ਅਖ਼ਿਲੇਸ਼ ਨੂੰ ਖ਼ਤਰਾ: ‘ਸਪਾ’ ਮੈਂਬਰਾਂ ਵੱਲੋਂ ਵਿਧਾਨ ਸਭਾ ’ਚ ਹੰਗਾਮਾ !    ਡੋਪ ਨਮੂਨੇ ਲਈ ‘ਪ੍ਰਾਕਸੀ’ ਭੇਜਣ ’ਤੇ ਅਮਿਤ ਦਾਹੀਆ ਉੱਪਰ ਚਾਰ ਸਾਲਾਂ ਲਈ ਪਾਬੰਦੀ !    ਕਾਂਗਰਸ ਨੇ ਪ੍ਰਿਯੰਕਾ ਨੂੰ ਰਾਜ ਸਭਾ ਭੇਜਣ ਬਾਰੇ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟਿਆ !    ਸਾਨੀਆ ਦੁਬਈ ਓਪਨ ਰਾਹੀਂ ਕਰੇਗੀ ਟੈਨਿਸ ’ਚ ਵਾਪਸੀ !    ਹਰਸਿਮਰਨ ਕੌਰ ਨੂੰ ਐੱਨਬੀਏ ਵੱਲੋਂ ਸੱਦਾ !    ਜਮਹੂਰੀਅਤ ਦੀ ਨਵੀਂ ਇਬਾਰਤ ਲਿਖ ਰਿਹਾ ਅੰਦੋਲਨ !    ਜੱਲ੍ਹਿਆਂ ਵਾਲਾ ਬਾਗ਼ ਤੋਂ ਸ਼ਾਹੀਨ ਬਾਗ਼ !    ਆਜ਼ਾਦੀ : ਪੂਰਨ ਸਵਰਾਜ ਤੋਂ ਸੰਪੂਰਨ ਲੋਕਰਾਜ ਵੱਲ !    ਨਿਯਮ ਕਾਨੂੰਨ: 70 ਸਕੂਲ ਬੱਸਾਂ ਦੇ ਚਲਾਨ !    ਦਸਵੀਂ ਤੇ ਬਾਰ੍ਹਵੀਂ ਦੀ ਪ੍ਰਯੋਗੀ ਪ੍ਰੀਖਿਆ ਦੀ ਡੇਟਸ਼ੀਟ ਮੁੜ ਬਦਲੀ !    

ਦੱਖਣੀ ਅਫਰੀਕਾ ਵੱਲੋਂ ਪਾਕਿਸਤਾਨ ਦੌਰਾ ਰੱਦ

Posted On February - 15 - 2020

ਜੋਹਾਨੈੱਸਬਰਗ, 14 ਫਰਵਰੀ
ਦੱਖਣੀ ਅਫਰੀਕਾ ਨੇ ਖਿਡਾਰੀਆਂ ’ਤੇ ਵਾਧੂ ਬੋਝ ਦਾ ਹਵਾਲਾ ਦੇ ਕੇ ਭਾਰਤ ਦੌਰੇ ਮਗਰੋਂ ਅਗਲੇ ਮਹੀਨੇ ਤਜਵੀਜ਼ਤ ਟੀ-20 ਲੜੀ ਲਈ ਪਾਕਿਸਤਾਨ ਦੌਰੇ ਨੂੰ ਰੱਦ ਕਰ ਦਿੱਤਾ। ਈਐੱਸਪੀਐੱਨਕ੍ਰਿਕਇੰਫੋ ਮੁਤਾਬਕ ਇਹ ਦੌਰਾ ਬਾਅਦ ਵਿੱਚ ਕਿਸੇ ਅਜਿਹੇ ਸਮੇਂ ਕੀਤੇ ਜਾਵੇਗਾ, ਜੋ ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਅਤੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਲਈ ਢੁਕਵਾਂ ਹੋਵੇ।
ਪੀਸੀਬੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਸੀਮ ਖ਼ਾਨ ਨੇ ਕਿਹਾ ਕਿ ਉਹ ਦੱਖਣੀ ਅਫਰੀਕੀ ਕ੍ਰਿਕਟ ਬੋਰਡ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਨ।
ਦੱਖਣੀ ਅਫਰੀਕਾ ਨੇ ਭਾਰਤ ਦੌਰੇ ’ਤੇ 12 ਤੋਂ 18 ਮਾਰਚ ਤੱਕ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਖੇਡਣ ਮਗਰੋਂ ਪਾਕਿਸਤਾਨ ਦਾ ਦੌਰਾ ਕਰਨਾ ਸੀ, ਜਿੱਥੇ ਰਾਵਲਪਿੰਡੀ ਵਿੱਚ ਉਸ ਨੇ ਤਿੰਨ ਟੀ-20 ਮੈਚਾਂ ਦੀ ਲੜੀ ਖੇਡਣੀ ਸੀ।
ਦੱਖਣੀ ਅਫਰੀਕਾ ਦੀ ਟੀਮ ਇੰਗਲੈਂਡ ਨਾਲ ਚਾਰ ਮੈਚਾਂ ਦੀ ਟੈਸਟ ਅਤੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਮਗਰੋਂ ਹੁਣ ਟੀ-20 ਲੜੀ ਖੇਡ ਰਹੀ ਹੈ। ਟੀਮ ਨੇ ਇਸ ਮਗਰੋਂ ਆਸਟਰੇਲੀਆ ਦੀ ਮੇਜ਼ਬਾਨੀ ਕਰਨੀ ਹੈ, ਜਿੱਥੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਤੋਂ ਇਲਾਵਾ ਏਨੇ ਹੀ ਟੈਸਟ ਮੈਚ ਖੇਡਣੇ ਹਨ। ਇਸ ਲੜੀ ਦੇ ਆਖ਼ਰੀ ਮੈਚ ਅਤੇ ਭਾਰਤ ਦੌਰੇ ’ਤੇ ਖੇਡੇ ਜਾਣ ਵਾਲੇ ਪਹਿਲੇ ਮੁਕਾਬਲੇ ਵਿਚਾਲੇ ਸਿਰਫ਼ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਹੈ। -ਪੀਟੀਆਈ


Comments Off on ਦੱਖਣੀ ਅਫਰੀਕਾ ਵੱਲੋਂ ਪਾਕਿਸਤਾਨ ਦੌਰਾ ਰੱਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.