ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦੀ ਪੀੜ ‘ਜੰਗਲ ਦੀ ਅੱਗ’

Posted On February - 15 - 2020

ਬੀਰਬਲ ਰਿਸ਼ੀ
ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਤੇ ਉੱਘੇ ਲੇਖਕ ਮੋਹਣ ਸ਼ਰਮਾ ਦੀ ਸੱਚੀ ਕਹਾਣੀ ‘ਵਿਆਹ ਦੀ ਪਹਿਲੀ ਵਰ੍ਹੇਗੰਢ’ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮ ‘ਜੰਗਲ ਦੀ ਅੱਗ’ ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦਾ ਦਰਦ ਬਿਆਨ ਕਰੇਗੀ। ਇਸ ਫ਼ਿਲਮ ਦੇ ਨਿਰਮਾਤਾ ਪਰਮਜੀਤ ਸਿੰਘ ਨਾਗਰਾ ਹਨ ਅਤੇ ਨਿਰਦੇਸ਼ਕ ਭਗਵੰਤ ਕੰਗ ਹਨ। ਇਸਦੇ ਸੰਵਾਦ ਸ਼ਮਸ਼ੇਰ ਸਿੰਘ ਗਿੱਲ ਨੇ ਲਿਖੇ ਹਨ। ਫ਼ਿਲਮ ਦੀ ਸ਼ੂਟਿੰਗ ਅੰਤਿਮ ਪੜਾਅ ’ਤੇ ਹੈ।
ਮੋਹਣ ਸ਼ਰਮਾ ਨੇ ਨਸ਼ਿਆਂ ਖ਼ਿਲਾਫ਼ ਜੰਗ ਵਿੱਢੀ ਹੋਈ ਹੈ। ਉਹ ਪਿਛਲੇ 15 ਵਰ੍ਹਿਆਂ ਤੋਂ ਜਿੱਥੇ ਹਜ਼ਾਰਾਂ ਦੀ ਸੰਖਿਆ ਵਿਚ ਨਸ਼ਿਆਂ ’ਚ ਗ੍ਰਸਤ ਨੌਜਵਾਨਾਂ ਨੂੰ ਸਿੱਧਾ ਰਾਹ ਵਿਖਾ ਚੁੱਕੇ ਹਨ, ਉੱਥੇ ਉਨ੍ਹਾਂ ਨੇ ਆਪਣੇ ਪੁੱਤਰਾਂ ਦੇ ਜੀਵਨ ਦੀ ਆਸ ਮੁਕਾ ਚੁੱਕੇ ਅਨੇਕਾਂ ਮਾਪਿਆਂ ਨੂੰ ਉਨ੍ਹਾਂ ਦੇ ਕੁਰਾਹੇ ਪਏ ਨਸ਼ਈ ਪੁੱਤਰ ਵਾਪਸ ਲਿਆ ਕੇ ਉਨ੍ਹਾਂ ਨੂੰ ਜ਼ਿੰਦਗੀ ਜਿਉਣ ਦਾ ਮਕਸਦ ਪ੍ਰਦਾਨ ਕੀਤਾ ਹੈ। ਫ਼ਿਲਮ ਦੇ ਨਿਰਦੇਸ਼ਕ ਭਗਵੰਤ ਕੰਗ ਨੇ ਦੱਸਿਆ ਕਿ ਮੋਹਣ ਸ਼ਰਮਾ ਦੀ ‘ਪੰਜਾਬੀ ਟ੍ਰਿਬਿਊਨ’ ’ਚ ਛਪੀ ਕਹਾਣੀ ਪੜ੍ਹੀ ਤਾਂ ਇਹ ਉਨ੍ਹਾਂ ਦੇ ਦਿਲ ਨੂੰ ਛੂਹ ਗਈ ਜਿਸ ’ਤੇ ਉਨ੍ਹਾਂ ਨੇ ਤੁਰੰਤ ਫ਼ਿਲਮ ਬਣਾਉਣ ਦਾ ਮਨ ਬਣਾ ਲਿਆ। ਇਹ ਫ਼ਿਲਮ ਨਸ਼ਿਆਂ ਦੇ ਵਹਿਣ ’ਚ ਵਹਿ ਰਹੀ ਪੰਜਾਬ ਦੀ ਜਵਾਨੀ, ਪੀੜਤ ਪਰਿਵਾਰਾਂ ਦੀ ਆਰਥਿਕ ਤਬਾਹੀ, ਮਾਨਸਿਕ ਤੇ ਸਰੀਰਿਕ ਪੀੜਾ ਅਤੇ ਨਸ਼ਿਆਂ ਕਾਰਨ ਰਿਸ਼ਤਿਆਂ ’ਚ ਵਧ ਰਹੀਆਂ ਤਰੇੜਾਂ ਦੀ ਗੱਲ ਕਰਦੀ ਹੈ। ਫ਼ਿਲਮ ਵਿਚ ਮੋਹਣ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਊਸ਼ਾ ਸ਼ਰਮਾ ਜਿੱਥੇ ਖ਼ੁਦ ਅਹਿਮ ਕਿਰਦਾਰ ਨਿਭਾ ਰਹੇ ਹਨ, ਉੱਥੇ ਫ਼ਿਲਮ ਦੇ ਮੁੱਖ ਪਾਤਰਾਂ ਵਿਚ ਦੀਪ ਬਰੇਟਾ, ਪ੍ਰੀਆ ਲਖਨਪਾਲ, ਨਰਿੰਦਰ ਪੱਖੋ ਤੋਂ ਇਲਾਵਾ ਰੰਗਮੰਚ ਦੇ ਕਈ ਪਰਿਪੱਕ ਕਲਾਕਾਰ ਹਨ। ਇਸ ਮਹੀਨੇ ਹੀ ਫ਼ਿਲਮ ਨੂੰ ‘ਆਊਟ ਲਾਈਨ ਮੀਡੀਆ ਨੈੱਟ ਪ੍ਰੋਡਕਸ਼ਨ’ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਮੋਹਣ ਸ਼ਰਮਾ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ’ਚ 17 ਹਜ਼ਾਰ ਨਸ਼ਈ ਨੌਜਵਾਨਾਂ ਨਾਲ ਪਏ ਵਾਹ-ਵਾਸਤੇ ਦੇ ਲੰਬੇ ਤਜਰਬੇ ਦੌਰਾਨ ਲੂੰਅ-ਕੰਡੇ ਖੜ੍ਹੇ ਕਰਨ ਵਾਲੀ ਇਸ ਸੱਚੀ ਕਹਾਣੀ ਤੋਂ ਉਨ੍ਹਾਂ ਦੀ ਟੀਮ ਨੂੰ ਕਾਫ਼ੀ ਉਮੀਦਾਂ ਹਨ। ਇਸਤੋਂ ਪਹਿਲਾਂ ਮੋਹਨ ਸ਼ਰਮਾ ਦੀਆਂ ਕਹਾਣੀਆਂ ‘ਖ਼ੁਦਕੁਸ਼ੀਆਂ ਦੀ ਫ਼ਸਲ’, ‘ਸ਼ੇਰਨੀ ਦੀ ਦਹਾੜ’ ਅਤੇ ‘ਅੱਗਾ ਦੌੜ, ਪਿੱਛਾ ਚੌੜ’ ’ਤੇ ਆਧਾਰਿਤ ਦਸਤਾਵੇਜ਼ੀ ਫ਼ਿਲਮਾਂ ਬਣ ਚੁੱਕੀਆਂ ਹਨ।
ਸੰਪਰਕ: 94177-66692


Comments Off on ਨਸ਼ਿਆਂ ਕਾਰਨ ਟੁੱਟ ਰਹੇ ਪਰਿਵਾਰਾਂ ਦੀ ਪੀੜ ‘ਜੰਗਲ ਦੀ ਅੱਗ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.