ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ

Posted On February - 28 - 2020

ਮਨਰਾਜ ਸਰਾਓ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ।

ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਫਰਵਰੀ
ਇਥੋਂ ਦੇ ਪ੍ਰਤਾਪ ਨਗਰ ਇਲਾਕੇ ਵਿਚਲੇ ਨੇਪਾਲੀ ਢਾਬੇ ਦੇ ਬਾਹਰ ਹਫ਼ਤਾ ਪਹਿਲਾਂ ਕੌਮੀ ਹਾਕੀ ਖਿਡਾਰੀ ਅਮਰੀਕ ਸਿੰਘ ਅਤੇ ਉਸ ਦੇ ਸਾਥੀ ਸਿਮਰਨਜੀਤ ਹੈਪੀ ਨੂੰ ਕਤਲ ਕਰਨ ਦੇ ਮਾਮਲੇ ਦੇ ਮੁੱਖ ਮੁਲਜ਼ਮ ਮਨਰਾਜ ਸਰਾਓ ਨੂੰ ਅੱਜ ਪੁਲੀਸ ਨੇ ਕਾਬੂ ਕਰ ਲਿਆ ਹੈ। ਬੀ.ਏ ਦਾ ਇਹ ਵੀਹ ਸਾਲਾ ਵਿਦਿਆਰਥੀ ਟਰੈਪ ਸ਼ੂਟਰ ਮਿਲਟਰੀ ਸ਼ੂਟ ਗੰਨ ਚੈਂਪੀਅਨਸ਼ਿਪ ਵਿੱਚ ਸੋਨ ਅਤੇ ਕਾਂਸੀ ਦੇ ਤਮਗੇ ਵੀ ਜਿੱਤ ਚੁੱਕਾ ਹੈ। ਦੋਹਰੇ ਕਤਲ ਦੀ ਇਸ ਵਾਰਦਾਤ ਮੌਕੇ ਉਸ ਦਾ ਪਿਤਾ ਅਮਨਦੀਪ ਸਿੰਘ ਵੀ ਨਾਲ ਮੌਜੂਦ ਸੀ ਜਿਸ ਦੀ ਅਜੇ ਪੁਲੀਸ ਤਲਾਸ਼ ਕਰ ਰਹੀ ਹੈ। ਐੱਸ.ਪੀ.(ਡੀ) ਹਰਮੀਤ ਹੁੰਦਲ ਤੇ ਐੱਸਪੀ ਸਿਟੀ ਵਰੁਣ ਸ਼ਰਮਾ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਾਤੜਾਂ ਨੇੜਲੇ ਪਿੰਡ ਦੁਗਾਲ ਦੇ ਰਹਿਣ ਵਾਲੇ ਮੁਲਜ਼ਮ ਪਿਓ-ਪੁੱਤਰ ਪ੍ਰਤਾਪ ਨਗਰ ਖੇਤਰ ਵਿੱਚ ਘਟਨਾ ਤੋਂ ਹਫ਼ਤਾ ਪਹਿਲਾਂ ਹੀ ਪੀ.ਜੀ ਵਜੋਂ ਰਹਿਣ ਲੱਗੇ ਸਨ। ਉਹ ਨੇਪਾਲੀ ਢਾਬੇ ’ਤੇ ਰੋਟੀ ਖਾਇਆ ਕਰਦੇ ਸਨ। 19/20 ਫਰਵਰੀ ਦੀ ਰਾਤ ਨੂੰ ਢਾਬੇ ’ਤੇ ਹੋਏ ਤਕਰਾਰ ਮਗਰੋਂ ਦੌਰਾਨ ਪਿਤਾ ਦੀ ਹੋਈ ਬੇਇੱਜ਼ਤੀ ਨਾ ਸਹਾਰਦਿਆਂ, ਮਨਰਾਜ ਕਮਰੇ ਵਿੱਚੋਂ ਰਾਈਫਲ ਚੁੱੱਕ ਲਿਆਇਆ ਅਤੇ ਦੋਵਾਂ ਦੋਸਤਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਮਗਰੋਂ ਮੁਲਜ਼ਮ ਫਰਾਰ ਹੋ ਗਏ ਸਨ ਪਰ ਪੁਲੀਸ ਨੇ ਅੱਜ ਮਨਰਾਜ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਮਨਰਾਜ ਦੀ ਨਿਸ਼ਾਨਦੇਹੀ ’ਤੇ ਰਾਈਫਲ ਅਤੇ ਕਾਰਤੂਸ ਬਰਾਮਦ ਕਰ ਲਏ ਹਨ। ਪੁਲੀਸ ਮੁਖੀ ਨੇ ਦੱਸਿਆ ਕਿ ਅਣਬਣ ਕਾਰਨ ਮੁਲਜ਼ਮ ਅਮਨਦੀਪ ਸਿੰਘ ਤੇ ਉਸ ਦੀ ਪਤਨੀ ਵੱਖ-ਵੱਖ ਰਹਿੰਦੇ ਹਨ। ਅਮਨਦੀਪ।, ਮਨਰਾਜ ਸਮੇਤ ਮੁਹਾਲੀ ਰਹਿ ਰਿਹਾ ਸੀ। ਟਰੈਪ ਸ਼ੂਟਰ ਵਜੋਂ ਟਰੇਨਿੰਗ ਲੈਣ ਹਿੱਤ ਉਸ ਨੇ ਫਰਵਰੀ ’ਚ ਹੀ ਪਟਿਆਲਾ ਵਿੱਚ ਪੀਜੀ ਵਜੋਂ ਰਹਿਣਾ ਸ਼ੁਰੂ ਕੀਤਾ ਸੀ ਜਿਸ ਦੌਰਾਨ ਉਸ ਦਾ ਪਿਤਾ ਵੀ ਨਾਲ ਰਹਿ ਰਿਹਾ ਸੀ। ਦੋਵੇਂ ਮੁਲਜ਼ਮ ਕਤਲ ਦੀ ਘਟਨਾ ਮਗਰੋਂ ਫਰਾਰ ਹੋ ਗਏ ਸਨ।


Comments Off on ਦੋਹਰੇ ਕਤਲ ਕਾਂਡ ਮਾਮਲੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.