ਲੁਧਿਆਣਾ ਦੇ ਸੀਐੱਮਸੀ ਹਸਪਤਾਲ ਵਿੱਚ ਦੋ ਔਰਤਾਂ ਦੀ ਮੌਤ !    ਹਰਿਆਣਾ ਵਿਚ ਕਰੋਨਾ ਨਾਲ ਪਹਿਲੀ ਮੌਤ !    ਹਰਿਆਣਾ ’ਚ ਕਿਸਾਨਾਂ ਦੇ ਕਰਜ਼ੇ ਦੀਆਂ ਕਿਸ਼ਤਾਂ 30 ਜੂਨ ਤਕ ਮੁਲਤਵੀ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    

ਡੋਪ ਨਮੂਨੇ ਲਈ ‘ਪ੍ਰਾਕਸੀ’ ਭੇਜਣ ’ਤੇ ਅਮਿਤ ਦਾਹੀਆ ਉੱਪਰ ਚਾਰ ਸਾਲਾਂ ਲਈ ਪਾਬੰਦੀ

Posted On February - 18 - 2020

ਨਵੀਂ ਦਿੱਲੀ, 17 ਫਰਵਰੀ
ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਅਨੁਸ਼ਾਸਨੀ ਪੈਨਲ ਨੇ ਇਤਿਹਾਸਿਕ ਫੈਸਲਾ ਸੁਣਾਉਂਦਿਆਂ ਪਿਛਲੇ ਸਾਲ ਕੌਮੀ ਜੈਵਲਿਨ ਥਰੋਅ ਓਪਨ ਚੈਂਪੀਅਨਸ਼ਿਪ ਦੌਰਾਨ ਡੋਪ ਨਮੂਨੇ ਲਈ ਆਪਣੀ ਥਾਂ ਕਿਸੇ ਹੋਰ ਨੂੰ ਭੇਜਣ ’ਤੇ ਹਰਿਆਣਾ ਦੇ ਅਮਿਤ ਦਾਹੀਆ ’ਤੇ ਚਾਰ ਸਾਲਾਂ ਲਈ ਪਾਬੰਦੀ ਲਾਈ ਹੈ। ਹਰਿਆਣਾ ਦੇ ਸੋਨੀਪਤ ਵਿੱਚ 16 ਅਪਰੈਲ 2019 ਨੂੰ ਹੋਏ ਇਸ ਮੁਕਾਬਲੇ ਵਿੱਚ ਦਾਹੀਆ 68.21 ਮੀਟਰ ਦੇ ਆਪਣੇ ਸਰਵੋਤਮ ਥਰੋਅ ਨਾਲ ਤੀਜੇ ਸਥਾਨ ’ਤੇ ਰਹੇ ਸਨ।
ਨਾਡਾ ਦੇ ਅਧਿਕਾਰੀਆਂ ਨੇ ਇਸ ਤੋਂ ਬਾਅਦ 21 ਵਰ੍ਹਿਆਂ ਦੇ ਦਾਹੀਆ ਨੂੰ ਡੋਪ ਨਮੂਨਾ ਦੇਣ ਲਈ ਕਿਹਾ ਸੀ ਪਰ ਉਸ ਨੇ ਆਪਣੀ ਥਾਂ ਨਮੂਨਾ ਦੇਣ ਲਈ ਕਿਸੇ ਹੋਰ ਨੂੰ ਭੇਜ ਦਿੱਤਾ ਸੀ। ਡੋਪ ਲਈ ਨਮੂਨੇ ਲੈਣ ਵਾਲੇ ਨਾਡਾ ਮੁਲਾਜ਼ਮਾਂ ਨੂੰ ਪੜਤਾਲ ਦੌਰਾਨ ਪਤਾ ਲੱਗਿਆ ਕਿ ਪਿਸ਼ਾਬ ਦਾ ਨਮੂਨਾ ਦੇਣ ਵਾਲਾ ਕਾਂਸੀ ਤਮਗਾ ਜੇਤੂ ਖਿਡਾਰੀ ਨਹੀਂ ਸੀ। ਦਾਹੀਆ ਨੂੰ ਪਿਛਲੇ ਵਰ੍ਹੇ 16 ਜੁਲਾਈ ਨੂੰ ਅਸਥਾਈ ਤੌਰ ’ਤੇ ਮੁਅੱਤਲ ਕੀਤਾ ਗਿਆ ਸੀ ਅਤੇ ਨਾਡਾ ਨੇ 9 ਜਨਵਰੀ ਨੂੰ ਕੇਸ ਅਨੁਸ਼ਾਸਨੀ ਪੈਨਲ ਨੂੰ ਭੇਜ ਦਿੱਤਾ ਸੀ।

-ਪੀਟੀਆਈ


Comments Off on ਡੋਪ ਨਮੂਨੇ ਲਈ ‘ਪ੍ਰਾਕਸੀ’ ਭੇਜਣ ’ਤੇ ਅਮਿਤ ਦਾਹੀਆ ਉੱਪਰ ਚਾਰ ਸਾਲਾਂ ਲਈ ਪਾਬੰਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.