ਸੱਭਿਅਤਾ ਦੀ ਸ਼ੁਰੂਆਤ !    ਬਾਬਾ ਬੰਦਾ ਸਿੰਘ ਬਹਾਦਰ ਦਾ ਕਿਲ੍ਹਾ ਮਿਰਜਾਜਾਨ !    ਕਰੋਨਾ ਤੋਂ ਬਚਣ ਲਈ ਸਮਾਜਿਕ ਦੂਰੀ ਕਾਰਗਾਰ !    ਮੈਨੀਟੋਬਾ ਵਿਚ ਕੋਵਿਡ-19 ਕਾਰਨ ਪਹਿਲੀ ਮੌਤ !    ਰੂਸ ਵਿੱਚ ਲੌਕਡਾਊਨ ਦਾ ਦਾਇਰਾ ਵਧਾਇਆ !    ਯੂਰੋਪੀ ਦੇਸ਼ਾਂ ਨੇ ਇਰਾਨ ਨੂੰ ਮੈਡੀਕਲ ਸਾਜ਼ੋ-ਸਾਮਾਨ ਭੇਜਿਆ !    ਮੁਖਤਾਰ ਸਿੰਘ ਬਣੇ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ !    ਗੁਜਰਾਤ ਤੋਂ 11 ਟਰੱਕ ਡਰਾਈਵਰ ਵਾਪਸ ਲਿਆਂਦੇ !    ਕਰੋਨਾ ਨੇ ਆਈਸਕਰੀਮ ਦਾ ਕਾਰੋਬਾਰ ਪਿਘਲਾਇਆ !    20 ਹਜ਼ਾਰ ਘਰਾਂ ਦੀ ਇਕਾਂਤਵਾਸ ਵੱਜੋਂ ਇਸਤੇਮਾਲ ਲਈ ਪਛਾਣ !    

ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ

Posted On February - 22 - 2020

ਅਜੀਤ ਸਿੰਘ ਚੰਦਨ

ਜ਼ਿੰਦਗੀ ਨੂੰ ਰੀਝਾਂ, ਸੁਪਨੇ ਤੇ ਸ਼ੌਕ ਬਿਨਾਂ ਜੀਵਿਆ ਨਹੀਂ ਜਾ ਸਕਦਾ। ਜਿੰਨੀ ਕਿਸੇ ਇਨਸਾਨ ਵਿਚ ਰੀਝਾਂ ਤੇ ਸੁਪਨਿਆਂ ਦੀ ਅਮੀਰੀ ਹੋਵੇਗੀ, ਉਹ ਇਨਸਾਨ ਵੀ ਓਨਾ ਹੀ ਵਲਵਲਿਆਂ ਨਾਲ ਭਰਪੂਰ ਹੋਵੇਗਾ। ਜਿਵੇਂ ਇਕ ਰੁੱਖ ਪੂਰੀ ਹਰਿਆਵਲ ਨਾਲ ਭਰਿਆ ਝੂਮਦਾ ਤੇ ਮੁਸਕਰਾਉਂਦਾ ਹੈ। ਇੰਜ ਹੀ ਇਨਸਾਨ ਵੀ ਓਨਾ ਕੁ ਹੀ ਜੀਵਤ ਰਹਿੰਦਾ ਹੈ, ਜਿੰਨੇ ਉਸਦੇ ਸ਼ੌਕ ਹੋਣ ਤੇ ਉਹ ਜ਼ਿੰਦਗੀ ਨਾਲ ਭਰਿਆ ਹੋਇਆ ਨਜ਼ਰ ਆਵੇ। ਕੁਦਰਤ ਜੀਵਤ ਹੈ ਤੇ ਰੁੱਖਾਂ, ਬੂਟਿਆਂ ਤੇ ਖਿੜੇ ਫੁੱਲਾਂ ਨਾਲ ਭਰਪੂਰ ਹੈ। ਇਸੇ ਲਈ ਅਸੀਂ ਕੁਦਰਤ ਦੀਆਂ ਦਾਤਾਂ ਮਾਨਣ ਲਈ ਕੁਦਰਤ ਦੀ ਆਗੋਸ਼ ਵਿਚ ਜਾ ਬੈਠਦੇ ਹਾਂ। ਪੰਛੀਆਂ ਦੇ ਗੀਤ ਸੁਣ ਕੇ ਤੇ ਸਵੇਰ ਹੁੰਦਿਆਂ ਹੀ ਤਰ੍ਹਾਂ ਤਰ੍ਹਾਂ ਦੇ ਪੰਛੀ ਸਾਨੂੰ ਆਪਣੀਆਂ ਮਿੱਠੀਆਂ ਆਵਾਜ਼ਾਂ ਨਾਲ ਭਰ ਦਿੰਦੇ ਹਨ। ਇੰਜ ਹੀ ਕਿਸੇ ਇਨਸਾਨ ਦੇ ਚਿਹਰੇ ਦੀ ਚਮਕ ਤੇ ਉਸਦੀ ਬੋਲ ਚਾਲ ਸਾਨੂੰ ਨਿਹਾਲ ਕਰਦੀ ਹੈ। ਅਸੀਂ ਅਜਿਹੇ ਕਿਸੇ ਪ੍ਰਾਣੀ ਨਾਲ ਗੱਲਾਂ ਕਰਨੀਆਂ ਚਾਹੁੰਦੇ ਹਾਂ ਜੋ ਸਾਨੂੰ ਆਪਣੇ ਗਿਆਨ ਤੇ ਮਿੱਠੀਆਂ ਬਾਤਾਂ ਨਾਲ ਨਿਹਾਲ ਕਰ ਦੇਵੇ। ਸਾਡੇ ਕੰਮ ਕਾਜ, ਜੀਵਨ ਸ਼ੈਲੀ ਤੇ ਜ਼ਿੰਦਗੀ ਜਿਊਣ ਦਾ ਢੰਗ ਹੀ ਸਾਡੀ ਪਛਾਣ ਬਣਦਾ ਹੈ। ਜੇ ਅਸੀਂ ਜ਼ਿੰਦਗੀ ਨਾਲ ਸੰਤੁਸ਼ਟ ਹਾਂ ਤੇ ਇਸ ਦੇ ਦੁਖ ਸੁਖ ਭੋਗਦੇ ਹੋਏ ਵੀ ਮੁਸਕਰਾਉਂਦੇ ਹਾਂ ਤਾਂ ਸਾਨੂੰ ਹਰ ਮਿਲਣ ਵਾਲਾ ਇਨਸਾਨ ਸਾਡੇ ਨਾਲ ਆਪਣੀ ਸਾਂਝ ਵਧਾਉਣ ਲਈ ਤਿਆਰ ਹੋਵੇਗਾ। ਪਰ ਇਕ ਮਲਬੇ ਵਰਗੇ, ਢੱਠੇ ਇਨਸਾਨ ਨਾਲ ਕੌਣ ਗੱਲ ਕਰਕੇ ਖ਼ੁਸ਼ ਹੁੰਦਾ ਹੈ। ਅਜਿਹੇ ਇਨਸਾਨ ਹੀ ਜਿਹੜੇ ਜ਼ਿੰਦਗੀ ਨੂੰ ਅਲਵਿਦਾ ਕਹਿ ਚੁੱਕੇ ਹੋਣ, ਆਖਿਰਕਾਰ ਖ਼ੁਦਕੁਸ਼ੀ ਕਰਨ ਲਈ ਤਿਆਰ ਹੋ ਜਾਂਦੇ ਹਨ। ਨਹੀਂ ਤਾਂ ਆਸੇ ਪਾਸੇ ਖਿੜੀਆਂ ਬਹਾਰਾਂ ਤੇ ਫੁੱਲਾਂ ਦੀਆਂ ਮੁਸਕਰਾਹਟਾਂ ਸਾਨੂੰ ਹਮੇਸ਼ਾਂ ਖ਼ੁਸ਼ ਹੋ ਕੇ ਜ਼ਿੰਦਾ ਰਹਿਣ ਦਾ ਸੁਨੇਹਾ ਦਿੰਦੀਆਂ ਹਨ।
ਵਗਦੇ ਦਰਿਆ, ਚੱਲਦੀਆਂ ਪੌਣਾਂ ਤੇ ਗਾਉਂਦੇ ਪੰਛੀ, ਸਾਨੂੰ ਜ਼ਿੰਦਗੀ ਜਿਊਣ ਦੀ ਦਾਵਤ ਦਿੰਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਕਾਰ ਵਿਹਾਰ ਕਰਦੇ ਹੋਏ ਹਮੇਸ਼ਾਂ ਆਪਣੇ ਕੰਮਾਂ ਵਿਚ ਖ਼ੁਸ਼ੀ ਲੱਭੀਏ। ਆਪਣੀ ਜ਼ਿੰਦਗੀ ਨਾਲ ਖ਼ੁਸ਼ ਰਹਿਣ ਦੀ ਜਾਚ ਸਿੱਖੀਏ ਤੇ ਨੱਚਦੀਆਂ ਬਹਾਰਾਂ ਨਾਲ ਸਾਂਝ ਪਾਈਏ ਤੇ ਇਸਦੇ ਹਾਣੀ ਬਣੀਏ। ਜੇ ਸਾਡੇ ਸ਼ੌਕ ਜੀਵਤ ਹਨ ਤਾਂ ਹੀ ਅਸੀਂ ਜੀਵਤ ਹਾਂ। ਸਾਨੂੰ ਚਿਹਰੇ ਦੀ ਮੁਸਕਾਨ ਹੀ ਦੱਸ ਦਿੰਦੀ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਜੀਅ ਰਹੇ ਹਾਂ। ਜ਼ਿੰਦਗੀ ਵਿਚ ਰੰਗ ਭਰਨ ਲਈ ਪਿਆਰ ਬੜਾ ਜ਼ਰੂਰੀ ਹੈ। ਜੇ ਇਹ ਪਿਆਰ ਕਿਸੇ ਮਹਿਬੂਬ ਜਾਂ ਸੋਹਣੀ ਜਿਹੀ ਕੁੜੀ ਨਾਲ ਹੋਵੇ ਤਾਂ ਆਪੇ ਹੀ ਸਾਡੀਆਂ ਭਾਵਨਾਵਾਂ ਉਛਾਲੇ ਮਾਰਨ ਲੱਗ ਪੈਂਦੀਆਂ ਹਨ, ਅਸੀਂ ਪਿਆਰ ਦੇ ਘੁੱਟ ਭਰ ਕੇ ਸਦਾ ਲਈ ਹੁਸੀਨ ਜ਼ਿੰਦਗੀ ਜਿਊਣ ਦਾ ਪ੍ਰਣ ਲੈਂਦੇ ਹਾਂ। ਪਿਆਰ ਇਕ ਅਜਿਹੀ ਸ਼ਕਤੀ ਹੈ ਜੋ ਰੁੱਖਾਂ ਦੀਆਂ ਸੁੱਕੀਆਂ ਟਾਹਣੀਆਂ ’ਚ ਹਰਿਆਵਲ ਭਰ ਦਿੰਦੀ ਹੈ। ਇਕ ਅੱਧ ਮਰੇ ਇਨਸਾਨ ਵਿਚ ਜ਼ਿੰਦਗੀ ਦਾ ਰੌਂਅ ਵਗਣਾ ਸ਼ੁਰੂ ਹੋ ਜਾਂਦਾ ਹੈ। ਕੋਈ ਵੀ ਇਨਸਾਨ ਇਕੱਲਾ-ਦੁਕੱਲਾ ਕਿਸੇ ਖਲਾਅ ਵਿਚ ਨਹੀਂ ਜੀ ਸਕਦਾ। ਜਿਊਣ ਲਈ ਘਰ-ਬਾਰ, ਮਾਂ-ਬਾਪ ਤੇ ਬੱਚਿਆਂ ਦੀ ਲੋੜ ਪੈਂਦੀ ਹੈ। ਇਨ੍ਹਾਂ ਸਾਂਝਾਂ ਕਾਰਨ ਸਾਡੇ ਵਿਚ ਜ਼ਿੰਦਗੀ ਸਾਹ ਲੈਂਦੀ ਹੈ। ਜ਼ਿੰਦਗੀ ਦੀ ਗੱਡੀ ਚੱਲਦੀ ਹੈ। ਰੀਝ, ਸੁਪਨੇ ਤੇ ਸ਼ੌਕ ਤਦ ਹੀ ਜ਼ਿੰਦਾ ਰਹਿ ਸਕਦੇ ਹਨ ਜਦੋਂ ਇਨਸਾਨ ਆਪਣੇ ਕੰਮ ਵਿਚ ਪੂਰੀ ਤਰ੍ਹਾਂ ਲੀਨ ਹੋ ਕੇ ਜ਼ਿੰਦਗੀ ਨੂੰ ਜਿਊਣ ਯੋਗ ਬਣਾਵੇ। ਅਸੀਂ ਵੇਖਦੇ ਹਾਂ ਕਿ ਜਿੰਨਾ ਅਸੀਂ ਵਧੇਰੇ ਆਪਣੇ ਕੰਮ ਨੂੰ ਸ਼ੌਕ ਤੇ ਚਾਅ ਨਾਲ ਕਰਦੇ ਹਾਂ, ਓਨੀ ਹੀ ਸਾਨੂੰ ਖ਼ੁਸ਼ੀ ਮਿਲਦੀ ਹੈ। ਬਿਨਾਂ ਕੰਮ ਤੇ ਵਿਹਲਾ ਇਨਸਾਨ ਕਿਸੇ ਸ਼ੌਕ ਨੂੰ ਨਹੀਂ ਪਾਲ ਸਕਦਾ ਤੇ ਨਾ ਹੀ ਰੀਝਾਂ ਤੇ ਸੁਪਨੇ ਜ਼ਿੰਦਾ ਰਹਿ ਸਕਦੇ ਹਨ। ਜਦੋਂ ਅਸੀਂ ਹਰ ਕੰਮ ਨੂੰ ਚਾਅ ਨਾਲ ਕਰਦੇ ਹਾਂ, ਸਾਡੇ ਵਿਚ ਸ਼ਕਤੀ ਭਰਦੀ ਹੈ। ਇਹ ਸ਼ਕਤੀ ਹੀ ਸਾਡੇ ਜਿਊਣ ਦਾ ਸਹਾਰਾ ਬਣਦੀ ਹੈ। ਕੋਈ ਲੱਕੜਹਾਰਾ ਜਦੋਂ ਸਾਰੇ ਦਿਨ ਦੀ ਕਮਾਈ ਕਰ ਕੇ ਘਰ ਨੂੰ ਪਰਤਦਾ ਹੈ ਤਾਂ ਉਸਨੂੰ ਆਪਣੀ ਦਿਹਾੜੀ ਦੀ ਕਮਾਈ ਦਾ ਨਿੱਘ ਜੀਵਤ ਰੱਖਦਾ ਹੈ। ਜ਼ਿੰਦਗੀ ਵਿਚ ਰਸ ਓਦੋਂ ਹੀ ਭਰਦਾ ਹੈ ਜਦੋਂ ਸਾਡੇ ਸ਼ੌਕ ਪੂਰੇ ਹੁੰਦੇ ਜਾਪਦੇ ਹਨ ਤੇ ਅਸੀਂ ਆਪਣੀ ਕੀਤੀ ਕਮਾਈ ’ਤੇ ਮਾਣ ਮਹਿਸੂਸ ਕਰਦੇ ਹਾਂ। ਸਾਨੂੰ ਆਪਣੀ ਕੀਤੀ ਮਿਹਨਤ ਦਾ ਮੁੱਲ ਹਾਸਲ ਹੋ ਜਾਂਦਾ ਹੈ। ਸਾਡੇ ਸ਼ੌਕ ਤੇ ਚਾਅ ਤੇ ਸੁਪਨੇ ਸਾਨੂੰ ਪੂਰੇ ਹੁੰਦੇ ਜਾਪਦੇ ਹਨ। ਜ਼ਿੰਦਗੀ ਸਾਨੂੰ ਦਿੰਦੀ ਵੀ ਬਹੁਤ ਕੁਝ ਹੈ, ਪਰ ਇਸਦੇ ਇਵਜ਼ ਵਿਚ ਸਾਡੇ ਕੋਲੋਂ ਸਾਡੀ ਮਿਹਨਤ, ਜ਼ਿੰਦਗੀ ਭਰ ਦੀ ਕਮਾਈ ਤੇ ਸਾਡੀ ਰੱਤ ਮੰਗਦੀ ਹੈ।

ਸੰਪਰਕ : 97818-05861


Comments Off on ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.