ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਨੱਢਾ ਨੇ ਤਿਵਾੜੀ ਨਾਲ ਬੈਠਕ ਕਰਕੇ ਹਾਰ ਦੇ ਕਾਰਨ ਵਿਚਾਰੇ

Posted On February - 14 - 2020

ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਫਰਵਰੀ
ਦਿੱਲੀ ਵਿਧਾਨ ਸਭਾ ਚੋਣਾਂ ’ਚ ਕਰਾਰੀ ਹਾਰ ਮਿਲਣ ਮਗਰੋਂ ਭਾਜਪਾ ਨੇ ਉਸ ਦੇ ਕਾਰਨਾਂ ’ਤੇ ਮੰਥਨ ਸ਼ੁਰੂ ਕਰ ਦਿੱਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੇ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਮਨੋਜ ਤਿਵਾੜੀ ਨੂੰ ਤਲਬ ਕੀਤਾ ਅਤੇ ਕਰੀਬ 2 ਘੰਟਿਆਂ ਦੀ ਮੁਲਾਕਾਤ ਦੌਰਾਨ ਹਾਰ ਦੇ ਕਾਰਨਾਂ ਬਾਰੇ ਚਰਚਾ ਹੋਈ। ਬੈਠਕ ਵਿੱਚ ਪਾਰਟੀ ਦੇ ਜਨਰਲ ਸਕੱਤਰਾਂ ਅਤੇ ਸੰਗਠਨ ਮੰਤਰੀ ਬੀ ਐਲ ਸੰਤੋਸ਼ ਵੀ ਸ਼ਾਮਲ ਹੋਏ।
ਬੈਠਕ ਦੌਰਾਨ ਸ੍ਰੀ ਤਿਵਾੜੀ ਨੂੰ ਕਿਹਾ ਗਿਆ ਕਿ ਸ਼ੁੱਕਰਵਾਰ ਨੂੰ ਉਹ ਰਾਜਧਾਨੀ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਕੇ ਸ੍ਰੀ ਨੱਢਾ ਨੂੰ ਭਾਜਪਾ ਦੀ ਹਾਰ ਬਾਰੇ ਰਿਪੋਰਟ ਸੌਂਪਣਗੇ। ਭਾਜਪਾ ਨੇ ਹਾਰ ਸਵੀਕਾਰ ਕਰ ਲਈ ਹੈ ਤੇ ਪਾਰਟੀ ਦੇ ਵਧੇ ਵੋਟ ਬੈਂਕ ਦੇ ਬਾਵਜੂਦ ਮਹਿਜ਼ 8 ਸੀਟਾਂ ਮਿਲਣ ਉਪਰ ਚਿੰਤਾ ਪ੍ਰਗਟਾਈ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਸੰਗਠਨ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ ਅਤੇ ਨਵੇਂ ਚਿਹਰੇ ਸ਼ਾਮਲ ਕੀਤੇ ਜਾ ਸਕਦੇ ਹਨ। ਇਨ੍ਹਾਂ ਚਿਹਰਿਆਂ ’ਚੋਂ ਪੜਪੜਗੰਜ ਤੋਂ ‘ਆਪ’ ਦੇ ਮਨੀਸ਼ ਸਿਸੋਦੀਆ ਨੂੰ ਸਖ਼ਤ ਟੱਕਰ ਦੇਣ ਵਾਲੇ ਰਵਿੰਦਰ ਸਿੰਘ ਨੇਗੀ ਅਤੇ ਅਰਵਿੰਦ ਕੇਜਰੀਵਾਲ ਖ਼ਿਲਾਫ਼ ਚੋਣ ਲੜ ਕੇ ਜਿੱਤ ਦਾ ਅੰਤਰ 10 ਹਜ਼ਾਰ ਤੱਕ ਘਟਾਉਣ ਵਾਲੇ ਸੁਨੀਲ ਯਾਦਵ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਪੰਜਾਬੀ ਵੋਟਰਾਂ ਨੇ ਵੀ ਪਾਰਟੀ ਤੋਂ ਕੁਝ ਪਾਸਾ ਵੱਟ ਲਿਆ ਹੈ ਜਿਸ ਕਰਕੇ ਪੰਜਾਬੀ ਚਿਹਰੇ ਨੂੰ ਵੀ ਪ੍ਰਮੁੱਖਤਾ ਦਿੱਤੀ ਜਾ ਸਕਦੀ ਹੈ। ਪਾਰਟੀ ਵਿੱਚ ਬਦਲਾਅ ਲਈ ਤੇਜ਼ੀ ਦਿਖਾਈ ਜਾ ਸਕਦੀ ਹੈ ਕਿਉਂਕਿ 2 ਸਾਲਾਂ ਬਾਅਦ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਹਨ ਅਤੇ ਭਾਜਪਾ ਨੂੰ ‘ਆਪ’ ਤੋਂ ਸਖ਼ਤ ਟੱਕਰ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸੂਬਾ ਪ੍ਰਧਾਨ ਬਦਲੇ ਜਾਣ ਦੇ ਵੀ ਕਿਆਸ ਲਾਏ ਜਾ ਰਹੇ ਹਨ।


Comments Off on ਨੱਢਾ ਨੇ ਤਿਵਾੜੀ ਨਾਲ ਬੈਠਕ ਕਰਕੇ ਹਾਰ ਦੇ ਕਾਰਨ ਵਿਚਾਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.