ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਪੰਚਕੂਲਾ ਵਿੱਚ ਬਾਂਦਰਾਂ ਦਾ ਖੌਫ਼

Posted On February - 18 - 2020

ਪੀਪੀ ਵਰਮਾ
ਪੰਚਕੂਲਾ, 17, ਫਰਵਰੀ
ਇਥੇ ਬਾਂਦਰਾਂ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਇਥੋਂ ਦੇ ਸਰਕਾਰੀ ਹਸਪਤਾਲ ਵਿੱਚ ਰੋਜ਼ਾਨਾ ਇੱਕ ਦਰਜਨ ਤੋਂ ਵੱਧ ਕੇਸ ਬਾਂਦਰਾਂ ਦੇ ਵੱਢਣ ਦੇ ਆ ਰਹੇ ਹਨ ਤੇ ਇਹ ਕੇਸ ਬਰਵਾਲਾ, ਰਾਮਗੜ੍ਹ, ਪੁਰਾਣਾ ਪੰਚਕੂਲਾ, ਕਾਲਕਾ-ਪਿੰਜੌਰ ਅਤੇ ਸੂਰਜਪੁਰ ਦੇ ਵਧੇਰੇ ਹਨ। ਕਾਲਕਾ ਪਿੰਜੌਰ ਵਿੱਚ ਬਾਂਦਰਾਂ ਦਾ ਵਧੇਰੇ ਹੋਣ ਦਾ ਇਹ ਵੀ ਕਾਰਨ ਹੈ ਕਿ ਹਿਮਾਚਲ ਦੇ ਸ਼ਿਮਲਾ-ਸੋਲਨ ਤੋਂ ਬਾਂਦਰ ਫੜਨ ਵਾਲੇ ਠੇਕੇਦਾਰ ਰਾਤ ਨੂੰ ਕਾਲਕਾ, ਪ੍ਰਵਾਣੂ ਬੈਰੀਅਰ ਉੱਤੇ ਬਾਂਦਰਾਂ ਨੂੰ ਜਾਲੀਨੁਮਾ ਟਰੱਕਾਂ ਵਿੱਚ ਛੱਡ ਜਾਂਦੇ ਹਨ ਤੇ ਇਹ ਬਾਂਦਰ ਫਿਰ ਪਿੰਜੌਰ ਤੇ ਕਾਲਕਾ ਇਲਾਕੇ ਵਿੱਚ ਰਹਿ ਜਾਂਦੇ ਹਨ। ਇਸ ਗੱਲ ਦਾ ਪ੍ਰਗਟਾਵਾ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਸੂਰਤ ਵਿੱਚ ਕੀਤਾ। ਪੰਚਕੂਲਾ-ਬਰਵਾਲਾ ਦੇ ਕੁਝ ਪਿੰਡਾਂ ਵਿੱਚ ਬਾਂਦਰਾਂ ਤੋਂ ਤੰਗ ਆਏ ਲੋਕਾਂ ਨੇ ਠੇਕੇ ’ਤੇ ਲੰਗੂਰ ਰੱਖਿਆ ਹੋਇਆ ਹੈ ਜਿਹੜਾ ਮਦਾਰੀਨੁਮਾ ਠੇਕੇਦਾਰ ਹਫ਼ਤੇ ਵਿੱਚ ਇੱਕ ਅੱਧੀ ਵਾਰ ਲੰਗੂਰ ਨੂੰ ਲਿਆ ਕੇ ਪਿੰਡ ਵਿੱਚ ਛੱਡ ਦਿੰਦਾ ਹੈ ਅਤੇ ਫਿਰ ਇਲਾਕੇ ਦੇ ਬਾਂਦਰ ਹਫ਼ਤਾ ਭਰ ਵਿਖਾਈ ਨਹੀਂ ਦਿੰਦੇ। ਪੰਚਕੂਲਾ ਦੇ ਸੈਕਟਰ 19, ਸੈਕਟਰ-6, ਸੈਕਟਰ-5, ਸੈਕਟਰ-20, ਇੰਦਰਾਂ ਕਲੋਨੀ, ਰਾਜੀਵ ਕਲੋਨੀ, ਸੈਕਟਰ-21 ਦੀ ਮਦਰਾਸੀ ਕਲੋਨੀ ਪੁਰਾਣਾ ਪੰਚਕੂਲਾ ਦੇ ਵਿੱਚ ਪੈਂਦੀ ਜੁਲਮਗੜ੍ਹ ਕਲੋਨੀ ਵਿੱਚ ਅਕਸਰ ਬਾਂਦਰ ਵੇਖੇ ਜਾ ਸਕਦੇ ਹਨ।


Comments Off on ਪੰਚਕੂਲਾ ਵਿੱਚ ਬਾਂਦਰਾਂ ਦਾ ਖੌਫ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.