ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਦਿੱਲੀ ਵਿੱਚ ਸਿੰਗਾਪੁਰ ਫਿਲਮ ਮੇਲਾ 21 ਤੋਂ

Posted On February - 13 - 2020

ਨਵੀਂ ਦਿੱਲੀ, 12 ਫਰਵਰੀ
ਸਿੰਗਾਪੁਰ ਫਿਲਮ ਮੇਲਾ ਇਸ ਵਰ੍ਹੇ ਕੌਮੀ ਰਾਜਧਾਨੀ ਵਿੱਚ 21 ਫਰਵਰੀ ਨੂੰ ਸ਼ੁਰੂ ਹੋ ਰਿਹਾ ਹੈ। ਦੋ ਵਰ੍ਹਿਆਂ ਬਾਅਦ ਦਿੱਲੀ ਵਿੱਚ ਹੋ ਰਹੇ ਇਸ ਤਿੰਨ ਰੋਜ਼ਾ ਫਿਲਮ ਮੇਲੇ ਦਾ ਚੌਥਾ ਅਡੀਸ਼ਨ ਇੱਥੇ ਸਿਰੀ ਫੋਰਟ ਆਡੀਟੋਰੀਅਮ ਵਿੱਚ ਕਰਵਾਇਆ ਜਾ ਰਿਹਾ ਹੈ। ਤਿੰਨਾਂ ਦਿਨਾਂ ਦੌਰਾਨ ਫਿਲਮਸਾਜ਼ਾਂ ਅਤੇ ਫਿਲਮ ਆਲੋਚਕਾਂ ਵਿਚਾਲੇ ਚਰਚਾਵਾਂ ਚੱਲਣਗੀਆਂ। ਸਿੰਗਾਪੁਰ ਹਾਈ ਕਮਿਸ਼ਨ ਵਲੋਂ ਕਰਵਾਏ ਜਾਣ ਵਾਲੇ ਇਸ ਮੇਲੇ ਦੀ ਸ਼ੁਰੂੁਆਤ ਸਿੰਗਾਪੁਰ ਦੇ ਫਿਲਮਸਾਜ਼ ਅੱਬਾਸ ਅਕਬਰ ਦੀ ਫਿਲਮ ‘ਚੇਨਈ 2 ਸਿੰਗਾਪੁਰ’ ਨਾਲ ਹੋਵੇਗੀ। ਇਸ ਮੇਲੇ ਦੇ ਦੂਜੇ ਦਿਨ ਤਿੰਨ ਲਘੂ ਫਿਲਮਾਂ ‘ਮੈਲੋਡੀ’, ‘ਬੀਟੀਓ’ ਅਤੇ ‘ਲਾਈਫ ਐਜ਼ ਇਟ ਇਜ਼’ ਦਿਖਾਈਆਂ ਜਾਣਗੀਆਂ। ਲਘੂ ਫਿਲਮਾਂ ਤੋਂ ਬਾਅਦ ਨਿਰਦੇਸ਼ਕ ਐਰਿਕ ਖੂ ਦੀ ਫਿਲਮ ‘ਰੇਮਨ ਤੇਹ’ ਦਿਖਾਈ ਜਾਵੇਗੀ। ਆਖਰੀ ਦਿਨ ਨਿਰਦੇਸ਼ਕ ਰੌਏਸਟੋਨ ਟਾਨ ਦੀ ਫਿਲਮ ‘3688’ ਦਿਖਾਈ ਜਾਵੇਗੀ। -ਪੀਟੀਆਈ


Comments Off on ਦਿੱਲੀ ਵਿੱਚ ਸਿੰਗਾਪੁਰ ਫਿਲਮ ਮੇਲਾ 21 ਤੋਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.