ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਤਨਖ਼ਾਹ ਨਾ ਮਿਲਣ ’ਤੇ ਨਗਰ ਕੌਂਸਲ ਸਿਰ ਭੰਨ੍ਹਿਆ ਭਾਂਡਾ

Posted On February - 14 - 2020

ਧਨੌਲਾ ਨਗਰ ਕੌਂਸਲ ਦੇ ਕਾਮਿਆਂ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ ਜਨਕ ਰਾਮ।

ਅਜੀਤਪਾਲ ਸਿੰਘ
ਧਨੌਲਾ, 13 ਫਰਵਰੀ
ਨਗਰ ਕੌਂਸਲ ਵੱਲੋਂ ਤੇਜ਼ ਰਫ਼ਤਾਰ ਨਾਲ ਸਿਰਫ ਇਕ ਲੱਖ ਬਾਰਾਂ ਸੌ ਰੁਪਏ ਵਿਚ ਵੇਚੀ ਗਈ 16 ਲੱਖ ਰੁਪਏ ਦੀ ਟੈਂਕੀ ਖ਼ਿਲਾਫ਼ ਹੁਣ ਮੁਲਾਜ਼ਮਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਕੁਝ ਸਮਾਂ ਪਹਿਲਾਂ ਪੱਕਾ ਬਾਗ ਨੇੜਲੀ ਵਾਟਰ ਵਰਕਸ ਦੀ ਟੈਂਕੀ ਸ਼ਾਰਟ ਟੈਂਡਰ ’ਤੇ ਨਗਰ ਕੌਂਸਲ ਨੇ ਸਿਰਫ ਇਕ ਲੱਖ ਬਾਰਾਂ ਸੌ ਰੁਪਏ ਵਿਚ ਵੇਚ ਦਿੱਤੀ ਸੀ। ਕਿਰਕਿਰੀ ਉਸ ਵੇਲੇ ਸ਼ੁਰੂ ਹੋ ਗਈ ਜਦੋਂ ਸ਼ਹਿਰ ਦੇ ਹੀ ਕਾਰੋਬਾਰੀਆਂ ਨੇ ਟੈਂਕੀ ਵਿੱਚੋਂ ਨਿਕਲੇ ਕਬਾੜ ਦੀ ਕੀਮਤ 15 ਤੋਂ 16 ਲੱਖ ਰੁਪਏ ਲਗਾ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਕਿਸੇ ਵੀ ਕੌਂਸਲਰ ਨੇ ਇਸ ਮਾਮਲੇ ’ਚ ਜ਼ੁਬਾਨ ਨਹੀਂ ਸੀ ਖੋਲ੍ਹੀ ਪਰ ਹੁਣ ਤਨਖਾਹਾਂ ਨਾ ਮਿਲਣ ਕਾਰਨ ਧਰਨਾ ਦੇ ਰਹੇ ਮੁਲਾਜ਼ਮਾਂ ਨੇ ਖੁੱਲ੍ਹੇਆਮ ਇਸ ਟੈਂਕੀ ਦਾ ਮਾਮਲਾ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਯੂਨੀਅਨ ਆਗੂ ਬੂਟਾ ਸਿੰਘ ਨੇ ਆਖਿਆ ਕਿ ਇਕ ਪਾਸੇ ਤਾਂ ਨਗਰ ਕੌਂਸਲ ਕੋਲ ਤਨਖਾਹਾਂ ਦੇਣ ਲਈ ਪੈਸੇ ਨਹੀਂ ਹਨ ਪਰ ਦੂਜੇ ਪਾਸੇ ਟੈਂਕੀ ਤੋਂ ਹੋਣ ਵਾਲੀ ਲੱਖਾਂ ਰੁਪਏ ਦੀ ਕਮਾਈ ਹੋਰਾਂ ਨੂੰ ਲੁਟਾ ਦਿੱਤੀ ਗਈ ਹੈ। ਇਸੇ ਦੌਰਾਨ ਪੰਜਾਬ ਮਿਉਂਸਿਪਲ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਜਨਕ ਰਾਮ ਨੇ ਸੰਘਰਸ਼ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਕਾਰਜਸਾਧਕ ਅਧਿਕਾਰੀ ਸਤੀਸ਼ ਕੁਮਾਰ ਨੇ ਕਿਹਾ ਕਿ ਟੈਂਕੀ ਦੇ ਮਾਮਲੇ ’ਚ ਸਭ ਕੁਝ ਕਾਇਦੇ ਕਾਨੂੰਨ ਮੁਤਾਬਿਕ ਹੋਇਆ ਹੈ ਤੇ ਤਨਖਾਹਾਂ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸੂਚਨਾ ਕਮਿਸ਼ਨਰ ਨੂੰ ਭੇਜੀ ਸ਼ਿਕਾਇਤਨਗਰ ਕੌਂਸਲ ਟੈਂਕੀ ਦੀਆਂ ਕੋਟੇਸ਼ਨਾਂ ਤੇ ਹੋਰ ਦਸਤਾਵੇਜ਼ ਸੂਚਨਾ ਅਧਿਕਾਰ ਕਾਨੂੰਨ ਤਹਿਤ ਦੇਣ ਤੋਂ ਆਨਾਕਾਨੀ ਕਰ ਰਹੀ ਹੈ। ਪਿੰਡ ਧੂਰਕੋਟ ਵਾਸੀ ਨੌਜਵਾਨ ਵੱਲੋਂ ਤਿੰਨ ਮਹੀਨੇ ਪਹਿਲਾਂ ਕੌਂਸਲ ਦੇ ਮੁਲਾਜ਼ਮ ਅਜੀਤਪਾਲ ਸਿੰਘ ਨੂੰ ਦਸਤੀ ਆਰਟੀਆਈ ਸੌਂਪਣ ਦੇ ਬਾਵਜੂਦ ਅੱਜ ਤੱਕ ਜਾਣਕਾਰੀ ਨਹੀਂ ਦਿੱਤੀ ਗਈ। ਇਸ ਸਬੰਧੀ ਹੁਣ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਨੂੰ ਸ਼ਿਕਾਇਤ ਭੇਜੀ ਗਈ ਦੱਸੀ ਜਾਂਦੀ ਹੈ।


Comments Off on ਤਨਖ਼ਾਹ ਨਾ ਮਿਲਣ ’ਤੇ ਨਗਰ ਕੌਂਸਲ ਸਿਰ ਭੰਨ੍ਹਿਆ ਭਾਂਡਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.