ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ

Posted On February - 24 - 2020

ਪਿੰਡ ਦੁਨੇਕੇ ਵਿਖੇ ਉਹ ਮੰਜਾ ਜਿਸ ਉੱਤੇ ਪਰਵਾਸੀ ਮਜ਼ਦੂਰ ਜਿਉਂਦਾ ਸੜ ਗਿਆ।

ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਫ਼ਰਵਰੀ
ਨਗਰ ਨਿਗਮ ’ਚ ਸ਼ਾਮਲ ਪਿੰਡ ਦੁੱਨੇਕੇ ਵਿੱਚ ਲੰਘੀ ਰਾਤ ਕਮਰੇ ’ਚ ਅੱਗ ਲੱਗਣ ਨਾਲ ਪਰਵਾਸੀ ਮਜ਼ਦੂਰ ਜਿਉਂਦਾ ਸੜ ਗਿਆ। ਮ੍ਰਿਤਕ ਦੀ ਪਛਾਣ ਓਮ ਪ੍ਰਕਾਸ਼ ਮੂਲ ਵਾਸੀ ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਓਮ ਪ੍ਰਕਾਸ਼ ਦੀ ਪਤਨੀ ਮੁਤਾਬਕ ਉਹ ਗੰਭੀਰ ਬਿਮਾਰੀ ਦਾ ਸ਼ਿਕਾਰ ਤੇ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਦੋਵਾਂ ’ਚ ਝਗੜਾ ਰਹਿੰਦਾ ਸੀ। ਘਟਨਾ ਮੌਕੇ ਉਹ ਪੇਕੇ ਗਈ ਹੋਈ ਸੀ।
ਥਾਣਾ ਸਿਟੀ ਪੁਲੀਸ ਦੇ ਜਾਂਚ ਅਧਿਕਾਰੀ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਮਜ਼ਦੂਰ ਓਮ ਪ੍ਰਕਾਸ਼ ਪਿੰਡ ਦੁੱਨੇਕੇ ਵਿੱਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਓਮ ਦੀ ਪਤਨੀ ਬਿਮਲਾ ਦੇ ਬਿਆਨ ’ਤੇ ਧਾਰਾ 174 ਤਹਿਤ ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਓਮ ਪ੍ਰਕਾਸ਼ ਦੇ ਦੋਵੇਂ ਗੁਰਦੇ ਖਰਾਬ ਸਨ ਤੇ ਉਹ ਸ਼ਰਾਬ ਤੇ ਬੀੜੀ ਪੀਣ ਦਾ ਆਦੀ ਸੀ। ਝਗੜੇ ਕਾਰਨ ਉਸਦੀ ਪਤਨੀ ਪੇਕੇ ਗਈ ਹੋਈ ਸੀ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਬੀੜੀ ਤੋਂ ਬਿਸਤਰੇ ਨੂੰ ਅੱਗ ਲੱਗੀ ਜਾਪਦੀ ਹੈ ਜੋ ਉਸਦੀ ਮੌਤ ਦਾ ਕਾਰਨ ਬਣੀ।
ਬਿਮਲਾ ਨੇ ਦੱਸਿਆ ਕਿ ਉਸ ਦਾ ਪਤੀ ਰਿਕਸ਼ਾ ਚਲਾਉਂਦਾ ਸੀ ਤੇ ਨਸ਼ੇ ਕਰਨ ਦਾ ਆਦੀ ਸੀ। ਪਤੀ ਨਾਲ ਝਗੜੇ ਕਾਰਨ ਉਹ 2 ਦਿਨ ਪਹਿਲਾਂ ਪੇਕੇ ਗਈ ਸੀ। ਵਾਪਸ ਆਉਣ ’ਤੇ ਪਤਾ ਲੱਗਾ ਕਿ ਕਮਰੇ ’ਚ ਅੱਗ ਲੱਗਣ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ ਹੈ।


Comments Off on ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.