ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਬਠਿੰਡਾ ਦੇ ਵਿਕਾਸ ਲਈ 69 ਟੈਂਡਰ ਪਾਸ

Posted On February - 26 - 2020

ਸੁਖਜੀਤ ਮਾਨ
ਬਠਿੰਡਾ, 25 ਫਰਵਰੀ
ਇੱਥੋਂ ਦੇ ਨਗਰ ਨਿਗਮ ਦਫ਼ਤਰ ’ਚ ਅੱਜ ਮੇਅਰ ਬਲਵੰਤ ਰਾਏ ਨਾਥ ਨੇ ਆਪਣੀ ਖ਼ਰਾਬ ਸਿਹਤ ਦੇ ਬਾਵਜੂਦ ਐੱਫਐੱਡਸੀਸੀ ਦੀ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਦੌਰਾਨ 70 ’ਚੋਂ 69 ਟੈਂਡਰ ਸਰਬਸੰਮਤੀ ਨਾਲ ਪਾਸ ਕਰ ਦਿੱਤੇ, ਜਦੋਂਕਿ ਸ਼ਹਿਰ ਦੀ ਸੁੰਦਰਤਾ ਲਈ ਪੌਦੇ ਲਾਉਣ ਦੇ ਕੰਮ ਦੇ ਟੈਂਡਰ ਸਬੰਧੀ ਡਿਪਟੀ ਮੇਅਰ ਗੁਰਿੰਦਰ ਕੌਰ ਮਾਂਗਟ ਨੇ ਇਤਰਾਜ਼ ਪ੍ਰਗਟਾਇਆ ਕਿ ਇਹ ਕੰਮ ਤਾਂ ਕੁੱਝ ਐਨਜੀਓ ਵੱਲੋਂ ਹੀ ਕਰ ਦਿੱਤਾ ਜਾਵੇਗਾ। ਇਸ ਲਈ ਇਸ ਕੰਮ ਦਾ 20 ਲੱਖ ਰੁਪਿਆ ਕਿਸੇ ਹੋਰ ਕਾਰਜ ਲਈ ਵਰਤਿਆ ਜਾਵੇ।
ਮੀਟਿੰਗ ਦੌਰਾਨ ਪਾਸ ਹੋਏ ਟੈਂਡਰਾਂ ‘ਚ ਬਠਿੰਡਾ ਬੱਸ ਅੱਡਾ ਚੌਕ ‘ਚ ਪੁਰਾਣੇ ਰੇਲਵੇ ਇੰਜਣ ਨੂੰ ਸਥਾਪਤ ਕਰਨਾ ਵੀ ਸ਼ਾਮਲ ਹੈ। ਇੰਜਣ ਸਥਾਪਤੀ ਲਈ ਨਿਗਮ ਨੇ 8 ਲੱਖ ਰੁਪਏ ਦੇ ਟੈਂਡਰ ਮੰਗੇ ਸਨ, ਜਿਸ ਨੂੰ ਫਰਮ ਨੇ 6 ਲੱਖ 39 ਹਜ਼ਾਰ 920 ਰੁਪਏ ‘ਚ ਨੇਪਰੇ ਚਾੜ੍ਹਨ ਦੀ ਹਾਮੀ ਭਰੀ ਹੈ।
ਇਸ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ‘ਚ ਇੰਟਰਲਾਈਕ ਟਾਈਲਾਂ ਸਮੇਤ ਹੋਰ ਕਾਰਜ਼ਾਂ ਲਈ ਕੁੱਲ 9 ਕਰੋੜ 18 ਲੱਖ 5 ਹਜ਼ਾਰ ਰੁਪਏ ਦੇ ਟੈਂਡਰ ਪਾਸ ਹੋਏ। ਮਤੇ ਪਾਸ ਹੋਣ ਤੋਂ ਤੁਰੰਤ ਮਗਰੋਂ ਮੇਅਰ ਬਲਵੰਤ ਰਾਏ ਨਾਥ ਹਸਪਤਾਲ ‘ਚ ਚਲੇ ਗਏ। ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ ਮੀਟਿੰਗ 20 ਫਰਵਰੀ ਨੂੰ ਹੋਣੀ ਸੀ ਪਰ ਕਿਸੇ ਕਾਰਨ ਨਹੀਂ ਹੋ ਸਕੀ ਤੇ ਅੱਜ ਦੀ ਮੀਟਿੰਗ ‘ਚ 9 ਕਰੋੜ ਤੋਂ ਵੱਧ ਦੇ ਕੰਮਾਂ ਲਈ 69 ਟੈਂਡਰ ਪਾਸ ਕੀਤੇ ਗਏ ਹਨ। ਇਸ ਮੀਟਿੰਗ ‘ਚ ਕੌਂਸਲਰ ਮਾ. ਹਰਮੰਦਰ ਸਿੰਘ, ਕੌਂਸਲਰ ਨਿਰਮਲ ਸਿੰਘ ਸੰਧੂ ਤੋਂ ਇਲਾਵਾ ਨਿਗਮ ਅਧਿਕਾਰੀ ਹਾਜ਼ਰ ਸਨ।


Comments Off on ਬਠਿੰਡਾ ਦੇ ਵਿਕਾਸ ਲਈ 69 ਟੈਂਡਰ ਪਾਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.