ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ

Posted On February - 26 - 2020

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਫਰਵਰੀ
‘ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ’ ਦੀ ਚੋਣ ਅੱਜ ਸਰਬਸੰਮਤੀ ਨਾਲ ਸਿਰੇ ਚੜ੍ਹ ਗਈ। ਇਸ ਦੌਰਾਨ ਸ੍ਰੀ ਅਨਿਲ ਕੁਮਾਰ ਗੁਪਤਾ ਚੌਥੀ ਵਾਰ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਹਨ। ਇਸ ਦੌਰਾਨ ਹੀ ਰੁਚਿਕਾ ਐੱਮ ਖੰਨਾ ਯੂਨੀਅਨ ਦੀ ਜਨਰਲ ਸਕੱਤਰ ਬਣਨ ਵਾਲੀ ਪਹਿਲੀ ਮਹਿਲਾ ਬਣ ਗਏ ਹਨ। ਚੋਣਾਂ ਦੇ ਨਤੀਜਿਆਂ ਦਾ ਐਲਾਨ ਕਰਦਿਆਂ ਰਿਟਰਨਿੰਗ ਅਧਿਕਾਰੀ ਪੂਰਨ ਸਿੰਘ ਡਡਵਾਲ ਤੇ ਸਹਾਇਕ ਰਿਟਰਨਿੰਗ ਅਧਿਕਾਰੀ ਸੁਸ਼ੀਲ ਕੁਮਾਰ ਤਿਵਾੜੀ ਅਤੇ ਅਜੈ ਵਰਮਾ ਨੇ ਦੱਸਿਆ ਕਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੇ 12 ਅਹੁਦੇਦਾਰਾਂ ਅਤੇ 25 ਕਾਰਜਕਾਰੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ। ਹੋਰਨਾਂ ਅਹੁਦੇਦਾਰਾਂ ਵਿੱਚ ਸੀਨੀਅਰ ਉਪ ਪ੍ਰਧਾਨ ਕਰਮਵੀਰ, ਉਪ ਪ੍ਰਧਾਨ ਡਾ. ਜੋਗਿੰਦਰ ਸਿੰਘ ਤੇ ਰਾਜੇਸ਼ ਮਲਿਕ, ਸਕੱਤਰ ਬਲਵਿੰਦਰ ਸਿੰਘ ਸਿਪਰੇ, ਦਫਤਰ ਸਕੱਤਰ ਸੰਦੀਪ ਸ਼ਰਮਾ, ਜੁਆਇੰਟ ਸਕੱਤਰ ਪ੍ਰੀਤਮ ਸਿੰਘ, ਰਮੇਸ਼ ਚੰਦ ਸ਼ਰਮਾ, ਪ੍ਰਾਪੇਗੰਡਾ/ਆਰਗੇਨਾਈਜ਼ਿੰਗ ਸਕੱਤਰ ਰਾਜੇਸ਼ ਕੁਮਾਰ ਸ਼ਰਮਾ, ਲਵਪ੍ਰੀਤ ਸਿੰਘ ਤੇ ਅਜੇ ਕੁਮਾਰ ਵਿੱਤ ਸਕੱਤਰ ਚੁਣੇ ਗਏ ਹਨ। ਯੂਨੀਅਨ ਦੇ ਕਾਰਜਕਾਰਣੀ ਮੈਂਬਰਾਂ ਵਿੱਚ ਵਿਜੈ ਮੋਹਨ , ਰੋਹਿਤ ਅਵਸਥੀ, ਅਮਰ ਸਿੰਘ ਵਾਲੀਆ, ਯੂਸਫ ਮਸੀਹ, ਅਰਵਿੰਦ ਸੈਣੀ, ਵਿਪਨ ਜੋਸ਼ੀ, ਸ੍ਰੀਮਤੀ ਸੋਨੀਆ ਸ਼ਰਮਾ, ਪਵਨ ਕੁਮਾਰ ਭਰਤਵਾਲ, ਰਮਨ ਕੌਲ, ਧਰਮਿੰਦਰ, ਵਿਜੈ ਚਾਵਲਾ, ਵਿਨੋਦ ਕੁਮਾਰ ਗੁਪਤਾ, ਲਲਿਤ ਕੁਮਾਰ, ਸੁਖਵਿੰਦਰ ਸਿੰਘ ਮਾਨ, ਕਲਿਆਣ ਸਿੰਘ ਭਾਈਂਸੋਰਾ,ਰਾਜੂ, ਰਾਮ ਕ੍ਰਿਸ਼ਨ ਭਾਟੀਆ, ਦੀਪੇਂਦਰ ਸਿੰਘ, ਰਾਜ ਕੁਮਾਰ ਸ਼ਰਮਾ, ਉਮੇਸ਼ ਰਾਜਪਾਲ, ਗੋਪਾਲ ਚੰਦ, ਸੰਦੀਪ ਕੁਮਾਰ, ਸ਼ਿਵਾਲਿਕ ਕੁਮਾਰ, ਕਾਲੂ ਰਾਮ, ਸੋਮਵੀਰ ਸਿੰਘ ਸ਼ਾਮਲ ਹਨ।


Comments Off on ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.