ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

‘ਦੀਪ’ ਦੇ ਘਰ ਹਨੇਰਾ

Posted On February - 26 - 2020

ਪਿੰਡ ਪਾਕਾਂ ਦੀ ਵਿਧਵਾ ਦੀਪ ਕੌਰ ਆਪਣੀ ਹਾਲਤ ਬਿਆਨਦੀ ਹੋਈ।

ਮਹਿੰਦਰ ਸਿੰਘ ਬਰਾੜ
ਮੰਡੀ ਅਰਨੀਵਾਲਾ, 25 ਫਰਵਰੀ
ਸਰਕਾਰਾਂ ਦੀਆਂ ਸਕੀਮਾਂ ਦਾ ਲਾਭ ਅਕਸਰ ਹੀ ਉਨ੍ਹਾਂ ਲੋਕਾਂ ਨੂੰ ਨਹੀਂ ਮਿਲਦਾ, ਜਿਨ੍ਹਾਂ ਨੂੰ ਅਸਲ ਵਿੱਚ ਇਨ੍ਹਾਂ ਦੀ ਲੋੜ ਹੁੰਦੀ ਹੈ। ਪਿੰਡ ਪਾਕਾਂ ਦੀ ਰਹਿਣ ਵਾਲੀ ਵਿਧਵਾ ਦੀਪ ਕੌਰ ਵੀ ਅਜਿਹੇ ਹਾਲਾਤ ਦਾ ਸ਼ਿਕਾਰ ਹੋ ਰਹੀ ਹੈ। ਉਨ੍ਹਾਂ ਡਿਗੂੰ ਡਿਗੂੰ ਕਰਦੇ ਮਕਾਨ ਵਿੱਚ ਤਿੰਨ ਬੱਚਿਆਂ ਨਾਲ ਬਹੁਤ ਮੁਸ਼ਕਲ ਨਾਲ ਜ਼ਿੰਦਗੀ ਹੰਢਾ ਰਹੀ ਹੈ।
ਵਿਧਵਾ ਦੀਪ ਕੌਰ ਨੇ ਦੱਸਿਆ ਕਿ ਅੱਠ ਸਾਲ ਪਹਿਲਾਂ ਕਿਸੇ ਬਿਮਾਰੀ ਕਾਰਨ ਉਸ ਦੇ ਪਤੀ ਛਿੰਦਰਪਾਲ ਦੀ ਮੌਤ ਹੋ ਗਈ ਸੀ। ਉਸ ਦੇ ਇਲਾਜ ’ਤੇ ਕਾਫੀ ਖਰਚ ਆਉਣ ਕਾਰਨ ਉਸ ਦੇ ਘਰ ਦਾ ਸਾਮਾਨ ਵੀ ਵਿਕ ਗਿਆ। ਇਹ ਹੀ ਨਹੀਂ ਉਨ੍ਹਾਂ ਨੂੰ ਆਪਣਾ ਘਰ ਤੱਕ ਵੇਚਣਾ ਪਿਆ। ਉਸ ਨੇ ਦੱਸਿਆ ਕਿ ਹੁਣ ਦੋ ਲੜਕੀਆਂ ਅਤੇ ਇਕ ਲੜਕੇ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਸ ਦੇ ਸਿਰ ਹੈ। ਉਹ ਖੇਤਾਂ ਵਿਚ ਮਿਹਨਤ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ। ਇਕ ਗਰੀਬੀ ਦੀ ਮਾਰ ਅਤੇ ਦੂਜੀਆਂ ਆਰਥਿਕ ਤੰਗੀਆਂ ਤੁਰਸ਼ੀਆਂ ਨੇ ਉਨ੍ਹਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਇਸ ਮਕਾਨ ਵਿਚ ਦਿਨ ਕੱਟ ਕਰ ਰਹੇ ਹਨ। ਉਸ ਨੇ ਦੱਸਿਆ ਕਿ ਹੁਣ ਤਾਂ ਦੋ ਸਰਕਾਰਾਂ ਬਦਲ ਗਈਆਂ ਹਨ ਪਰ ਕਿਸੇ ਨੇ ਵੀ ਉਸ ਦਾ ਮਕਾਨ ਬਣਾਉਣ ਵੱਲ ਤਰਜੀਹ ਨਹੀਂ ਦਿੱਤੀ। ਉਸ ਨੇ ਦੱਸਿਆ ਕਿ ਉਸ ਨੇ ਪਿੰਡ ਦੇ ਮੋਹਤਬਰ ਵਿਅਕਤੀਆਂ ਅੱਗੇ ਕਈ ਵਾਰ ਬੇਨਤੀ ਕੀਤੀ ਹੈ ਪਰ ਕਿਸੇ ਨੇ ਵੀ ਉਸ ਦਾ ਮਕਾਨ ਬਣਾਉਣ ਵਿਚ ਮਦਦ ਨਹੀਂ ਕੀਤੀ। ਦੀਪ ਕੌਰ ਨੇ ਦੱਸਿਆ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਲਈ ਚਾਰਾਜੋਈ ਕਰ ਰਹੀ ਹੈ। ਉਸ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣਾ ਮਕਾਨ ਬਣਵਾਉਣ ਦੀ ਮੰਗ ਕੀਤੀ ਹੈ।


Comments Off on ‘ਦੀਪ’ ਦੇ ਘਰ ਹਨੇਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.