ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਟੈਸਟ ਲੜੀ ਤੋਂ ਪਹਿਲਾਂ ਭਾਰਤ ਦਾ ਅਭਿਆਸ ਮੈਚ ਅੱਜ

Posted On February - 14 - 2020

ਮਯੰਕ ਅਗਰਵਾਲ

ਹੈਮਿਲਟਨ, 13 ਫਰਵਰੀ
ਭਾਰਤੀ ਟੀਮ ਸ਼ੁੱਕਰਵਾਰ ਤੋਂ ਜਦੋਂ ਨਿਊਜ਼ੀਲੈਂਡ ਇਲੈਵਨ ਖ਼ਿਲਾਫ਼ ਤਿੰਨ ਰੋਜ਼ਾ ਅਭਿਆਸ ਮੈਚ ਵਿੱਚ ਉਤਰੇਗੀ ਤਾਂ ਸਾਰਿਆਂ ਦੀਆਂ ਨਜ਼ਰਾਂ ਸਲਾਮੀ ਜੋੜੀ ਅਤੇ ਸਪਿੰਨਰਾਂ ਦੇ ਪ੍ਰਦਰਸ਼ਨ ’ਤੇ ਹੋਣਗੀਆਂ। ਇੱਕ ਰੋਜ਼ਾ ਕੌਮਾਂਤਰੀ ਲੜੀ ਵਿੱਚ 0-3 ਨਾਲ ਹੂੰਝਾ ਫਿਰਨ ਮਗਰੋਂ ਵਿਰਾਟ ਕੋਹਲੀ ਦੀ ਟੀਮ ਲਈ ਅਗਲੇ ਹਫ਼ਤੇ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਲੜੀ ਤੋਂ ਪਹਿਲਾਂ ਇਹ ਅਭਿਆਸ ਮੈਚ ਕਾਫ਼ੀ ਅਹਿਮ ਹੈ। ਭਾਰਤ ਇਸ ਤੋਂ ਬਿਹਤਰ ਅਭਿਆਸ ਮੈਚ ਦੀ ਉਮੀਦ ਨਹੀਂ ਕਰ ਸਕਦਾ ਕਿਉਂਕਿ ਵਿਰੋਧੀ ਟੀਮ ਵਿੱਚ ਨਿਊਜ਼ੀਲੈਂਡ ਦੇ ਕਈ ਸੀਨੀਅਰ ਅਤੇ ‘ਏ’ ਟੀਮ ਦੇ ਖਿਡਾਰੀਆਂ ਨੂੰ ਥਾਂ ਮਿਲੀ ਹੈ, ਜਿਸ ਵਿੱਚ ਲੈੱਗ ਸਪਿੰਨਰ ਈਸ਼ ਸੋਢੀ, ਹਰਫ਼ਨਮੌਲਾ ਜਿਮੀ ਨੀਸ਼ਾਮ ਅਤੇ ਵਿਕਟਕੀਪਰ ਟਿਮ ਸੀਫ਼ਰਟ ਵੀ ਸ਼ਾਮਲ ਹਨ।

ਪ੍ਰਿਥਵੀ ਸ਼ਾਅ

ਟੀਮ ਵਿੱਚ ਹਾਲ ਹੀ ਵਿੱਚ ਸੀਮਤ ਓਵਰਾਂ ਦੀ ਲੜੀ ਖੇਡਣ ਵਾਲੇ ਸਕੌਟ ਕੁਗਲਿਨ ਅਤੇ ਬਲੇਅਰ ਟਿਕਨਰ ਵੀ ਸ਼ਾਮਲ ਹਨ, ਜਿਸ ਨਾਲ ਪ੍ਰਿਥਵੀ ਸ਼ਾਅ ਅਤੇ ਸ਼ੁਭਮਨ ਗਿੱਲ ਦੋਵਾਂ ਨੂੰ ਅਭਿਆਸ ਦਾ ਚੰਗਾ ਮੌਕਾ ਮਿਲੇਗਾ। ਇਹ ਦੋਵੇਂ ਹੀ 21 ਫਰਵਰੀ ਤੋਂ ਵੈਲਿੰਗਟਨ ਵਿੱਚ ਸ਼ੁਰੂ ਹੋ ਰਹੇ ਪਹਿਲੇ ਟੈਸਟ ਟੀਮ ਵਿੱਚ ਥਾਂ ਬਣਾਉਣ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਸ਼ੁਭਮਨ ਕਪਤਾਨ ਨੂੰ ਵਿਖਾਉਣਾ ਚਾਹੇਗਾ ਕਿ ਉਹ ਟੈਸਟ ਕ੍ਰਿਕਟ ਵਿੱਚ ਪਲੇਠਾ ਮੈਚ ਖੇਡਣ ਲਈ ਤਿਆਰ ਹੈ। ਸਪਾਟ ਪਿੱਚ ’ਤੇ ਟੀਮ ਵਿੱਚ ਸ਼ਾਮਲ ਦੋ ਸਿਖਰਲੇ ਸਪਿੰਨਰਾਂ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਪ੍ਰੀਖਿਆ ਹੋਵੇਗੀ ਜਿਸ ਨੇ ਡੈਰਿਲ ਮਿਸ਼ੇਲ, ਟੌਮ ਬਰੂਸ ਅਤੇ ਸੀਫਰਟ ਵਰਗੇ ਬੱਲੇਬਾਜ਼ਾਂ ਖ਼ਿਲਾਫ਼ ਖ਼ੁਦ ਨੂੰ ਪਰਖਣ ਦਾ ਮੌਕਾ ਮਿਲੇਗਾ। ਅਭਿਆਸ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਅਸ਼ਵਿਨ ਪਹਿਲੇ ਟੈਸਟ ਦੀ ਟੀਮ ਵਿੱਚ ਥਾਂ ਬਣਾਉਣ ਦੀ ਦੌੜ ਵਿੱਚ ਜਡੇਜਾ ਨੂੰ ਪਛਾੜ ਸਕਦਾ ਹੈ ਜੋ ਆਪਣੀ ਹਰਫ਼ਨਮੌਲਾ ਸਮਰੱਥਾ ਦੇ ਦਮ ’ਤੇ ਇਸ ਸਮੇਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਾ ਰਿਹਾ ਹੈ। ਨਿਊਜ਼ੀਲੈਂਡ ਇਲੈਵਨ ਵਿੱਚ ਡੇਨ ਕਲੀਵਰ ਵੀ ਸ਼ਾਮਲ ਹੈ, ਜਿਸ ਨੇ ਭਾਰਤ ‘ਏ’ ਖ਼ਿਲਾਫ਼ ਦੋ ਅਣਅਧਿਕਾਰਤ ਟੈਸਟ ਵਿੱਚ 196 ਅਤੇ 53 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਕੋਲ ਚੋਣਕਾਰਾਂ ਨੂੰ ਪ੍ਰਭਾਵਿਤ ਕਰਨ ਦਾ ਮੌਕਾ ਹੋਵੇਗਾ। ਇਸ ਮੈਚ ਨੂੰ ਪਹਿਲੀ ਸ਼੍ਰੇਣੀ ਦਾ ਦਰਜਾ ਹਾਸਲ ਨਹੀਂ ਹੈ, ਜਿਸ ਦਾ ਮਕਸਦ ਟੀਮ ਦੇ ਹਰੇਕ ਮੈਂਬਰ ਨੂੰ 50 ਤੋਂ 100 ਗੇਂਦਾਂ ਖੇਡਣ ਦਾ ਮੌਕਾ ਦੇਣਾ ਅਤੇ ਨਾਲ ਹੀ ਗੇਂਦਬਾਜ਼ਾਂ ਨੂੰ ਲੈਅ ਹਾਸਲ ਕਰਨ ਵਿੱਚ ਮਦਦ ਕਰਨਾ ਹੈ। ਮੇਜ਼ਬਾਨ ਟੀਮ ਵੀ ਆਮ ਤੌਰ ’ਤੇ ਅਭਿਆਸ ਮੈਚ ਲਈ ਕਮਜੋਰ ਟੀਮ ਉਤਾਰਦੀ ਹੈ, ਜਿਸ ਨਾਲ ਮਹਿਮਾਨ ਟੀਮ ਨੂੰ ਚੰਗੇ ਖਿਡਾਰੀਆਂ ਖ਼ਿਲਾਫ਼ ਖ਼ੁਦ ਨੂੰ ਪਰਖਣ ਦਾ ਮੌਕਾ ਨਾ ਮਿਲੇ, ਪਰ ਚੰਗੇ ਖਿਡਾਰੀਆਂ ਦੀ ਮੌਜੂਦਗੀ ਵਿੱਚ ਇਸ ਅਭਿਆਸ ਮੈਚ ਦੇ ਕਾਫ਼ੀ ਰੋਮਾਂਚਕ ਹੋਣ ਦੀ ਉਮੀਦ ਹੈ। ਮੈਚ ਸਵੇਰੇ 3.30 ਵਜੇ ਸ਼ੁਰੂ ਹੋਵੇਗਾ।
ਭਾਰਤੀ ਟੀਮ: ਵਿਰਾਟ ਕੋਹਲੀ (ਕਪਤਾਨ), ਮਯੰਕ ਅਗਰਵਾਲ, ਪ੍ਰਿਥਵੀ ਸ਼ਾਅ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ, ਰਿਧੀਮਾਨ ਸਾਹਾ (ਵਿਕਟਕੀਪਰ), ਹਨੁਮਾ ਵਿਹਾਰੀ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਰਵੀਚੰਦਰਨ ਅਸ਼ਵਿਨ, ਰਿਸ਼ਭ ਪੰਤ, ਨਵਦੀਪ ਸੈਣੀ, ਸ਼ੁਭਮਨ ਗਿੱਲ। -ਪੀਟੀਆਈ

ਟੀਮ ’ਚ ਥਾਂ ਲਈ ਪ੍ਰਿਥਵੀ ਨਾਲ ਮੁਕਾਬਲਾ ਨਹੀਂ: ਗਿੱਲ
ਹੈਮਿਲਟਨ: ਭਾਰਤ ਦੇ ਹੁਨਰਮੰਦ ਬੱਲੇਬਾਜ਼ ਸ਼ੁਭਮਨ ਗਿੱਲ ਨੇ ਅੱਜ ਜ਼ੋਰ ਦਿੰਦਿਆਂ ਕਿਹਾ ਕਿ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਵਿੱਚ ਸਲਾਮੀ ਬੱਲੇਬਾਜ਼ ਦੀ ਥਾਂ ਲਈ ਉਸ ਦਾ ਸਾਥੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨਾਲ ਮੁਕਾਬਲਾ ਨਹੀਂ ਹੈ, ਪਰ ਜੇਕਰ ਉਸ ਨੂੰ ਮੌਕਾ ਮਿਲਿਆ ਤਾਂ ਉਹ ਇਸ ਨੂੰ ਨਹੀਂ ਛੱਡੇਗਾ। ਇੱਥੇ ਨਿਊਜ਼ੀਲੈਂਡ ‘ਏ’ ਖ਼ਿਲਾਫ਼ ਦੂਹਰਾ ਸੈਂਕੜਾ ਅਤੇ ਸੈਂਕੜਾ ਮਾਰਨ ਵਾਲੇ ਗਿੱਲ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਧਿਆਨ ਖਿੱਚਿਆ ਹੈ। ਹਾਲਾਂਕਿ 21 ਫਰਵਰੀ ਤੋਂ ਵੈਲਿੰਗਟਨ ਵਿੱਚ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਲੜੀ ਲਈ ਪ੍ਰਿਥਵੀ ਦਾ ਦਾਅਵਾ ਵੀ ਮਜ਼ਬੂਤ ਹੈ। ਭਾਰਤ ਦੇ ਸਾਬਕਾ ਅੰਡਰ-19 ਕਪਤਾਨ ਨਾਲ ਮੁਕਾਬਲੇ ਬਾਰੇ ਪੁੱਛਣ ’ਤੇ ਗਿੱਲ ਨੇ ਕਿਹਾ, ‘‘ਬੇਸ਼ੱਕ, ਸਾਡਾ ਕਰੀਅਰ ਇਕੱਠਿਆਂ ਸ਼ੁਰੂ ਹੋਇਆ, ਪਰ ਸਾਡੇ ’ਚ ਕੋਈ ਮੁਕਾਬਲਾ ਨਹੀਂ ਹੈ।’’ ਗਿੱਲ ਅਤੇ ਸ਼ਾਅ ਦੋਵੇਂ ਵੀਹ ਸਾਲ ਦੇ ਹਨ ਅਤੇ ਉਮਰ ਵਰਗ ਦੀ ਕ੍ਰਿਕਟ ਵਿੱਚ ਕਾਫ਼ੀ ਦੌੜਾਂ ਬਣਾਉਣ ਮਗਰੋਂ ਉਸ ਨੂੰ ਭਵਿੱਖ ਦਾ ਸਟਾਰ ਮੰਨਿਆ ਜਾ ਰਿਹਾ ਹੈ। ਨਿਊਜ਼ੀਲੈਂਡ ਇਲੈਵਨ ਖ਼ਿਲਾਫ਼ ਸ਼ੁੱਕਰਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਅਭਿਆਸ ਮੈਚ ਤੋਂ ਪਹਿਲਾਂ 20 ਸਾਲ ਦੇ ਗਿੱਲ ਨੇ ਕਿਹਾ, ‘‘ਅਸੀਂ ਦੋਵਾਂ ਨੇ ਆਪਣੀ ਥਾਂ ’ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਇਹ ਟੀਮ ਪ੍ਰਬੰਧ ’ਤੇ ਨਿਰਭਰ ਕਰਦਾ ਹੈ ਕਿ ਉਹ ਕਿਸ ਨੂੰ ਖਿਡਾਉਂਦੇ ਹਨ। ਅਜਿਹਾ ਨਹੀਂ ਕਿ ਸਾਡੇ ਵਿਚਾਲੇ ਕੋਈ ਸੰਘਰਸ਼ ਹੈ। ਜਿਸ ਨੂੰ ਵੀ ਮੌਕਾ ਮਿਲਦਾ ਹੈ, ਉਹ ਇਸ ਨੂੰ ਅਜਾਈਂ ਨਹੀਂ ਜਾਣ ਦੇਵੇਗਾ।’’ -ਪੀਟੀਆਈ

 


Comments Off on ਟੈਸਟ ਲੜੀ ਤੋਂ ਪਹਿਲਾਂ ਭਾਰਤ ਦਾ ਅਭਿਆਸ ਮੈਚ ਅੱਜ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.