ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਪੀਜੀਆਈ ਵਿੱਚ ਹਾਈਪਰਟੈਨਸ਼ਨ ਸਬੰਧੀ ਸੈਮੀਨਾਰ

Posted On February - 18 - 2020

ਹਾਈਪਰਟੈਨਸ਼ਨ ਸਬੰਧੀ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਡਾਕਟਰ।

ਪੱਤਰ ਪ੍ਰੇਰਕ
ਚੰਡੀਗੜ੍ਹ, 17 ਫ਼ਰਵਰੀ
ਦੇਸ਼ ਵਿਚ 18 ਸਾਲ ਤੋਂ ਜ਼ਿਆਦਾ ਉਮਰ ਵਾਲੇ ਹਰ ਚੌਥੇ ਨੌਜਵਾਨ ਵਿਚ ਹਾਈਪਰਟੈਨਸ਼ਨ ਹੋਣ ਦਾ ਖ਼ਤਰਾ ਵਧ ਰਿਹਾ ਹੈ ਜੋ ਕਿ ਦਿਲ ਦੀਆਂ ਬਿਮਾਰੀਆਂ ਦਾ ਇੱਕ ਵੱਡਾ ਕਾਰਨ ਹੈ। ਦੇਸ਼ ਭਰ ਵਿਚ ਜਿੱਥੇ ਦਿਲ ਦੇ ਦੌਰੇ ਅਤੇ ਸਟ੍ਰੋਕ ਕਾਰਨ ਹੋਈਆਂ ਮੌਤ ਦਰ ਵਧ ਰਹੀ ਹੈ, ਉਥੇ ਹੀ ਪੰਜਾਬ ਵਿਚ ਇਹ ਮੌਤ ਦਰ ਸਭ ਤੋਂ ਵੱਧ ਹੈ। ਇੱਥੇ ਪੀ.ਜੀ.ਆਈ. ਵਿੱਚ ਕਮਿਊਨਿਟੀ ਮੈਡੀਸਿਨ ਅਤੇ ਪਬਲਿਕ ਹੈਲਥ ਸਕੂਲ ਵੱਲੋਂ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਪੀ.ਜੀ.ਆਈ. ਦੇ ਇੰਟਰਨਲ ਮੈਡੀਸਿਨ, ਕਾਰਡੀਆਲੋਜੀ, ਨੈਫਰੋਲੋਜੀ, ਔਪਥਾਲਮੋਲੋਜੀ, ਨਿਊਰੋਲੋਜੀ ਆਦਿ ਵੱਖ-ਵੱਖ ਵਿਭਾਗਾਂ ਤੋਂ ਮਾਹਿਰਾਂ ਨੇ ਹਾਈਪਰਟੈਨਸ਼ਨ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਅਤੇ ਹਾਈ-ਬਲੱਡ ਪ੍ਰੈਸ਼ਰ ਕਾਰਨ ਸਰੀਰ ਅੰਦਰ ਹੋਣ ਵਾਲੇ ਪ੍ਰਭਾਵਾਂ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ। ਉਨ੍ਹਾਂ ਕਿਹਾ ਇਸ ਸਾਈਲੈਂਟ ਕਿੱਲਰ ਬਿਮਾਰੀ ਨੂੰ ਫੜਨ ਲਈ ਉਨ੍ਹਾਂ ਦਾ ਵਿਭਾਗ ਨਵੀਂ ਰਣਨੀਤੀ ਤਿਆਰ ਕਰ ਰਿਹਾ ਹੈ। ਬਲੱਡ ਪ੍ਰੈਸ਼ਰ ਰੀਡਿੰਗਾਂ ਦੀ ਨਿਯਮਿਤ ਤੌਰ ’ਤੇ ਨਿਗਰਾਨੀ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਵਧੀਕ ਪ੍ਰੋਫ਼ੈਸਰ ਇੰਟਰਨਲ ਮੈਡੀਸਿਨ ਡਾ. ਵਿਕਾਸ ਸੂਰੀ ਨੇ ਸੁਝਾਅ ਦਿੱਤਾ ਕਿ 18 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਆਪਣੇ ਬਲੱਡ ਪ੍ਰੈਸ਼ਰ ਦੀ ਨਿਯਮਿਤ ਜਾਂਚ ਕਰਵਾਉਣੀ ਚਾਹੀਦੀ ਹੈ।


Comments Off on ਪੀਜੀਆਈ ਵਿੱਚ ਹਾਈਪਰਟੈਨਸ਼ਨ ਸਬੰਧੀ ਸੈਮੀਨਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.