ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ

Posted On February - 26 - 2020

ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਫਰਵਰੀ
‘ਪੰਜਾਬ ਦੇ ਲਗਭਗ 1600 ਕਾਲਜਾਂ ਨੂੰ ਪੋਸਟ-ਮੈਟਰਿਕ ਸਕਾਲਰਸ਼ਿਪ (ਪੀਐਮਐਸ) ਦੀ ਵੰਡ ਸਬੰਧੀ ਪੰਜਾਬ ਕਈ ਹੋਰ ਰਾਜਾਂ ਨਾਲੋਂ ਕਥਿਤ ਤੌਰ ‘ਤੇ ਬਹੁਤ ਪੱਛੜ ਚੁੱਕਾ ਹੈ। ਕੇਂਦਰ ਦੀ ਇਸ ਸਕੀਮ ਨੂੰ ਰਾਜ ਦੀ ਦੇਣਦਾਰੀ ਬਣਾਉਣ ਦੇ ਕੇਂਦਰ ਦੇ ਫ਼ੈਸਲੇ ਤੋਂ ਬਾਅਦ ਸਥਿਤੀ ਹੋਰ ਨਿੱਘਰ ਗਈ ਹੈ।’ ਇਹ ਪ੍ਰਗਟਾਵਾ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਅਤੇ ਸੈਲਫ ਫਾਈਨਾਂਸਡ ਟੈਕਨੀਕਲ ਇੰਸਟੀਚਿਊਸ਼ਨਸ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਨੇ ਕੀਤਾ। ਉਨ੍ਹਾਂ ਕੇਂਦਰ ਅਤੇ ਰਾਜ ਸਰਕਾਰਾਂ ਨੂੰ 31 ਮਾਰਚ ਤੋਂ ਪਹਿਲਾਂ ਪੋਸਟ-ਮੈਟਰਿਕ ਸਕਾਲਰਸ਼ਿਪ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਅਪੀਲ ਕੀਤੀ। ‘ਪੁੱਕਾ’ ਨੇ ਖਦਸ਼ਾ ਪ੍ਰਗਟਾਇਆ ਕਿ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਅਪਰੈਲ ਦੀ ਪ੍ਰੀਖਿਆ ਕਰਵਾਉਣ ਤੋਂ ਵੀ ਮਨਾਂ ਕਰ ਸਕਦਾ ਹੈ ਕਿਉਂਕਿ ਬਹੁਤ ਸਾਰੇ ਕਾਲਜਾਂ ਵਿੱਚ 7-8 ਮਹੀਨਆਂ ਦੀਆਂ ਤਨਖਾਹਾਂ ਬਕਾਇਆ ਹਨ।
ਉਨ੍ਹਾਂ ਦੱਸਿਆ ਕਿ ਸਾਲ 2016-17 ਲਈ ਤਕਰੀਬਨ 780.31 ਕਰੋੜ ਦਾ ਬਿੱਲ ਪਾਸ ਹੋਇਆ ਸੀ ਜਿਸ ਵਿੱਚੋਂ 415 ਕਰੋੜ ਅਜੇ ਬਕਾਇਆ ਹਨ। ਇਸ ਵਿੱਚ ਤਕਰੀਬਨ 208 ਕਰੋੜ ਕੇਂਦਰ ਸਰਕਾਰ ਅਤੇ 207 ਕਰੋੜ ਰੁਪਏ ਰਾਜ ਸਰਕਾਰ ਵੱਲ ਬਕਾਇਆ ਹਨ।
ਸਾਲ 2017-18 ਵਿੱਚ ਕੇਂਦਰ ਸਰਕਾਰ ਨੇ ਇਸ ਯੋਜਨਾ ਨੂੰ ਰਾਜ ਦੀ ਜ਼ਿੰਮੇਵਾਰੀ ਵਜੋਂ ਐਲਾਨਿਆ। ਉਸ ਦੇ ਅਨੁਸਾਰ 2017-18 ਦੇ ਲਗਭਗ 567 ਕਰੋੜ, 2018-19 ਦੇ 437 ਕਰੋੜ ਅਤੇ 2019-20 ਦੇ 437 ਕਰੋੜ ਰਾਜ ਸਰਕਾਰ ਵੱਲ ਬਕਾਇਆ ਹਨ। ਹਾਲਾਂਕਿ ਰਾਜ ਸਰਕਾਰ ਨੇ ਸਪੱਸ਼ਟ ਇਤਰਾਜ਼ ਜਤਾਇਆ ਹੈ ਕਿ ਉਹ ਕੇਂਦਰ ਸਰਕਾਰ ਦੀ ਹਿੱਸੇਦਾਰੀ ਤੋਂ ਬਿਨਾਂ ਇਹ ਸਕੀਮ ਨਹੀਂ ਚਲਾ ਸਕਦੇ।
‘ਪੁੱਕਾ’ ਦੇ ਸੀਨੀਅਰ ਵਾਈਸ ਪ੍ਰਧਾਨ ਅਮਿਤ ਸ਼ਰਮਾ ਨੇ ਕਿਹਾ ਕਿ ਸਰਕਾਰ ਦੀ ਇਸ ਦੁਚਿੱਤੀ ਵਿੱਚ ਕਾਲਜਾਂ ਨੂੰ ਸਪੱਸ਼ਟ ਨਹੀਂ ਹੈ ਕਿ ਸਕਾਲਰਸ਼ਿਪ ਰਾਸ਼ੀ ਦਾ ਭੁਗਤਾਨ ਕੌਣ ਕਰੇਗਾ? ਇਸ ਕਾਰਨ ਅਨਏਡਿਡ ਕਾਲਜ ਵੱਡੇ ਵਿੱਤੀ ਸੰਕਟ ਵਿੱਚੋਂ ਲੰਘ ਰਹੇ ਹਨ। ਇਸ ਦੌਰਾਨ ਪੰਜਾਬ ਅਨਏਡਿਡ ਟੈਕਨੀਕਲ ਇੰਸਟੀਚਿਊਸ਼ਨਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਕਾਲਜ ਨਾ ਤਾਂ ਕੇਦਰ ਸਰਕਾਰ, ਰਾਜ ਸਰਕਾਰ ਜਾਂ ਵਿਦਿਆਰਥੀਆਂ ਤੋਂ ਫ਼ੀਸਾਂ ਲੈ ਰਹੇ ਹਨ ਜਦਕਿ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਰਜਿਸਟ੍ਰੇਸ਼ਨ ਫ਼ੀਸਾਂ, ਦਾਖਲਾ ਫ਼ੀਸਾਂ, ਪ੍ਰੀਖਿਆ ਫ਼ੀਸਾਂ ਜਾਂ ਹੋਰ ਵਿਦਿਆਰਥੀ ਨਾਲ ਸਬੰਧਤ ਫੰਡ (ਐਸਆਰਐਫ) ਲੈ ਰਹੇ ਹਨ ਅਤੇ ਕਾਲਜ ਆਪਣੀਆਂ ਜੇਬਾਂ ਵਿੱਚੋਂ ਇਸ ਦਾ ਭੁਗਤਾਨ ਕਰ ਰਹੇ ਹਨ। ‘ਪੁੱਕਾ’ ਨੇ ਐਲਾਨ ਕੀਤਾ ਕਿ ਕੋਈ ਵੀ ਕਾਲਜ ਰਜਿਸਟ੍ਰੇਸ਼ਨ ਫ਼ੀਸਾਂ ਤੇ ਪ੍ਰੀਖਿਆ ਫ਼ੀਸਾਂ ਆਦਿ ਦਾ ਭੁਗਤਾਨ ਨਹੀਂ ਕਰੇਗਾ, ਜਦੋਂ ਤੱਕ ਕੇਂਦਰ ਅਤੇ ਰਾਜ ਪੀਐੱਮਐੱਸ ਫੰਡਾਂ ਦੀ ਵੰਡ ਨਹੀਂ ਕਰਦੇ।

 


Comments Off on ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.