ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਪਿੰਡਾਂ ’ਚ ਗੂੰਜੇ ‘ਟਰੰਪ ਗੋ ਬੈਕ’ ਦੇ ਨਾਅਰੇ

Posted On February - 26 - 2020

ਪਿੰਡ ਬਾਲਿਆਂਵਾਲੀ ਵਿੱਚ ਅਮਰੀਕੀ ਰਾਸ਼ਟਰਪਤੀ ਦਾ ਪੁਤਲਾ ਫੂਕਦੇ ਹੋਏ ਬੀਕੇਯੂ ਆਗੂ। -ਫੋਟੋ: ਗੁਰਵਿੰਦਰ ਸਿੰਘ

ਪੱਤਰ ਪ੍ਰੇਰਕ
ਜੈਤੋ, 25 ਫਰਵਰੀ
ਇਲਾਕੇ ਦੇ ਪਿੰਡਾਂ ਵਿੱਚ ਅੱਜ ‘ਟਰੰਪ-ਗੋ ਬੈਕ’ ਦੇ ਨਾਅਰੇ ਗੂੰਜੇ। ਕਿਸਾਨ ਸੰਗਠਨਾਂ ਦੇ ਸੱਦੇ ’ਤੇ ਮੋਦੀ-ਟਰੰਪ ਦੇ ਪੁਤਲੇ ਵੀ ਸਾੜੇ ਗਏ। ਕੁਲ ਹਿੰਦ ਕਿਸਾਨ ਯੂਨੀਅਨ ਸੰਘਰਸ਼ ਕਮੇਟੀ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਅਤੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਸਾਂਝੇ ਰੋਸ ਪ੍ਰਦਰਸ਼ਨ ਕੀਤੇ ਗਏ। ਇਹ ਪ੍ਰਦਰਸ਼ਨ ਇਥੇ ਉਪ ਮੰਡਲ ਪ੍ਰਬੰਧਕੀ ਕੰਪਲੈਕਸ, ਪਿੰਡ ਰੋੜੀਕਪੂਰਾ, ਚੈਨਾ, ਦਬੜ੍ਹੀਖਾਨਾ ਆਦਿ ਵਿਚ ਹੋਏ। ਸਾਰੇ ਥਾਈਂ ਮੋਦੀ-ਟਰੰਪ ਦੇ ਪੁਤਲੇ ਸਾੜ ਕੇ ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫੇਰੀ ਦਾ ਵਿਰੋਧ ਕੀਤਾ ਗਿਆ। ਬੁਲਾਰਿਆਂ ਨੇ ਮੋਦੀ ਸਰਕਾਰ ’ਤੇ ਭਾਰਤ ਨੂੰ ਅਮਰੀਕਾ ਕੋਲ ਗਹਿਣੇ ਪਾਉਣ ਦੇ ਦੋਸ਼ ਲਾਉਂਦਿਆਂ ਚਿਤਾਵਨੀ ਦਿੱਤੀ ਗਈ ਕਿ ਖੇਤੀ, ਡੇਅਰੀ, ਪੋਲਟਰੀ ਅਤੇ ਪਸ਼ੂ ਪਾਲਕਾਂ ਦੇ ਹਿਤ ਸੁਰੱਖਿਅਤ ਨਾ ਰੱਖੇ ਗਏ ਤਾਂ ਦੇਸ਼ ਭਰ ਵਿਚ ਅੰਦੋਲਨ ਛੇੜਿਆ ਜਾਵੇਗਾ। ਪ੍ਰਦਰਸ਼ਨਾਂ ਦੌਰਾਨ ਬਲਵਿੰਦਰ ਰੋੜੀਕਪੂਰਾ, ਗੁਰਜੀਤ ਜੈਤੋ, ਪ੍ਰਗਟ, ਬਲਰਾਜ ਗੁਰੂਸਰ, ਕਰਮਜੀਤ ਚੈਨਾ, ਜਸਵੰਤ ਪੱਪੂ, ਗੁਰਪ੍ਰੀਤ ਦਬੜ੍ਹੀਖਾਨਾ, ਸੁਰਜੀਤ ਗੁਲਾਬਗੜ੍ਹ ਨੇ ਸੰਬੋਧਨ ਕੀਤਾ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਪਿੰਡ ਭੁੱਚੋ ਕਲਾਂ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਭਾਰਤ ਫੇਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਟਰੰਪ ਤੇ ਮੋਦੀ ਦੀ ਅਰਥੀ ਸਾੜੀ। ਇਸ ਮੌਕੇ ਬਲਾਕ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ ਅਤੇ ਪਿੰਡ ਇਕਾਈ ਦੇ ਪ੍ਰਧਾਨ ਤੇਜਾ ਸਿੰਘ ਨੇ ਕਿਹਾ ਕਿ ਟਰੰਪ ਦੀ ਭਾਰਤ ਫੇਰੀ ਕਿਸਾਨਾਂ, ਮਜ਼ਦੂਰਾਂ ਅਤੇ ਹਰ ਵਰਗ ਦੇ ਮਿਹਨਤਕਸ਼ ਲੋਕਾਂ ਲਈ ਬੇਹੱਦ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਟਰੰਪ ਦੀ ਇਹ ਫੇਰੀ ਡੇਅਰੀ ਫਾਰਮਿੰਗ, ਫ਼ਸਲਾਂ ਦੇ ਅਦਾਨ-ਪ੍ਰਦਾਨ ਅਤੇ ਹਿੰਦੋਸਤਾਨੀ ਜ਼ਮੀਨ ਦੇ ਵੱਡੇ ਟੁਕੜੇ ਵਿਦੇਸ਼ੀ ਬਹੁ-ਕੰਪਨੀਆਂ ਨੂੰ ਸੌਂਪਣ ਸਬੰਧੀ ਹੈ। ਇਸ ਮੌਕੇ ਕਿਸਾਨ ਆਗੂ ਭੋਲਾ ਸਿੰਘ, ਬਲਦੇਵ ਸਿੰਘ ਅਤੇ ਸਰਬਜੀਤ ਤੁੰਗਵਾਲੀ ਆਦਿ ਹਾਜ਼ਰ ਸਨ।

ਕਿਸਾਨਾਂ ਤੇ ਮਜ਼ਦੂਰਾਂ ਨੇ ਅਮਰੀਕੀ ਰਾਸ਼ਟਰਪਤੀ ਦੀ ਅਰਥੀ ਫੂਕੀ
ਰਾਮਪੁਰਾ ਫੂਲ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਤਾ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਭਾਰਤ ਪੁੱਜੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਰੋਧ ਵਿਚ ਬਲਾਕ ਦੇ ਪਿੰਡਾ ਰਾਮਨਿਵਾਸ, ਬਾਲਿਆਂਵਾਲੀ ਤੇ ਗੋਸਲ ਵਿਚ ਨੁੱਕੜ ਮੀਟਿੰਗਾਂ ਕਰ ਕੇ ਪਿੰਡ ਬਾਲਿਆਵਾਲੀ ਵਿਚ ਮੋਦੀ ਤੇ ਟਰੰਪ ਦੀ ਅਰਥੀ ਫੂਕੀ ਗਈ। ਬਲਾਕ ਪ੍ਰਧਾਨ ਬਲਵਿੰਦਰ ਸਿੰਘ ਜੇਠੂਕੇ ਨੇ ਕਿਹਾ ਕਿ ਟਰੰਪ ਤੇ ਮੋਦੀ ਵੱਲੋਂ ਜੋ ਸਮਝੌਤੇ ਕੀਤੇ ਜਾਣੇ ਹਨ, ਉਨ੍ਹਾਂ ਸਮਝੌਤਿਆਂ ਦਾ ਅਸਰ ਮਿਹਨਤਕਸ਼ ਕਿਸਾਨਾਂ ਤੇ ਗਰੀਬ ਮਜ਼ਦੂਰਾਂ ’ਤੇ ਪਵੇਗਾ। ਇਸ ਮੌਕੇ ਨਾਜਰ ਸਿੰਘ ਰਾਮਨਿਵਾਸ, ਮਿੱਠੂ ਸਿੰਘ, ਗੁਰਪਿਆਰ ਸਿੰਘ ਤੇ ਮਹਿੰਦਰ ਸਿੰਘ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਸੰਬੋਧਨ ਕੀਤਾ।


Comments Off on ਪਿੰਡਾਂ ’ਚ ਗੂੰਜੇ ‘ਟਰੰਪ ਗੋ ਬੈਕ’ ਦੇ ਨਾਅਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.