੱਚ ਉਟਾਲਾਂ ਪਹਿਲੇ ਸਥਾਨ ਅਤੇ ਨਾਭਾ ਦੂਜੇ ਸਥਾਨ ’ਤੇ ਰਿਹਾ। ਕਬੱਡੀ 75 ਕਿਲੋ ਵਿੱਚ ਸਹੇੜੀ ਦੇ ਗੱਭਰੂਆਂ ਨੇ ਨਾਨਕਸਰ ਸਿਆੜ ਨੂੰ ਹਰਾਇਆ। ਫੁਟਬਾਲ ਇੱਕ ਪਿੰਡ ਓਪਨ ਵਿੱਚ ਭੜੀ ਨੇ ਪਹਿਲਾ ਸਥਾਨ ਅਤੇ ਬਡਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਇੱਕ ਪਿੰਡ ਓਪਨ ਵਿੱਚ ਸੀਆਂਦੌਦ ਦੇ ਗੱਭਰੂਆਂ ਨੇ ਬਰਸਾਲਪੁਰ ਨੂੰ ਹਰਾਇਆ। ਇਸ ਦੌਰਾਨ ਬੈਸਟ ਰੇਡਰ ਤੋਤਾ ਕੰਗਣਵਾਲ ਅਤੇ ਬੈਸਟ ਜਾਫੀ ਭਾਓ ਸੀਆਂਦੌਦ ਐਲਾਨੇ ਗਏ। ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਦਰਬਾਰਾ ਸਿੰਘ ਗੁਰੂ, ਜਸਮੇਰ ਸਿੰਘ ਬਡਲਾ, ਡਾ. ਨਰਿੰਦਰ ਸ਼ਰਮਾ, ਹਰਦੀਪ ਸਿੰਘ ਭੁੱਲਰ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਸ੍ਰੀ ਜੀਪੀ ਨੇ ਖੇਡ ਸਟੇਡੀਅਮ ਲਈ ਪੰਜ ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸ ਖੇਡ ਮੇਲੇ ਦੀ ਕੁਮੈਂਟਰੀ ਸੁਰਜੀਤ ਸਿੰਘ ਕਕਰਾਲੀ, ਅਮਨ ਮਹੌਣ ਅਤੇ ਮੰਚ ਤੋਂ ਬਿਕਰਮ ਸਿੰਘ ਨੇ ਨਿਭਾਈ। ਜਸਵਿੰਦਰ ਸਿੰਘ ਜੱਸਾ, ਜਤਿੰਦਰ ਸਿੰਘ ਭੰਗੂ, ਰਵਿੰਦਰ ਸਿੰਘ, ਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਸਰਪੰਚ ਚੂਹੜ ਸਿੰਘ ਤੇ ਕਲੱਬ ਮੈਂਬਰਾਂ ਨੇ ਖੇਡ ਮੇਲੇ ਨੂੰ ਨੇਪਰੇ ਚਾੜ੍ਹਿਆ।


Comments Off on ਬਡਲਾ ਖੇਡ ਮੇਲਾ: ਭੜੀ ਦੇ ਗੱਭਰੂਆਂ ਨੇ ਫੁਟਬਾਲ ’ਚ ਬਾਜ਼ੀ ਮਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.