ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ

Posted On February - 24 - 2020

ਪਣਜੀ, 23 ਫਰਵਰੀ
ਜਲ ਸੈਨਾ ਦਾ ਇੱਕ ਮਿੱਗ-29ਕੇ ਜੈੱਟ ਅੱਜ ਗੋਆ ਤੱਟ ’ਤੇ ਅਰਬ ਸਾਗਰ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ ਜਦਕਿ ਪਾਇਲਟ ਸੁਰੱਖਿਅਤ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਬੁਲਾਰੇ ਅਨੁਸਾਰ ਇਹ ਦੋ ਇੰਜਣਾਂ ਅਤੇ ਇੱਕ ਸੀਟ ਵਾਲਾ ਇਹ ਜਹਾਜ਼ ਆਮ ਵਾਂਗ ਅਭਿਆਸ ਵਜੋਂ ਉੱਡ ਰਿਹਾ ਸੀ ਕਿ ਸਵੇਰੇ ਸਾਢੇ 10 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ।
ਬੁਲਾਰੇ ਨੇ ਟਵੀਟ ’ਚ ਦੱਸਿਆ, ‘‘ਪਾਇਲਟ ਜਹਾਜ਼ ’ਚੋਂ ਸੁਰੱਖਿਅਤ ਨਿਕਲ ਗਿਆ। ਇਸ ਜਹਾਜ਼ ਨੇ ਦੱਖਣੀ ਗੋਆ ਦੇ ਵਾਸਕੋ ਵਿੱਚ ਆਈ.ਐੱਨ.ਐੱਸ. ਹਸੀਨਾ ਬੇਸ ਤੋਂ ਉਡਾਣ ਭਰੀ ਸੀ। ਗੋਆ ਵਿੱਚ ਪਿਛਲੇ ਤਿੰਨ ਮਹੀਨਿਆਂ ’ਚ ਮਿੱਗ-29ਕੇ ਜੈੱਟ ਜਹਾਜ਼ ਨਾਲ ਵਾਪਰਿਆ ਇਹ ਦੂਜਾ ਹਾਦਸਾ ਹੈ। -ਪੀਟੀਆਈ


Comments Off on ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.