ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਥੋਕ ਮਹਿੰਗਾਈ 10 ਮਹੀਨਿਆਂ ’ਚ ਸਭ ਤੋਂ ਵੱਧ

Posted On February - 15 - 2020

ਨਵੀਂ ਦਿੱਲੀ, 14 ਫਰਵਰੀ
ਥੋਕ ਕੀਮਤਾਂ ’ਤੇ ਅਧਾਰਿਤ ਮਹਿੰਗਾਈ ਦੀ ਦਰ ਦਸ ਮਹੀਨੇ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ ਹੈ। ਜਨਵਰੀ ਵਿਚ ਇਹ 3.10 ਫ਼ੀਸਦ ਰਹੀ ਹੈ। ਇਸ ਦਾ ਕਾਰਨ ਖ਼ੁਰਾਕੀ ਪਦਾਰਥਾਂ ਦਾ ਮਹਿੰਗਾ ਹੋਣਾ, ਖ਼ਾਸ ਕਰ ਕੇ ਪਿਆਜ਼ ਤੇ ਆਲੂ ਦਾ ਮਹਿੰਗਾ ਹੋਣਾ ਹੈ। ਵਣਜ ਤੇ ਉਦਯੋਗ ਮੰਤਰਾਲੇ ਵੱਲੋਂ ਜਾਰੀ ਡੇਟਾ (ਹੋਲਸੇਲ ਪ੍ਰਾਈਜ਼ ਇੰਡੈਕਸ) ਦਿਖਾਉਂਦਾ ਹੈ ਕਿ ਦਸੰਬਰ 2019 ਵਿਚ ਇਹ 2.59 ਫ਼ੀਸਦ ਸੀ ਤੇ ਜਨਵਰੀ, 2019 ਵਿਚ ਇਹ 2.76 ਫ਼ੀਸਦ ਸੀ। ਸਭ ਤੋਂ ਵੱਧ ਮਹਿੰਗਾਈ ਦਰ ਅਪਰੈਲ 2019 ਵਿਚ ਦਰਜ ਕੀਤੀ ਗਈ ਸੀ। ਉਸ ਵੇਲੇ ਇਹ 3.18 ਫ਼ੀਸਦ ਸੀ। ਇਸ ਸਾਲ ਜਨਵਰੀ ਵਿਚ ਖ਼ੁਰਾਕੀ ਵਸਤਾਂ ਦੀ ਕੀਮਤ ਵਿਚ ਵਾਧਾ ਦਰ 11.51 ਫ਼ੀਸਦ ਰਹੀ ਹੈ ਜਦਕਿ ਮਹੀਨਾ ਪਹਿਲਾਂ ਇਹ 13.24 ਫ਼ੀਸਦ ਸੀ। ਸਬਜ਼ੀਆਂ ਦੀ ਕੀਮਤ ’ਚ ਮਹਿੰਗਾਈ ਦੀ ਵਾਧਾ ਦਰ 52.72 ਫ਼ੀਸਦ ਜਦਕਿ ਪਿਆਜਾਂ ਦੀ ਕੀਮਤ ਵਿਚ ਇਹ ਦਰ ਕਾਫ਼ੀ ਉੱਚੀ 293 ਫ਼ੀਸਦ ਰਹੀ ਹੈ। ਆਲੂਆਂ ਦੀ ਕੀਮਤ ’ਚ ਮਹਿੰਗਾਈ ਦੀ ਦਰ 87.84 ਫ਼ੀਸਦ ਰਹੀ ਹੈ। ਤਿਆਰ ਖਾਣੇ ਦੇ ਵਰਗ ’ਚ ਥੋਕ ਮਹਿੰਗਾਈ ਦਰ 0.34 ਫ਼ੀਸਦ ਰਹੀ। ਇਸੇ ਤਰ੍ਹਾਂ ਈਂਧਨ ਤੇ ਊਰਜਾ ਵਰਗ ਵਿਚ ਮਹਿੰਗਾਈ 3.42 ਫ਼ੀਸਦ ਦੀ ਦਰ ਨਾਲ ਵਧੀ ਹੈ। ਆਈਸੀਆਰਏ ਦੀ ਮੁੱਖ ਅਰਥ ਸ਼ਾਸਤਰੀ ਆਦਿਤੀ ਨਾਇਰ ਨੇ ਕਿਹਾ ਕਿ ਅਗਲੇ ਮਹੀਨਿਆਂ ਦੌਰਾਨ ਮਹਿੰਗਾਈ ਦਰ ਹੋਰ ਉੱਪਰ ਜਾ ਸਕਦੀ ਹੈ ਕਿਉਂਕਿ ਦਰਾਮਦ ’ਤੇ ਡਿਊਟੀ ਵੱਧ ਹੈ। ਕਸਟਮ ਡਿਊਟੀ ਵੱਧ ਹੋਣ ਕਾਰਨ ਦਰਾਮਦ ਨਾਲ ਜੁੜੇ ਪਦਾਰਥਾਂ ’ਚ ਮਹਿੰਗਾਈ ਵਧੇਗੀ। ਇਸ ਤੋਂ ਇਲਾਵਾ ਕਰੋਨਾਵਾਇਰਸ ਨਾਲ ਉਪਜੀ ਸਥਿਤੀ ਤੇ ਤੇਲ ਕੀਮਤਾਂ ਵੀ ਫਰਵਰੀ ਮਹੀਨੇ ਥੋਕ ਕੀਮਤਾਂ ’ਚ ਉਛਾਲ ਲਿਆ ਸਕਦੀਆਂ ਹਨ। ਖਾਣਯੋਗ ਤੇਲਾਂ ਦੀ ਕੀਮਤ ਤੇ ਡੇਅਰੀ ਪਦਾਰਥਾਂ ਵਿਚ ਵਾਧਾ ਵੀ ਮਹਿੰਗਾਈ ਦਾ ਕਾਰਨ ਹੈ। -ਪੀਟੀਆਈ

ਲੋੜ ਪਈ ਤਾਂ ਬਜਟ ਐਲਾਨਾਂ ਤੋਂ ਵੱਖਰੇ ਹੋਰ ਕਦਮ ਚੁੱਕਾਂਗੇ: ਨਿਰਮਲਾ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਜੇ ਲੋੜ ਪਈ ਤਾਂ ਸਰਕਾਰ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਕੇਂਦਰੀ ਬਜਟ 2020-21 ਵਿਚ ਕੀਤੇ ਐਲਾਨਾਂ ਤੋਂ ਵੱਧ ਹੋਰ ਕਦਮ ਵੀ ਚੁੱਕ ਸਕਦੀ ਹੈ। ਬਜਟ ਬਾਰੇ ਇਕ ਸੈਸ਼ਨ ਨੂੰ ਸੰਬੋਧਨ ਕਰਦਿਆਂ ਸੀਤਾਰਾਮਨ ਨੇ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਦੇ ਬਜਟ ਦਾ ਇਕੁਇਟੀ, ਬਾਂਡ ਤੇ ਕਰੰਸੀ ਬਜ਼ਾਰ ’ਚ ਪ੍ਰਭਾਵ ਸਕਾਰਾਤਮਕ ਰਿਹਾ ਹੈ। ਸੈਸ਼ਨ ਵਿਚ ਹਾਜ਼ਰ ਵਿੱਤੀ ਜਗਤ ਨਾਲ ਜੁੜੇ ਕਈ ਪੇਸ਼ੇਵਰਾਂ ਨੇ ਵਿੱਤ ਮੰਤਰੀ ਨੂੰ ਅਰਥ ਵਿਵਸਥਾ ’ਚ ਸੁਧਾਰ ਬਾਰੇ ਕਈ ਸੁਝਾਅ ਵੀ ਦਿੱਤੇ। ਉਨ੍ਹਾਂ ਖ਼ਪਤ ਵਧਾਉਣ, ਖ਼ਪਤਕਾਰਾਂ ਦੇ ਹੱਥ ਹੋਰ ਪੈਸਾ ਦੇਣ, ਨਗ਼ਦੀ ਦੀ ਮੌਜੂਦਗੀ ਵਧਾਉਣ ਜਿਹੇ ਮਸ਼ਵਰੇ ਦਿੱਤੇ। ਟੈਕਸ ਅਦਾਇਗੀ ਨਾਲ ਜੁੜੀ ‘ਵਿਵਾਦ ਸੇ ਵਿਸ਼ਵਾਸ’ ਸਕੀਮ ਬਾਰੇ ਵੀ ਮੰਤਰੀ ਨੂੰ ਕਈ ਸੁਝਾਅ ਦਿੱਤੇ ਗਏ। ਵਿੱਤ ਮੰਤਰੀ ਨੇ ਕਿਹਾ ਕਿ ਮੰਤਰਾਲਾ ਜਲਦੀ ਸਕੀਮ ਬਾਰੇ ਵਿਸਥਾਰ ’ਚ ਜਾਣਕਾਰੀ ਦੇਵੇਗਾ।

 


Comments Off on ਥੋਕ ਮਹਿੰਗਾਈ 10 ਮਹੀਨਿਆਂ ’ਚ ਸਭ ਤੋਂ ਵੱਧ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.