ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਪੰਜਾਬੀ ਰੇਡੀਓ ਸੰਚਾਲਕ ਜਸਪਾਲ ਅਟਵਾਲ ਗ੍ਰਿਫ਼ਤਾਰ

Posted On February - 14 - 2020

ਜਸਪਾਲ ਅਟਵਾਲ ਦੀ ਫਾਈਲ ਫੋਟੋ।

ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 13 ਫਰਵਰੀ
ਦੋ ਸਾਲ ਪਹਿਲਾਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਮੌਕੇ ਚਰਚਾ ’ਚ ਆਏ ਸਰੀ ਦੇ ਪੰਜਾਬੀ ਰੇਡੀਓ ਸੰਚਾਲਕ ਜਸਪਾਲ ਅਟਵਾਲ ਨੂੰ ਆਪਣੇ ਹੀ ਰੇਡੀਓ ਦੀ ਡਾਇਰੈਕਟਰ ਨੂੰ ਧਮਕਾਉਣ ਦੇ ਦੋਸ਼ ਹੇਠ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ। ਕਈ ਸਾਲ ਪਹਿਲਾਂ ਉਹ ਪੰਜਾਬ ਦੇ ਇਕ ਮੰਤਰੀ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਤਹਿਤ ਜੇਲ੍ਹ ਦੀ ਸਜ਼ਾ ਕੱਟ ਚੁੱਕਾ ਹੈ। ਡੇਢ ਕੁ ਸਾਲ ਪਹਿਲਾਂ ਵੀ ਉਸ ਨੇ ਆਪਣੇ ਰੇਡੀਓ ਦੇ ਮੇਜ਼ਬਾਨ ਅਤੇ ਜਲੰਧਰ ਦੀ ਪੰਜਾਬੀ ਅਖਬਾਰ ਦੇ ਪੱਤਰਕਾਰ ਨੂੰ ਧਮਕਾਇਆ ਸੀ, ਜਿਸ ਦਾ ਮਾਮਲਾ ਅਜੇ ਅਦਾਲਤ ’ਚ ਸੁਣਵਾਈ ਅਧੀਨ ਹੈ।
ਜਾਣਕਾਰੀ ਮੁਤਾਬਕ ਰੇਡੀਓ ਪ੍ਰਬੰਧਕ ਆਇਸ਼ਾ ਖਾਨ ਨੇ ਦੋਸ਼ ਲਾਇਆ ਕਿ ਜਸਪਾਲ ਅਟਵਾਲ ਨੇ ਉਸ ਨਾਲ ਬਦਸਲੂਕੀ ਕੀਤੀ ਤੇ ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਬੀਬੀ ਖਾਨ ਨੇ ਪੁਲੀਸ ਸੱਦ ਲਈ ਜਿਸ ਨੇ ਜਸਪਾਲ ਨੂੰ ਗ੍ਰਿਫ਼ਤਾਰ ਕਰ ਲਿਆ। ਦੋ ਸਾਲ ਪਹਿਲਾਂ ਜਦ ਕੈਨੇਡੀਅਨ ਪ੍ਰਧਾਨ ਮੰਤਰੀ ਪਰਿਵਾਰ ਸਮੇਤ ਭਾਰਤ ਦੌਰੇ ’ਤੇ ਸਨ ਤਾਂ ਜਸਪਾਲ ਦੀ ਉਸ ਵਿਚ ਸ਼ਮੂਲੀਅਤ ਵਿਵਾਦਾਂ ਦਾ ਕਾਰਨ ਬਣੀ ਸੀ। ਇਸੇ ਕਾਰਨ ਸਰੀ ਦੇ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੂੰ ਖੇਤਰੀ ਸੰਸਦ ਗਰੁੱਪ ਦੀ ਚੇਅਰਮੈਨੀ ਤੋਂ ਅਸਤੀਫਾ ਦੇਣਾ ਪਿਆ ਸੀ। ਸ੍ਰੀ ਸਰਾਏ ਉਤੇ ਦੋਸ਼ ਸੀ ਕਿ ਉਸ ਨੇ ਅਪਰਾਧਿਕ ਰਿਕਾਰਡ ਵਾਲੇ ਵਿਅਕਤੀ ਨੂੰ ਪ੍ਰਧਾਨ ਮੰਤਰੀ ਦੇ ਕਾਫਲੇ ’ਚ ਸ਼ਾਮਲ ਕਰਾਉਣ ਦੀ ਸਿਫਾਰਸ਼ ਕੀਤੀ ਸੀ। ਉਸ ਦੇ ਰੇਡੀਓ ਤੋਂ ਪ੍ਰਸਾਰਿਤ ਹੁੰਦੇ ਪ੍ਰੋਗਰਾਮਾਂ ’ਤੇ ਪੱਖਪਾਤੀ ਹੋਣ ਦੀਆਂ ਉਂਗਲਾਂ ਵੀ ਉਠਦੀਆਂ ਰਹੀਆਂ ਹਨ। ਬੀਬੀ ਆਇਸ਼ਾ ’ਤੇ ਡੇਢ ਕੁ ਸਾਲ ਪਹਿਲਾਂ ਵੀ ਜਾਨਲੇਵਾ ਹਮਲਾ ਹੋਇਆ ਸੀ। ਉਸ ਵੇਲੇ ਅੱਧੀ ਰਾਤ ਨੂੰ ਜਦ ਉਹ ਰੇਡੀਓ ਪ੍ਰੋਗਰਾਮ ਖਤਮ ਕਰਕੇ ਘਰ ਪਰਤ ਰਹੀ ਸੀ ਤਾਂ ਉਸ ਦੀ ਕਾਰ ’ਤੇ ਗੋਲੀਆਂ ਚਲਾਈਆਂ ਗਈਆਂ ਸਨ।


Comments Off on ਪੰਜਾਬੀ ਰੇਡੀਓ ਸੰਚਾਲਕ ਜਸਪਾਲ ਅਟਵਾਲ ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.