ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਡਾਕਟਰ ਕਫ਼ੀਲ ਖ਼ਾਨ ਖ਼ਿਲਾਫ਼ ਐੱਨਐੱਸਏ ਲਗਾਇਆ

Posted On February - 15 - 2020

ਕਫ਼ੀਲ ਖ਼ਾਨ

ਲਖਨਊ, 14 ਫਰਵਰੀ
ਉੱਤਰ ਪ੍ਰਦੇਸ਼ ਪੁਲੀਸ ਨੇ ਜੇਲ੍ਹ ’ਚ ਬੰਦ ਡਾਕਟਰ ਕਫ਼ੀਲ ਖ਼ਾਨ ਖ਼ਿਲਾਫ਼ ਸਖ਼ਤ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਲਗਾ ਦਿੱਤਾ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ’ਚ ਨਾਗਰਿਕਤਾ ਸੋਧ ਐਕਟ ਖ਼ਿਲਾਫ਼ ਭਾਸ਼ਨ ਦੇਣ ਦੇ ਦੋਸ਼ਾਂ ਹੇਠ ਡਾਕਟਰ ਕਫ਼ੀਲ ਖ਼ਾਨ ਨੂੰ ਮਥੁਰਾ ਜੇਲ੍ਹ ’ਚ ਬੰਦ ਕੀਤਾ ਗਿਆ ਹੈ। ਉਂਜ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਪਰ ਹੁਣ ਐੱਨਐੱਸਏ ਲਗਾ ਦਿੱਤਾ ਗਿਆ ਹੈ। ਅਲੀਗੜ੍ਹ ਦੇ ਐੱਸਐੱਸਪੀ ਆਕਾਸ਼ ਕੁਲਹਾਰੀ ਨੇ ਕਿਹਾ ਕਿ ਕਫ਼ੀਲ ਖ਼ਾਨ ਜੇਲ੍ਹ ’ਚ ਹੀ ਰਹਿਣਗੇ। ਐੱਨਐੱਸਏ ਤਹਿਤ ਕਿਸੇ ਵੀ ਵਿਅਕਤੀ ਨੂੰ ਉਦੋਂ ਤੱਕ ਕਈ ਮਹੀਨਿਆਂ ਲਈ ਜੇਲ੍ਹ ’ਚ ਬੰਦੀ ਬਣਾ ਕੇ ਰੱਖਿਆ ਜਾ ਸਕਦਾ ਹੈ ਜਦੋਂ ਤੱਕ ਅਧਿਕਾਰੀ ਸੰਤੁਸ਼ਟ ਨਾ ਹੋ ਜਾਣ ਕਿ ਉਹ ਹੁਣ ਮੁਲਕ ਦੀ ਸੁਰੱਖਿਆ ਜਾਂ ਅਮਨ ਕਾਨੂੰਨ ਲਈ ਖ਼ਤਰਾ ਨਹੀਂ ਰਿਹਾ ਹੈ। ਸਖ਼ਤ ਕਾਨੂੰਨ ਤਹਿਤ ਜੇਲ੍ਹ ’ਚ ਬੰਦੀ ਬਣਾ ਕੇ ਰੱਖਣ ਦੀ ਆਲੋਚਨਾ ਕਰਦਿਆਂ ਕਫ਼ੀਲ ਖ਼ਾਨ ਦੇ ਭਰਾ ਆਦਿਲ ਖ਼ਾਨ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ‘ਖਾਮੋਸ਼ ਰੱਖਣਾ’ ਚਾਹੁੰਦੀ ਹੈ। ਉਨ੍ਹਾਂ ਕਿਹਾ,‘‘ਸਰਕਾਰ ਮੇਰੇ ਭਰਾ ਨੂੰ ਖਾਮੋਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੁਝ ਦਿਨ ਪਹਿਲਾਂ ਟੀਵੀ ਨਿਊਜ਼ ਚੈਨਲ ’ਤੇ ਉਨ੍ਹਾਂ ਖ਼ੁਲਾਸਾ ਕੀਤਾ ਸੀ ਕਿ ਬੀਆਰਡੀ ਮੈਡੀਕਲ ਕਾਲਜ (ਗੋਰਖਪੁਰ) ’ਚ ਰੋਜ਼ਾਨਾ ਕਈ ਬੱਚੇ ਮਰ ਰਹੇ ਹਨ ਪਰ ਸਰਕਾਰ ਤੱਥਾਂ ਅਤੇ ਅੰਕੜਿਆਂ ਨੂੰ ਲੁਕਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਕਫ਼ੀਲ ਖ਼ਾਨ ਨੇ ਮਥੁਰਾ ਜੇਲ੍ਹ ਤੋਂ ਅੱਜ ਸਵੇਰੇ 6 ਵਜੇ ਰਿਹਾਅ ਹੋਣਾ ਸੀ ਪਰ ਸਵੇਰੇ 9 ਵਜੇ ਪੁਲੀਸ ਦੀ ਮੌਜੂਦਗੀ ਵਧਾ ਦਿੱਤੀ ਗਈ ਅਤੇ ਵਕੀਲ ਨੂੰ ਜ਼ੁਬਾਨੀ ਦੱਸਿਆ ਗਿਆ ਕਿ ਕਫ਼ੀਲ ਖ਼ਾਨ ਖ਼ਿਲਾਫ਼ ਐੱਨਐੱਸਏ ਲਗਾ ਦਿੱਤਾ ਗਿਆ ਹੈ।
ਡਾਕਟਰ ਖ਼ਾਨ ਨੂੰ ਯੂਪੀ ਸਪੈਸ਼ਲ ਟਾਸਕ ਫੋਰਸ ਨੇ ਮੁੰਬਈ ਤੋਂ 29 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਫਿਰ ਅਲੀਗੜ੍ਹ ਲਿਆਉਣ ਮਗਰੋਂ ਮਥੁਰਾ ਜ਼ਿਲ੍ਹਾ ਜੇਲ੍ਹ ’ਚ ਤਬਦੀਲ ਕਰ ਦਿੱਤਾ ਗਿਆ ਸੀ। ਪੁਲੀਸ ਨੇ ਕਿਹਾ ਸੀ ਕਿ ਉਸ ਨੂੰ ਇਹਤਿਆਤ ਵਜੋਂ ਮਥੁਰਾ ਜੇਲ੍ਹ ਭੇਜਿਆ ਗਿਆ ਹੈ ਕਿਉਂਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕੈਂਪਸ ਅਤੇ ਈਦਗਾਹ ’ਚ ਸੀਏਏ ਵਿਰੋਧੀ ਪ੍ਰਦਰਸ਼ਨ ਚੱਲ ਰਹੇ ਹਨ। ਡਾਕਟਰ ਨੂੰ ਪਹਿਲਾਂ ਅਗਸਤ 2017 ’ਚ ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ ’ਚ 60 ਤੋਂ ਵੱਧ ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ ’ਚ ਸੂਬਾ ਸਰਕਾਰ ਨੇ ਕਫ਼ੀਲ ਖ਼ਾਨ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। -ਪੀਟੀਆਈ


Comments Off on ਡਾਕਟਰ ਕਫ਼ੀਲ ਖ਼ਾਨ ਖ਼ਿਲਾਫ਼ ਐੱਨਐੱਸਏ ਲਗਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.