ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਜਦੋਂ ਮਾਰਕ ਰਫ਼ਲੋ ਨੇ ਇਰਫ਼ਾਨ ਖ਼ਾਨ ਦੀ ਪ੍ਰਸ਼ੰਸਾ ਕੀਤੀ

Posted On February - 17 - 2020

ਨਵੀਂ ਦਿੱਲੀ, 16 ਫਰਵਰੀ
ਆਸਕਰ ਜੇਤੂ ‘ਸਲੱਮਡੌਗ ਮਿਲੀਅਨੇਅਰ’ ਦੀ ਸਫ਼ਲਤਾ ਤੋਂ ਤੁਰੰਤ ਬਾਅਦ ਬਾਲੀਵੁੱਡ ਅਦਾਕਾਰ ਇਰਫ਼ਾਨ ਖਾਨ ਨਿਊਯਾਰਕ ਵਿੱਚ ਇਕ ਵਾਰ ਉਸੇ ਰੈਸਟੋਰੈਂਟ ’ਚ ਬੈਠਾ ਸੀ ਜਿਸ ਵਿੱਚ ਹਾਲੀਵੁੱਡ ਅਦਾਕਾਰ ਮਾਰਕ ਰਫ਼ਲੋ ਬੈਠਾ ਸੀ। ਉਸ ਨੂੰ ਆਸ ਸੀ ਕਿ ਉਸ ਦੀ ਰਫ਼ਲੋ ਨਾਲ ਗੱਲਬਾਤ ਹੋਵੇਗੀ ਪਰ ਮੌਕਾ ਨਹੀਂ ਮਿਲਿਆ।
ਫਿਲਮ ‘ਐਵੈਂਜਰਜ਼: ਐਂੱਡਗੇਮ’ ਦੇ ਅਦਾਕਾਰ ਰਫ਼ਲੋ ਨੂੰ ਰੈਸਟੋਰੈਂਟ ਵਿੱਚੋਂ ਨਿਕਲਦਾ ਦੇਖ ਕੇ ਨਿਰਾਸ਼ ਹੋਇਆ ਇਰਫ਼ਾਨ ਖ਼ਾਨ ਉਦੋਂ ਹੈਰਾਨ ਰਹਿ ਗਿਆ ਜਦੋਂ ਰਫ਼ਲੋ ਨੇ ਖੁ਼ਦ ਇਸ ਭਾਰਤੀ ਅਦਾਕਾਰ ਨੂੰ ਪਛਾਣਨ ਤੋਂ ਬਾਅਦ ਉਸ ਕੋਲ ਆ ਕੇ ਉਸ ਦੇ ਕੰਮ ਦੀ ਪ੍ਰਸ਼ੰਸਾ ਕੀਤੀ।
ਅਸੀਮ ਛਾਬੜਾ ਵੱਲੋਂ ਇਰਫ਼ਾਨ ਖ਼ਾਨ ਦੀ ਜ਼ਿੰਦਗੀ ’ਤੇ ਲਿਖੀ ਗਈ ਕਿਤਾਬ ‘ਇਰਫ਼ਾਨ ਖ਼ਾਨ: ਦਿ ਮੈਨ, ਦਿ ਡਰੀਮਰ, ਦਿ ਸਟਾਰ’ ਵਿੱਚ ਦਰਜ ਇਸ ਅਦਾਕਾਰ ਦੀ ਜ਼ਿੰਦਗੀ ਨਾਲ ਸਬੰਧਤ ਕਈ ਕਿੱਸਿਆਂ ਵਿੱਚ ਕਰੀਬ 2010 ’ਚ ਵਾਪਰੀ ਇਸ ਘਟਨਾ ਨੂੰ ਵੀ ਜਗ੍ਹਾ ਮਿਲੀ ਹੈ। ਉਨ੍ਹਾਂ ਦੀ ਜ਼ਿੰਦਗੀ ਦਾ ਇਹ ਵੱਡਾ ਕਿੱਸਾ ਨਿਰਦੇਸ਼ਕ ਤੇ ਪਟਕਥਾ ਲੇਖਕ ਆਦਿੱਤਿਆ ਭੱਟਾਚਾਰੀਆ ਨੇ ਕਿਤਾਬ ਦੇ ਲੇਖਕ ਨਾਲ ਸਾਂਝਾ ਕੀਤਾ ਹੈ। ਜਨਵਰੀ ਵਿੱਚ ਰਿਲੀਜ਼ ਹੋਈ ਇਹ ਕਿਤਾਬ ਹਿੰਦੀ ਤੇ ਅੰਗਰੇਜ਼ੀ ਵਿੱਚ ਹੈ। -ਪੀਟੀਆਈ

 


Comments Off on ਜਦੋਂ ਮਾਰਕ ਰਫ਼ਲੋ ਨੇ ਇਰਫ਼ਾਨ ਖ਼ਾਨ ਦੀ ਪ੍ਰਸ਼ੰਸਾ ਕੀਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.