ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ

Posted On February - 27 - 2020

ਰਵੇਲ ਸਿੰਘ ਭਿੰਡਰ
ਪਟਿਆਲਾ, 26 ਫਰਵਰੀ
ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ (ਟਕਸਾਲੀ) ਨਾਲ ਸਿਆਸੀ ਦਾਲ ਨਹੀਂ ਗਲ਼ਣੀ ਕਿਉਂਕਿ ਸ੍ਰੀ ਢੀਂਡਸਾ ਅੰਦਰੂਨੀ ਤੌਰ ’ਤੇ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮਹਿਜ਼ ਆਪਣੇ ਵਿਧਾਨ ਸਭਾ ਹਲਕੇ ਜੋਗਾ ਆਗੂ ਹੀ ਮੰਨਦੇ ਹਨ ਤੇ ਇਸ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਪ੍ਰਤੀ ਵੀ ਢੀਂਡਸਾ ਦਾ ਸਿਆਸੀ ਰਵੱਈਆ ਬਹੁਤਾ ਵਧੀਆ ਨਹੀਂ ਲੱਗ ਰਿਹਾ। ਅਜਿਹੀਆਂ ਗੁੱਝੀਆਂ ਗੱਲਾਂ ਅੱਜ ਸੁਖਦੇਵ ਸਿੰਘ ਢੀਂਡਸਾ ਦੀ ਵਾਇਰਲ ਹੋਈ ਆਡੀਓ ਜ਼ਰੀਏ ਨਸ਼ਰ ਹੋਈਆਂ ਹਨ। ਸ੍ਰੀ ਢੀਂਡਸਾ ਅੱਜ ਪਟਿਆਲਾ ਵਿਚ ਸ਼੍ਰੋਮਣੀ ਅਕਾਲੀ ਦਲ ਮੁਲਾਜ਼ਮ ਵਿੰਗ ਦੇ ਸਾਬਕਾ ਪ੍ਰਧਾਨ ਤੇ ਪੰਜਾਬ ਮੁਲਾਜ਼ਮ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਪਹਿਲਵਾਨ ਕੋਲ ਉਨ੍ਹਾਂ ਦੇ ਗ੍ਰਹਿ ਪੁੱਜੇ ਸਨ। ਇਸ ਦੌਰਾਨ ਦੋਵਾਂ ਆਗੂਆਂ ਦਰਮਿਆਨ ਜੋ ਗੱਲਬਾਤ ਹੋਈ, ਉਸ ਦੀ ਆਡੀਓ ਵਾਇਰਲ ਹੋ ਗਈ ਹੈ। ਇਸ ਵਿਚ ਸ੍ਰੀ ਢੀਂਡਸਾ ਕਹਿ ਰਹੇ ਹਨ ਰਣਜੀਤ ਸਿੰਘ ਬ੍ਰਹਮਪੁਰਾ ਦਾ ਸਿਆਸੀ ਵੱਕਾਰ ਮਹਿਜ਼ ਉਸ ਦੇ ਆਪਣੇ ਹਲਕੇ ਤੱਕ ਹੀ ਸੀਮਤ ਹੈ ਤੇ ਟਕਸਾਲੀ ਧਿਰ ਦੇ ਆਗੂ ਬੀਰਦਵਿੰਦਰ ਸਿੰਘ ਨੂੰ ਲੋਕ ਸਭਾ ਚੋਣ ਪਿੜ ’ਚ ਨਿਗੂਣੀਆਂ ਵੋਟਾਂ ਹੀ ਮਿਲੀਆਂ ਹਨ। ਇਹ ਵੀ ਗੱਲ ਕਹੀ ਗਈ ਕਿ ਬ੍ਰਹਮਪੁਰਾ ਦੇ ਪੁੱਤਰ ਦਾ ਵੀ ਕੋਈ ਬਹੁਤਾ ਸਿਆਸੀ ਆਧਾਰ ਨਹੀਂ ਹੈ। ਇਸ ਦੌਰਾਨ ਸ੍ਰੀ ਢੀਂਡਸਾ ਜਿੱਥੇ ਪਹਿਲਵਾਨ ਪਾਸੋਂ ਸਿਆਸੀ ਮਦਦ ਮੰਗ ਰਹੇ ਸਨ, ਉੱਥੇ ਉਹ ਇਹ ਵੀ ਕਹਿ ਰਹੇ ਸਨ ਕਿ ਸੁਖਬੀਰ ਸਿੰਘ ਬਾਦਲ ਜਿਹੜਾ ਅਕਸਰ ਪਹਿਲਾਂ ਲੀਡਰਾਂ ਨੂੰ ਮਿਲਣ ਤੋਂ ਨਾਂਹ-ਨੁੱਕਰ ਕਰਦਾ ਸੀ, ਹੁਣ ਖ਼ੁਦ ਲੀਡਰਾਂ ਕੋਲੋਂ ਮਿਲਣ ਲਈ ਟਾਈਮ ਮੰਗ ਰਿਹਾ ਹੈ। ਆਡੀਓ ਵਿਚ ਸ੍ਰੀ ਢੀਂਡਸਾ ਇਹ ਵੀ ਕਹਿ ਰਹੇ ਹਨ ਕਿ ਸੁਖਬੀਰ ਦੀ ਪ੍ਰਧਾਨਗੀ ਦੌਰਾਨ ਪਾਰਟੀ ਕਦੇ ਵੀ ਜਿੱਤ ਨਹੀਂ ਸਕਦੀ। ਇਸ ਗੱਲਬਾਤ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਇਕ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਸਿਆਸੀ ਸ਼ਖ਼ਸੀਅਤ ’ਤੇ ਟੋਟਕੇ ਕੱਸੇ ਜਾਂਦੇ ਰਹੇ ਹਨ।
ਇਹ ਆਡੀਓ ਕਰੀਬ 12 ਮਿੰਟ ਦੀ ਹੈ। ਇਸ ਦੌਰਾਨ ਅਕਾਲੀ ਦਲ ਬਾਦਲ ਨਾਲ ਜੁੜੇ ਹੋਏ ਆਗੂ ਸੁਰਿੰਦਰ ਸਿੰਘ ਪਹਿਲਵਾਨ ਨੇ ਢੀਂਡਸਾ ਨੂੰ ਯਕੀਨ ਦਿਵਾਇਆ ਕਿ ਉਹ ਉਨ੍ਹਾਂ ਦੇ ਪਾਲੇ ਵਿਚ ਤੁਰਨ ਲਈ ਤਿਆਰ ਹੈ। ਪਹਿਲਵਾਨ ਨੇ ਢੀਂਡਸਾ ਨੂੰ ਵਿੱਤੀ ਮਦਦ ਦੀ ਪੇਸ਼ਕਸ਼ ਵੀ ਕੀਤੀ ਪਰ ਸ੍ਰੀ ਢੀਂਡਸਾ ਦਾ ਕਹਿਣਾ ਸੀ ਕਿ ਹੁਣ 23 ਫਰਵਰੀ ਦੀ ਰੈਲੀ ਲੰਘ ਗਈ ਹੈ। ਇਸ ਗੱਲਬਾਤ ਦੌਰਾਨ ਢੀਂਡਸਾ ਵਾਰ ਵਾਰ ਇਹ ਵੀ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਉਹ ਹੁਣ ਕੋਈ ਚੋਣ ਨਹੀਂ ਲੜਨਗੇ।


Comments Off on ਢੀਂਡਸਾ ਦੀ ਟਕਸਾਲੀਆਂ ਨਾਲ ਨਹੀਂ ਗਲਣੀ ਸਿਆਸੀ ਦਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.