ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਪਾਰਕ ਘੁਟਾਲਾ: ਅਦਾਲਤ ਨੇ ਜੇਲ੍ਹ ਸੁਪਰਡੈਂਟ ਤੋਂ ਜਵਾਬ ਮੰਗਿਆ

Posted On February - 18 - 2020

ਚੰਡੀਗੜ੍ਹ: ਸਾਲ 2006 ’ਚ ਇੱਥੇ ਦੇ ਪਿੰਡ ਸਾਰੰਗਪੁਰ ਦੀ 73.65 ਏਕੜ ਜ਼ਮੀਨ ’ਤੇ ਥੀਮ ਪਾਰਕ ਬਣਾਉਣ ਸਮੇਂ ਹੋਏ ਕਥਿਤ ਘੁਟਾਲੇ ਸਬੰਧੀ ਦਰਜ ਕੇਸ ਦੀ ਸੁਣਵਾਈ ਸੀ.ਬੀ.ਆਈ. ਦੇ ਸਪੈਸ਼ਲ ਜੱਜ ਡਾ. ਸੁਸ਼ੀਲ ਕੁਮਾਰ ਗਰਗ ਦੀ ਅਦਾਲਤ ’ਚ ਹੋਈ। ਅੱਜ ਦੀ ਸੁਣਵਾਈ ਦੌਰਾਨ ਸਾਬਕਾ ਸਲਾਹਕਾਰ ਲਲਿਤ ਕੁਮਾਰ, ਕ੍ਰਿਸ਼ਨ ਮੋਹਨ ਸ਼ਰਮਾ, ਯੂ.ਟੀ. ਟੂਰਿਜ਼ਮ ਦੇ ਸਾਬਕਾ ਡਾਇਰੇਕਟਰ ਵਿਵੇਕ ਅੱਤਰੇ ਪੇਸ਼ ਹੋਏ। ਜਦਕਿ ਤਿਹਾੜ ਜੇਲ੍ਹ, ਨਵੀਂ ਦਿੱਲੀ ’ਚ ਬੰਦ ਯੂਨੀਟੈੱਕ ਲਿਮਟਿਡ ਕੰਪਨੀ ਦੇ ਡਾਇਰੇਕਟਰ ਅਜੈ ਚੰਦਰਾ ਨੂੰ ਅਦਾਲਤ ’ਚ ਪੇਸ਼ ਨਹੀਂ ਕੀਤਾ ਗਿਆ। ਅਦਾਲਤ ਨੇ ਜੇਲ੍ਹ ਸੁਪਰਡੈਂਟ ਤੋਂ ਮੁਲਜ਼ਮ ਨੂੰ ਪੇਸ਼ ਨਾ ਕਰਨ ’ਤੇ ਜਵਾਬ ਮੰਗਿਆ ਅਤੇ ਅਜੈ ਚੰਦਰਾ ਦੇ ਮੁੜ ਪ੍ਰੋਡਕਸ਼ਨ ਵਾਰੰਟ ਜਾਰੀ ਕਰਦਿਆਂ 24 ਫਰਵਰੀ ਨੂੰ ਪੇਸ਼ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ 13 ਫਰਵਰੀ ਨੂੰ ਵੀ ਜੇਲ੍ਹ ਅਧਿਕਾਰੀਆਂ ਨੇ ਅਜੈ ਚੰਦਰਾਂ ਨੂੰ ਅਦਾਲਚ ’ਚ ਪੇਸ਼ ਨਹੀਂ ਕੀਤਾ ਸੀ। ਟ.ਨ.ਸ


Comments Off on ਪਾਰਕ ਘੁਟਾਲਾ: ਅਦਾਲਤ ਨੇ ਜੇਲ੍ਹ ਸੁਪਰਡੈਂਟ ਤੋਂ ਜਵਾਬ ਮੰਗਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.