ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਦਿੱਲੀ ਕਾਂਗਰਸ ਪ੍ਰਧਾਨ ਚੋਪਡ਼ਾ ਵੱਲੋਂ ਅਸਤੀਫ਼ਾ

Posted On February - 12 - 2020

ਨਵੀਂ ਦਿੱਲੀ, 11 ਫਰਵਰੀ
ਦਿੱਲੀ ਅਸੈਂਬਲੀ ਚੋਣਾਂ ਵਿੱਚ ਕਾਂਗਰਸ ਦੇ ਨਮੋੋਸ਼ੀਜਨਕ ਪ੍ਰਦਰਸ਼ਨ ਮਗਰੋਂ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪਡ਼ਾ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। 70 ਮੈਂਬਰੀ ਦਿੱਲੀ ਵਿਧਾਨ ਸਭਾ ਵਿੱਚ ਕਾਂਗਰਸ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੀ। ਚੋਣਾਂ ਵਿੱਚ ਪਾਰਟੀ ਦੀ ਮਾਡ਼ੀ ਕਾਰਗੁਜ਼ਾਰੀ ਲਈ ਪਾਰਟੀ ਦੇ ਦਿੱਲੀ ਮਾਮਲਿਆਂ ਦੇ ਇੰਚਾਰਜ ਪੀ.ਸੀ.ਚਾਕੋ ਵੀ ਨਿਸ਼ਾਨੇ ’ਤੇ ਆ ਗਏ ਹਨ। ਚੋਪਡ਼ਾ ਨੂੰ ਹਾਲਾਂਕਿ ਚੋਣ ਤਿਆਰੀਆਂ ਲਈ ਬਹੁਤਾ ਸਮਾਂ ਨਹੀਂ ਮਿਲਿਆ, ਪਰ ਪਾਰਟੀ ਦੀ ਰਵਾਇਤ ਮੁਤਾਬਕ ਚੋਣ ਪਿਡ਼ ਵਿੱਚ ਹਾਰ ਦਾ ਠੀਕਰਾ ਪ੍ਰਦੇਸ਼ ਮੁਖੀ ਦੇ ਸਿਰ ’ਤੇ ਹੀ ਭੱਜਦਾ ਹੈ। ਕਾਂਗਰਸ ਨੂੰ ਪਿਛਲੇ ਸਾਲ ਆਮ ਚੋਣਾਂ ਮੌਕੇ ਦਿੱਲੀ ਵਿੱਚ 22 ਫੀਸਦ ਵੋਟਾਂ ਪਈਆਂ ਸਨ, ਜੋ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਘੱਟ ਕੇ 17 ਫੀਸਦ ਰਹਿ ਗਈ। ਅਗਲੇ ਦਿਨਾਂ ’ਚ ਕੋਈ ਚੋਣ ਨਾ ਹੋਣ ਕਰਕੇ ਪਾਰਟੀ ਹੁਣ ਅਗਲੀ ਪੀਡ਼੍ਹੀ ਦੇ ਆਗੂਆਂ ’ਤੇ ਧਿਆਨ ਕੇਂਦਰਤ ਕਰੇਗੀ। ਪਾਰਟੀ ਦੀ ਅਸਲ ਅਜ਼ਮਾਇਸ਼ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਹੋਵੇਗੀ। -ਆਈਏਐੱਨਐੱਸ

 


Comments Off on ਦਿੱਲੀ ਕਾਂਗਰਸ ਪ੍ਰਧਾਨ ਚੋਪਡ਼ਾ ਵੱਲੋਂ ਅਸਤੀਫ਼ਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.