ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਪ੍ਰਾਈਵੇਟ ਪ੍ਰੈਕਟਿਸ: ਸਿਵਲ ਸਰਜਨ ਕੋਲ 4 ਦਿਨ ਬਾਅਦ ਵੀ ਨਾ ਪੁੱਜੀ ਜਾਂਚ ਰਿਪੋਰਟ

Posted On February - 15 - 2020

ਜਗਜੀਤ ਸਿੰਘ
ਮੁਕੇਰੀਆਂ, 14 ਫਰਵਰੀ
ਸਿਵਲ ਹਸਪਤਾਲ ਮੁਕੇਰੀਆਂ ’ਚ ਤਾਇਨਾਤ ਬੱਚਿਆਂ ਦੇ ਇੱਕ ਡਾਕਟਰ ਖ਼ਿਲਾਫ਼ ਹੰਦਵਾਲ ਦੇ ਵਸਨੀਕ ਵਲੋਂ ਕੀਤੀ ਸ਼ਿਕਾਇਤ ਜਾਂਚ ਕਮੇਟੀ ਕੋਲ ਕਰੀਬ 9 ਮਹੀਨੇ ਰੁਲਣ ਉਪਰੰਤ ਸਿਵਲ ਸਰਜਨ ਦਫ਼ਤਰ ਨੂੰ ਗਈ ਰਿਪੋਰਟ ਸਿਵਲ ਸਰਜਨ ਦਫ਼ਤਰ ਹਾਲੇ ਤੱਕ ਨਹੀਂ ਪੁੱਜੀ ਹੈ।
ਦੱਸਣਯੋਗ ਹੈ ਕਿ ਹੰਦਵਾਲ ਦੇ ਵਸਨੀਕ ਨੇ ਸਿਵਲ ਹਸਪਤਾਲ ਮੁਕੇਰੀਆਂ ’ਚ ਐੱਨਆਰਐੱਚਐੱਮ ਅਧੀਨ ਤਾਇਨਾਤ ਇੱਕ ਬੱਚਿਆਂ ਦੇ ਡਾਕਟਰ ਖਿਲਾਫ਼ ਸਿਹਤ ਮੰਤਰੀ, ਸਿਹਤ ਸਕੱਤਰ ਸਮੇਤ ਸਿਹਤ ਅਧਿਕਾਰੀਆਂ ਨੂੰ ਅਪਰੈਲ ਮਹੀਨੇ ਦੌਰਾਨ ਸ਼ਿਕਾਇਤ ਕੀਤੀ ਸੀ। ਉਸਦਾ ਦੋਸ਼ ਸੀ ਕਿ ਸਿਵਲ ਹਸਪਤਾਲ ਵਿੱਚ ਤਾਇਨਾਤ ਡਾਕਟਰ ਨੇ ਉਸਨੂੰ ਸ਼ਹਿਰ ਅੰਦਰ ਆਪਣੇ ਪਿਤਾ ਦੇ ਬੱਚਿਆਂ ਦੇ ਹਸਪਤਾਲ ਅੰਦਰ ਬੁਲਾ ਕੇ ਉਸਦੀ ਆਰਥਿਕ ਲੁੱਟ ਕੀਤੀ ਹੈ। ਇਸ ਮਾਮਲੇ ਵਿੱਚ ਉਸ ਵਲੋਂ ਹਸਪਤਾਲ ਦੇ ਐਸਐਮਓ ਨੂੰ ਕੀਤੀ ਸ਼ਿਕਾਇਤ ਕਥਿਤ ਡਾਕਟਰ ਦੇ ਰਸੂਖ ਕਾਰਨ ਅੰਦਰਖਾਤੇ ਦਬਾ ਲਈ ਗਈ ਸੀ। ਸਿਹਤ ਮੰਤਰੀ ਤੇ ਡਾਇਰੈਕਟਰ ਵਲੋਂ ਜਾਂਚ ਲਈ ਆਈਆਂ ਸ਼ਿਕਾਇਤਾਂ ਵੀ ਅੰਦਰ ਖਾਤੇ ਕਥਿਤ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਸਿਵਲ ਸਰਜਨ ਵੱਲੋਂ ਭੇਜੇ ਯਾਦ ਪੱਤਰਾਂ ਕਾਰਨ ਜਾਂਚ ਕਰਨੀ ਪਈ। ਪਰ ਹਾਲੇ ਤੱਕ ਡਾਕਟਰ ਖਿਲਾਫ਼ ਕੀਤੀ ਜਾਂਚ ਦਾ ਕੋਈ ਸਿੱਟਾ ਸਾਹਮਣੇ ਨਹੀਂ ਆਇਆ।
ਇਸ ਸਬੰਧੀ ਕਿਸਾਨ ਸਭਾ ਦੇ ਸੂਬਾਈ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਕਿਹਾ ਕਿ ਪੀੜਤ ਵਲੋਂ ਡਾਕਟਰ ਦੇ ਪ੍ਰਾਈਵੇਟ ਪ੍ਰੈਕਟਿਸ ਕਰਨ ਦੇ ਸਬੂਤ ਦੇਣ ਦੇ ਬਾਵਜੂਦ ਵੀ ਸਿਹਤ ਵਿਭਾਗ ਡਾਕਟਰ ਖਿਲਾਫ਼ ਕਾਰਵਾਈ ਦੀ ਥਾ ਉਸਨੁੰ ਬਚਾਉਣ ਵਿੱਚ ਲੱਗਾ ਹੋਇਆ ਹੈ। ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਸਿਵਲ ਹਸਪਤਾਲ ਅੱਗੇ ਪੱਕਾ ਧਰਨਾ ਸ਼ੁਰੂ ਕਰ ਦੇਣਗੇ।

ਰਿਪੋਰਟ ਨਹੀਂ ਮਿਲੀ: ਸਿਵਲ ਸਰਜਨ

ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਕਿਹਾ ਕਿ ਡਾਕਟਰ ਖਿਲਾਫ਼ ਸਿਵਲ ਹਸਪਤਾਲ ਮੁਕੇਰੀਆ ਵਲੋਂ ਭੇਜੀ ਕੋਈ ਰਿਪੋਰਟ ਉਨ੍ਹਾਂ ਨੂੰ ਨਹੀਂ ਮਿਲੀ ਅਤੇ ਉਹ ਇਸ ਬਾਬਤ ਜਾਣਕਾਰੀ ਹਾਸਲ ਕਰਕੇ ਬਣਦੀ ਕਾਰਵਾਈ ਕਰਨਗੇ। ਜਦੋਂ ਕਿ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਤਰਸੇਮ ਸਿੰਘ ਦਾ ਦਾਅਵਾ ਹੈ ਕਿ ਜਾਂਚ ਰਿਪੋਰਟ ਉਨ੍ਹਾਂ 10 ਫਰਵਰੀ ਨੂੰ ਈਮੇਲ ਰਾਹੀਂ ਅਤੇ 11 ਫਰਵਰੀ ਨੂੰ ਉਨ੍ਹਾਂ ਦਾ ਮੁਲਾਜ਼ਮ ਦਸਤੀ ਡਾਕ ਰਾਹੀਂ ਸਿਵਲ ਸਰਜਨ ਦਫ਼ਤਰ ਦੇ ਕੇ ਆਇਆ ਹੈ।


Comments Off on ਪ੍ਰਾਈਵੇਟ ਪ੍ਰੈਕਟਿਸ: ਸਿਵਲ ਸਰਜਨ ਕੋਲ 4 ਦਿਨ ਬਾਅਦ ਵੀ ਨਾ ਪੁੱਜੀ ਜਾਂਚ ਰਿਪੋਰਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.