ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਜੱਸੀ ਸਿੱਧੂ ਕੈਨੇਡਾ ਕਤਲ ਕੇਸ: ਮਾਂ ਤੇ ਮਾਮਾ ਅਦਾਲਤ ’ਚ ਪੇਸ਼

Posted On February - 14 - 2020

ਮ੍ਰਿਤਕ ਜੱਸੀ ਕੈਨੇਡਾ ਦੀ ਆਪਣੇ ਪਤੀ ਸੁਖਵਿੰਦਰ ਸਿੰਘ ਉਰਫ਼ ਮਿੱਠੂ ਨਾਲ ਪੁਰਾਣੀ ਤਸਵੀਰ।

ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਫਰਵਰੀ
ਪੰਜਾਬ ਵਿਚ 19 ਵਰ੍ਹੇ ਪਹਿਲਾਂ ਅਣਖ਼ ਖਾਤਰ ਜਸਵਿੰਦਰ ਕੌਰ ਉਰਫ਼ ਜੱਸੀ ਕੈਨੇਡਾ ਦੇ ਕਤਲ ਕੇਸ ਦੀ ਸੁਣਵਾਈ ਅੱਜ ਵਧੀਕ ਸੈਸ਼ਨ ਜੱਜ ਸਮ੍ਰਿਤੀ ਧੀਰ ਦੀ ਅਦਾਲਤ ਵਿਚ ਹੋਈ। ਇਸ ਮੌਕੇ ਜੱਸੀ ਕੈਨੇਡਾ ਦੀ ਮਾਂ ਅਤੇ ਮਾਮੇ ਨੂੰ ਜੇਲ੍ਹ ’ਚੋਂ ਪੰਜਾਬ ਪੁਲੀਸ ਦੀ ਟੀਮ ਪੇਸ਼ੀ ’ਤੇ ਲੈ ਕੇ ਆਈ। ਸੁਣਵਾਈ ਦੌਰਾਨ ਦੋ ਪਟਵਾਰੀਆਂ ਨੇ ਬਤੌਰ ਗਵਾਹ ਆਪਣੇ ਬਿਆਨ ਦਰਜ ਕਰਵਾਏ। ਅਦਾਲਤ ਵਲੋਂ ਕੇਸ ਦੀ ਅਗਲੀ ਸੁਣਵਾਈ ਲਈ 26 ਫਰਵਰੀ ਦੀ ਨਿਰਧਾਰਤ ਕੀਤੀ ਗਈ ਹੈ।
ਬਹੁਚਰਚਿਤ ਜੱਸੀ ਕੈਨੇਡਾ ਕਤਲ ਕੇਸ ਦੇ ਮਾਮਲੇ ’ਤੇ ਜੱਸੀ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਨੂੰ ਪੰਜਾਬ ਪੁਲੀਸ ਦੀ ਟੀਮ ਜੇਲ੍ਹ ’ਚੋਂ ਪੇਸ਼ੀ ’ਤੇ ਲੈ ਕੇ ਆਈ। ਮੁਦਈ ਸੁਖਵਿੰਦਰ ਸਿੰਘ ਉਰਫ਼ ਮਿੱਠੂ ਵਲੋਂ ਕੇਸ ਦੀ ਪੈਰਵਾਈ ਕਰ ਰਹੇ ਐਡਵੋਕੇਟ ਅਸ਼ਵਨੀ ਚੌਧਰੀ ਅਤੇ ਐਡਵੋਕੇਟ ਰਾਜ ਕੁਮਾਰ ਨੇ ਦੱਸਿਆ ਕਿ ਅੱਜ ਸੁਣਵਾਈ ਦੌਰਾਨ ਦੋ ਪਟਵਾਰੀਆਂ ਅਮਰੀਕ ਸਿੰਘ ਅਤੇ ਨਛੱਤਰ ਸਿੰਘ ਵਲੋਂ ਬਤੌਰ ਗਵਾਹ ਆਪਣੇ ਬਿਆਨ ਦਰਜ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਲੋਂ ਘਟਨਾ ਤੋਂ ਬਾਅਦ ਮੌਕੇ ’ਤੇ ਨਕਸ਼ੇ ਬਣਾਏ ਗਏ ਸਨ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਜੰਮਪਲ 25 ਸਾਲਾ ਜਸਵਿੰਦਰ ਕੌਰ ਉਰਫ਼ ਜੱਸੀ ਸਿੱਧੂ ਕਤਲ ਕੇਸ ਵਿਚ ਕੈਨੇਡੀਅਨ ਨਾਗਰਿਕ ਮਲਕੀਤ ਕੌਰ ਸਿੱਧੂ (68) ਅਤੇ ਸੁਰਜੀਤ ਸਿੰਘ ਬਦੇਸ਼ਾ (73) ਨੂੰ ਲੰਮੀ ਜੱਦੋਜਹਿਦ ਤੋਂ ਬਾਅਦ 24 ਜਨਵਰੀ 2019 ਨੂੰ ਭਾਰਤ ਲਿਆਂਦਾ ਗਿਆ ਸੀ। ਅਦਾਲਤ ਨੇ 17 ਸਤੰਬਰ 2019 ਨੂੰ ਮਲਕੀਤ ਕੌਰ ਅਤੇ ਸੁਰਜੀਤ ਸਿੰਘ ਬਦੇਸ਼ਾ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਸਨ।


Comments Off on ਜੱਸੀ ਸਿੱਧੂ ਕੈਨੇਡਾ ਕਤਲ ਕੇਸ: ਮਾਂ ਤੇ ਮਾਮਾ ਅਦਾਲਤ ’ਚ ਪੇਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.