ਛੋਟਾ ਪਰਦਾ !    ਸਾਡੇ ਕੋਠੇ ਮਗਰ ਲਸੂੜੀਆਂ ਵੇ... !    ਸਦਾਬਹਾਰ ਗਾਇਕ ਸੁਰਿੰਦਰ ਛਿੰਦਾ !    ਵਿਸ਼ਵ ਰੰਗਮੰਚ ਦਿਵਸ ਮੌਕੇ ਅਹਿਦ !    ਅਦਾਕਾਰੀ ’ਚ ਸਰਗਰਮ ਦਿਲਬਾਗ ਸਿੰਘ ਮਾਨਸਾ !    ਮਿਆਰੀ ਗੀਤਾਂ ਦਾ ਸਿਰਜਕ ਸੁਖਪਾਲ ਔਜਲਾ !    ਸੁਖਾਵੇਂ ਇਨਸਾਨੀ ਰਿਸ਼ਤਿਆਂ ਦਾ ਆਨੰਦ !    ਫਰਾਂਸੀਸੀ ਪ੍ਰਭਾਵਵਾਦੀ ਚਿੱਤਰਕਾਰੀ ਲਹਿਰ ਦੇ ਬਾਨੀ !    ਕਿਲ੍ਹੇ ਵਾਲੀ ਦਾਦੀ !    ਇਨਾਮ ਦਾ ਹੱਕਦਾਰ !    

ਨਵੇਂ ਰੰਗ ਦੀ ਸ਼ਾਇਰੀ

Posted On February - 23 - 2020

ਸੁਲੱਖਣ ਸਰਹੱਦੀ
ਗੁਰਦਿਆਲ ਦਲਾਲ ਪ੍ਰਸਿੱਧ ਕਹਾਣੀਕਾਰ ਹੈ। ਅੱਜਕੱਲ੍ਹ ਉਸ ਉੱਤੇ ਗ਼ਜ਼ਲ ਪ੍ਰਭਾਵੀ ਹੈ। ਜਦ ਉਹ ਗ਼ਜ਼ਲ ਲਿਖਣ ਲੱਗਾ ਤਾਂ ਤੇਜ਼ੀ ਨਾਲ ਸਿਰਜਣਾ ਕੀਤੀ। ਕੇਵਲ ਦੋ ਸਾਲ ਪਹਿਲਾਂ ਹੀ ਉਸ ਦਾ ‘ਬੁੰਬ’ ਨਾਮੀ ਗ਼ਜ਼ਲ ਸੰਗ੍ਰਹਿ ਆਇਆ ਸੀ ਜਿਸ ਵਿਚ 206 ਗ਼ਜ਼ਲਾਂ ਸਨ। ਹਥਲੀ ਪੁਸਤਕ ‘ਤੈਨੂੰ ਆਖਿਆ ਤਾਂ ਸੀ’ (ਕੀਮਤ: 250 ਰੁਪਏ; ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ) ਵਿਚ ਵੀ 150 ਗ਼ਜ਼ਲਾਂ ਹਨ। ਐਨੀ ਤੇਜ਼ੀ ਨਾਲ ਉਹੀ ਸ਼ਾਇਰ ਗ਼ਜ਼ਲਾਂ ਲਿਖ ਤੇ ਪੁਸਤਕ ਪ੍ਰਕਾਸ਼ਿਤ ਕਰਵਾ ਸਕਦਾ ਹੈ ਜਿਸ ਕੋਲ ਡੂੰਘੀ ਸੰਵੇਦਨਾ ਦੇ ਨਾਲ-ਨਾਲ ਸਿਰਜਨਾਤਮਕ ਇੱਛਾ ਸ਼ਕਤੀ ਠਾਠਾਂ ਮਾਰਦੀ ਹੋਵੇ। ਦਲਾਲ ਭਾਵੇਂ ਏਨੀ ਤੇਜ਼ੀ ਨਾਲ ਗ਼ਜ਼ਲ ਲਿਖਦਾ ਹੈ, ਪਰ ਉਸ ਦਾ ਨਵਾਂ ਗ਼ਜ਼ਲ ਸੰਗ੍ਰਹਿ ਨਵੇਂ ਵਿਸ਼ੇ, ਨਵੇਂ ਖ਼ਿਆਲ ਅਤੇ ਭਾਵਾਂ ਵਿਚ ਢਲਿਆ ਮਿਲਦਾ ਹੈ। ਉਸ ਦੇ ਕੁਝ ਨਵੇਂ ਸ਼ਿਅਰ:
* ਫੇਸਬੁੱਕ ਤੇ ਵਟਸਐਪ ਤੋਂ, ਜਾਨ ਛੁਡਾ ਲੈ ਨੀ ਕੁੜੀਏ,
ਸਖੀਆਂ ਭੈਣ-ਭਰਾਵਾਂ ਦੇ ਸੰਗ, ਸਮਾਂ ਬਿਤਾ ਲੈ ਨੀ ਕੁੜੀਏ।
* ਚਿੱਤਰਕਾਰ ਮਹਿੰਦਰ ਨੀਲੋਂ ਖੁਰਸ਼ੀਦੀ,
ਚਲਾ ਗਿਆ ਸੁਰਜੀਤ- ਜ਼ਮਾਨਾ ਬੀਤ ਗਿਆ।
* ਨਾ ਦਿਲ ਲਗਦਾ ਮੈਲਬੌਰਨ ਵਿਚ, ਨਾ ਹੀ ਸ਼ਹਿਰ ਦੁਰਾਹੇ,
ਗਲੇ ਪੈਣ ਨੂੰ ਫਿਰਦੇ ਹਰ ਥਾਂ ਰੰਗ-ਬਿਰੰਗੇ ਫਾਹੇ।
* ਕਿਸ਼ਤਾਂ ਉੱਤੇ ਘਰ ਤੇ ਗੱਡੀ ਹੋਰ ਖਰਚ ਅਨੇਕਾਂ,
ਲੱਥੇ ਚਾਅ ਵਿਦੇਸ਼ ਦੇ ਮਾਏ ਭੰਨਣ ਟੰਗਾਂ ਡਾਹੇ।
ਦਲਾਲ ਦੇ ਸ਼ਿਅਰਾਂ ਵਿਚ ਜਾਤੀ ਜੀਵਨ ਦੇ ਵਲਵਲੇ ਅਤੇ ਸਮਾਜਿਕ ਨੈਤਿਕਤਾਵਾਂ ਦੇ ਝਰੋਖੇ ਹਨ। ਉਹ ਭਾਵੇਂ ਯਾਰਾਂ ਦੋਸਤਾਂ ਮਹਿਬੂਬਾ ਨਾਲ ਉਨ੍ਹਾਂ ਦੇ ਖਰਵ੍ਹੇ ਵਿਹਾਰ ਬਾਰੇ ਬਹੁਤੇ ਸ਼ਿਅਰ ਕਹਿੰਦਾ ਹੈ, ਪਰ ਐਸਾ ਨਹੀਂ ਕਿ ਉਹ ਭਾਰਤੀ ਰਾਜਨੀਤੀ ਦੀਆਂ ਨਿਵਾਣਾਂ ਦੀ ਸ਼ੀਸ਼ਾਗਰੀ ਨਹੀਂ ਕਰਦਾ। ਉਹ ਕਹਿੰਦਾ ਹੈ:
* ਜੁਬਾਂਬੰਦੀ ਨੂੰ ਅਪਣਾਓ ਭਲੇ ਦਿਨ ਆਉਣ ਵਾਲੇ ਨੇ,
ਗਊ ਮਾਤਾ ਦੇ ਗੁਣ ਗਾਓ ਭਲੇ ਦਿਨ ਆਉਣ ਵਾਲੇ ਨੇ।
ਭਲੇ ਦਿਨ ਨੇ ਜਿਨ੍ਹਾਂ ਦੇ ਝੂੰਮਦੇ ਉਹ ਮਸਤੀਆਂ ਅੰਦਰ,
ਮਲੰਗੋ ਮਸਤ ਹੋ ਜਾਓ ਭਲੇ ਦਿਨ ਆਉਣ ਵਾਲੇ ਨੇ।
ਦਲਾਲ ਕਦੇ ਨਿਰਾਸ਼ ਨਹੀਂ ਹੁੰਦਾ। ਉਹ ਹਰ ਹਾਲਤ ਵਿਚ ਆਸ ਦੇ ਦੀਵੇ ਜਗਾ ਕੇ ਰੱਖਦਾ ਹੈ।
* ਬਹਾਰਾਂ ਸਨ ਜਿਵੇਂ ਗਈਆਂ ਉਵੇਂ ਪਤਝੜ ਵੀ ਜਾਏਗੀ
ਹਰੇਕ ਟਾਹਣੀ ਕਰੂੰਬਲ ਵੇਖ ਕੇ ਫਿਰ ਮੁਸਕਰਾਏਗੀ।
ਗ਼ਜ਼ਲ ਸੰਗ੍ਰਹਿ ਮਿਆਰੀ ਤੇ ਪੜ੍ਹਨਯੋਗ ਹੈ।
ਸੰਪਰਕ: 94174-84337


Comments Off on ਨਵੇਂ ਰੰਗ ਦੀ ਸ਼ਾਇਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.