ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਜਦ ਤੱਕ ਪੁਲੀਸ ਪੈੜ ਨੱਪਦੀ ਚੋਰ ਕਰ ਗਏ ਇੱਕ ਹੋਰ ਕਾਰਾ

Posted On February - 14 - 2020

ਦੁਕਾਨ ਦੇ ਬਾਹਰੋਂ ਖਿੱਚੀ ਗਈ ਖੁੱਲ੍ਹੀ ਹੋਈ ਤਿਜੋਰੀ ਦੀ ਤਸਵੀਰ।

ਸ਼ਗਨ ਕਟਾਰੀਆ
ਜੈਤੋ, 13 ਫਰਵਰੀ
ਸ਼ਹਿਰ ’ਚ ਉਪਰੋਥਲੀ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਦੀ ਲੜੀ ਵਿੱਚ ਅੱਜ ਇਕ ਕੜੀ ਹੋਰ ਜੁੜ ਗਈ। ਚੋਰਾਂ ਨੇ ਇਸ ਵਾਰ ਚੌਕ ਨੰਬਰ ਦੋ ’ਚ ਰਾਜ ਸਾਈਕਲ ਸਟੋਰ ਦੇ ਗੁਆਂਢ ’ਚ ਇਕ ਆੜ੍ਹਤ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਘਟਨਾ ਨਰੇਸ਼ ਕੁਮਾਰ ਐਂਡ ਸਨਜ਼ ਅਤੇ ਜੀਟੀ ਪੈਸਟੀਸਾਈਡਜ਼ ਦੀ ਸਾਂਝੀ ਦੁਕਾਨ ’ਤੇ ਵਾਪਰੀ। ਦੁਕਾਨ ਮਾਲਕ ਤਰਸੇਮ ਮਿੱਤਲ ਅਨੁਸਾਰ ਚੋਰ ਤਾਲੇ ਤੋੜ ਕੇ ਦੁਕਾਨ ’ਚ ਵੜੇ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਅੰਦਰ ਪਈ ਤਿਜੋਰੀ ਦੇ ਤਾਲੇ ਤੋੜ ਦਿੱਤੇ ਪਰ ਨੁਕਸਾਨ ਬਾਰੇ ਅਸਪੱਸ਼ਟਤਾ ਇਸ ਲਈ ਹੈ ਕਿ ਉਂਗਲਾਂ ਦੇ ਨਿਸ਼ਾਨ ਲੈਣ ਲਈ ਫੌਰੈਂਸਿਕ ਮਾਹਿਰਾਂ ਦੀ ਟੀਮ ਦੇ ਪਹੁੰਚਣ ਤੱਕ ਪੁਲੀਸ ਵੱਲੋਂ ਦੁਕਾਨ ਅੰਦਰ ਜਾਣ ਦੀ ਮਨਾਹੀ ਹੈ। ਦੱਸਿਆ ਗਿਆ ਕਿ ਘਟਨਾ ਪ੍ਰਭਾਤ ਵੇਲੇ ਕਰੀਬ ਸਵਾ ਪੰਜ ਵਜੇ ਦੀ ਹੈ। ਉਸ ਵੇਲੇ ਨੇੜੇ ਹੀ ਇਕ ਹਲਵਾਈ ਦੀ ਦੁਕਾਨ ਵੀ ਖੁੱਲ੍ਹ ਚੁੱਕੀ ਸੀ ਅਤੇ ਨਗਰ ਕੌਂਸਲ ਦਾ ਸਫ਼ਾਈ ਸੇਵਕ ਮੁੱਖ ਬਾਜ਼ਾਰ ਦੀ ਗਲੀ ’ਚ ਆਪਣੀ ਡਿਊਟੀ ਕਰ ਰਿਹਾ ਸੀ। ਇੱਕਾ-ਦੁੱਕਾ ਲੋਕ ਵੀ ਉਦੋਂ ਸੈਰ ਕਰਨ ਲਈ ਆ-ਜਾ ਰਹੇ ਸਨ। ਖੜਕਾ ਸੁਣ ਕੇ ਹਲਵਾਈ ਉਥੇ ਆਇਆ ਅਤੇ ਰੌਲਾ ਪਾਉਣ ’ਤੇ ਸਫ਼ਾਈ ਸੇਵਕ ਵੀ ਦੁਕਾਨ ਅੱਗੇ ਆ ਗਿਆ। ਖ਼ੌਫ਼ ਖਾ ਕੇ ਪੰਜ ਚੋਰਾਂ ਦਾ ਗੈਂਗ ਦੁਕਾਨ ਦੇ ਬਾਹਰ ਖੜ੍ਹੀ ਆਪਣੀ ਸਵਿੱਫ਼ਟ ਗੱਡੀ ’ਤੇ ਉਥੋਂ ਖਿਸਕ ਗਿਆ। ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿਚ ਜਾਂਦੀ ਹੋਈ ਕਾਰ ਦੀ ਵੀਡੀਓ ਵੀ ਕੈਦ ਹੋਈ ਹੈ। ਸੂਚਨਾ ਮਿਲਣ ’ਤੇ ਪਹੁੰਚੀ ਪੁਲੀਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਅਰਸੇ ਤੋਂ ਸਵਿਫ਼ਟ ਕਾਰ ਵਾਲੇ ਚੋਰਾਂ ਵੱਲੋਂ ਕੁਝ ਦਿਨਾਂ ਦੇ ਵਕਫ਼ੇ ਨਾਲ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਰੋਸ ਵਜੋਂ ਸ਼ਹਿਰੀਆਂ ਨੇ 7 ਫਰਵਰੀ ਨੂੰ ਆਪਣੇ ਕਾਰੋਬਾਰ ਬੰਦ ਕਰ ਕੇ ਧਰਨਾ ਪ੍ਰਦਰਸ਼ਨ ਵੀ ਕੀਤਾ ਸੀ। ਡੀਐੱਸਪੀ ਜੈਤੋ ਵੱਲੋਂ ਚੋਰਾਂ ਦਾ ਖੁਰਾ ਜਲਦੀ ਨੱਪਣ ਦੇ ਭਰੋਸੇ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਖਤਮ ਕਰ ਦਿੱਤਾ ਸੀ।

ਠੇਕੇ ਤੋਂ ਨਕਦੀ ਖੋਹ ਕੇ ਫ਼ਰਾਰ
ਜੈਤੋ: ਪਿੰਡ ਦਲ ਸਿੰਘ ਵਾਲਾ ਦੇ ਸ਼ਰਾਬ ਦੇ ਠੇਕੇ ਤੋਂ ਬੀਤੀ ਸ਼ਾਮ ਕਾਰ ਸਵਾਰ ਕਥਿਤ ਨਕਦੀ ਖੋਹ ਕੇ ਲੈ ਗਏ। ਜਾਣਕਾਰੀ ਅਨੁਸਾਰ ਮਲਹੋਤਰਾ ਗਰੁੱਪ ਦਾ ਇਹ ਠੇਕਾ ਪੱਪੂ ਸਿੰਘ ਦੇ ਘਰ ਵਿੱਚ ਹੈ ਅਤੇ ਪੱਪੂ ਸਿੰਘ ਹੀ ਠੇਕੇ ’ਤੇ ਸੇਲਜ਼ਮੈਨ ਵਜੋਂ ਕੰਮ ਕਰਦਾ ਹੈ। ਘਟਨਾ ਮੌਕੇ ਉਸ ਦੀ ਪਤਨੀ ਸੁਖਚੈਨ ਕੌਰ ਮੌਜੂਦ ਸੀ। ਕੁਝ ਅਣਪਛਾਤੇ ਕਾਰ ਸਵਾਰ ਠੇਕੇ ’ਤੇ ਸ਼ਰਾਬ ਲੈਣ ਲਈ ਆਏ ਅਤੇ ਮਹਿਲਾ ਕੋਲ ਮੌਜੂਦ ਸ਼ਰਾਬ ਦੀ ਵੱਟਤ ਦੇ ਕਰੀਬ 1500 ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਪੁਲੀਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਦਾ ਸੁਰਾਗ ਲਾਉਣ ਵਿਚ ਰੁੱਝੀ ਹੋਈ ਹੈ।


Comments Off on ਜਦ ਤੱਕ ਪੁਲੀਸ ਪੈੜ ਨੱਪਦੀ ਚੋਰ ਕਰ ਗਏ ਇੱਕ ਹੋਰ ਕਾਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.