ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਛੋਟਾ ਪਰਦਾ

Posted On February - 15 - 2020

ਧਰਮਪਾਲ
ਵਰੁਣ ਬਡੋਲਾ ਨੇ ਕੀਤਾ ਇਨਕਾਰ
ਅਦਾਕਾਰ ਵਰੁਣ ਬਡੋਲਾ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਸ਼ੋਅ ‘ਮੇਰੇ ਡੈਡ ਕੀ ਦੁਲਹਨ’ ਵਿਚ ਅੰਬਰ ਸ਼ਰਮਾ ਦੇ ਕਿਰਦਾਰ ਵਿਚ ਲਗਾਤਾਰ ਵਧੀਆ ਪ੍ਰਸਤੂਤੀ ਦੇ ਰਿਹਾ ਹੈ। ਉਹ ਆਪਣੇ ਕਿਰਦਾਰ ਨੂੰ ਪੂਰੀ ਬਾਰੀਕੀ ਨਾਲ ਨਿਭਾਉਣ ਵਿਚ ਕੋਈ ਕਸਰ ਨਹੀਂ ਛੱਡ ਰਿਹਾ ਤਾਂ ਕਿ ਦਰਸ਼ਕਾਂ ਨੂੰ ਉਸ ਵਿਚ ਚਿੜਚਿੜੇ ਪਿਤਾ ਵਾਲੀ ਢੁਕਵੀਂ ਤਸਵੀਰ ਨਜ਼ਰ ਆ ਸਕੇ। ਅੰਬਰ ਇਕ ਸਿੰਗਲ ਪਿਤਾ ਹੈ ਜੋ ਆਪਣੀ ਬੇਟੀ ਨੀਆ ਸ਼ਰਮਾ ’ਤੇ ਨਿਰਭਰ ਹੈ ਜਿਸਦਾ ਕਿਰਦਾਰ ਅੰਜਲੀ ਤਵਾਤਰੀ ਨਿਭਾ ਰਹੀ ਹੈ।
ਵਰੁਣ ਦੱਸਦਾ ਹੈ ਕਿ ਜਦੋਂ ਮੈਂ ਪਹਿਲੀ ਵਾਰ ਇਸ ਸ਼ੋਅ ਦੀ ਪਟਕਥਾ ਪੜ੍ਹੀ ਤਾਂ ਮੈਂ ਮੇਕਰਜ਼ ਨੂੰ ਕਿਹਾ ਸੀ ਕਿ ਅੰਬਰ ਦਾ ਕਿਰਦਾਰ ਸਿੰਪਲ ਅਤੇ ਅਸਲੀ ਰੱਖਣ। ਇਸ ਸ਼ੋਅ ਦੀ ਸ਼ੁਰੂਆਤ ਤੋਂ ਹੀ ਉਸਨੇ ਸਾਧਾਰਨ ਦਿੱਖ ਅਪਣਾਈ ਹੋਈ ਹੈ ਅਤੇ ਦਰਸ਼ਕਾਂ ਵੱਲੋਂ ਉਸਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹੁਣ ਇਸ ਸ਼ੋਅ ਵਿਚ ਅੰਬਰ ਅਤੇ ਗੁਨੀਤ ਵਿਚਕਾਰ ਕੁਝ ਪਣਪ ਰਿਹਾ ਦਿਖਾਇਆ ਜਾ ਰਿਹਾ ਹੈ ਤਾਂ ਮੇਕਰਜ਼ ਨੇ ਇਸ ਵਾਰ ਉਸਨੂੰ ਮੇਕਓਵਰ ਕਰਨ ਨੂੰ ਕਿਹਾ। ਹਾਲਾਂਕਿ ਡੇਟਿੰਗ ਐਪ ’ਤੇ ਆਪਣਾ ਪ੍ਰੋਫਾਈਲ ਬਣਾਉਣ ਦੇ ਬਾਵਜੂਦ ਵਰੁਣ ਨੇ ਇਸ ਸ਼ੋਅ ਲਈ ਆਪਣੀ ਦਿੱਖ ਬਦਲਣ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਪਹਿਲਾਂ ਵਾਲੇ ਰੂਪ ਨੂੰ ਹੀ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਜਿਸਨੂੰ ਦਰਸ਼ਕ ਪਸੰਦ ਕਰਦੇ ਆਏ ਹਨ।
ਉਨ੍ਹਾਂ ਕਿਹਾ, ‘‘ਮੈਂ ਪਿਛਲੇ 3 ਮਹੀਨੇ ਤੋਂ ਅੰਬਰ ਸ਼ਰਮਾ ਦੇ ਕਿਰਦਾਰ ਨੂੰ ਜੀਅ ਰਿਹਾ ਹਾਂ ਜੋ ਆਪਣੀ ਉਮਰ ਦੇ 40ਵੇਂ ਦਹਾਕੇ ਦੇ ਅੰਤਿਮ ਪੜਾਅ ’ਤੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ 24 ਸਾਲ ਦੀ ਲੜਕੀ ਦਾ ਪਿਤਾ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਦਰਸ਼ਕ ਇਸ ਕਿਰਦਾਰ ਨਾਲ ਜੁੜਨ ਅਤੇ ਇਸਨੂੰ ਮਹਿਸੂਸ ਕਰਨ। ਜਦੋਂ ਦਰਸ਼ਕ ਮੇਰੇ ਇਸ ਕਿਰਦਾਰ ਦੀ ਤਾਰੀਫ਼ ਕਰਦੇ ਹਨ ਤਾਂ ਮੈਨੂੰ ਚੰਗਾ ਲੱਗਦਾ ਹੈ। ਅਜਿਹੇ ਵਿਚ ਹੁਣ ਸ਼ੋਅ ਦਾ ਟਰੈਕ ਬਦਲਣ ’ਤੇ ਵੀ ਮੈਂ ਆਪਣੀ ਸਾਧਾਰਨ ਦਿੱਖ ਨੂੰ ਹੀ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ।

ਪੱਲਵੀ ਪ੍ਰਧਾਨ ਬਣੀ ਰਸੀਲਾ
ਟੀਵੀ ਜਗਤ ਦੀ ਚਰਚਿਤ ਅਭਿਨੇਤਰੀ ਪੱਲਵੀ ਪ੍ਰਧਾਨ ਅੱਜਕੱਲ੍ਹ ਸੋਨੀ ਸਬ ਟੀਵੀ ਦੇ ਕਾਮੇਡੀ ਸ਼ੋਅ ‘ਭਾਖਰਵੜੀ’ ਵਿਚ ਰਸੀਲਾ ਦੀ ਭੂਮਿਕਾ ਨਿਭਾ ਰਹੀ ਹੈ। ਸੋਨੀ ਸਬ ਨਾਲ ਉਸਦਾ ਰਿਸ਼ਤਾ 2011 ਤੋਂ ਹੈ ਜਦੋਂ ਉਸਨੇ ‘ਸਜਨ ਰੇ ਝੂਠ ਮਤ ਬੋਲੋ’ ਸ਼ੋਅ ਕੀਤਾ ਸੀ।
ਆਪਣੇ ਕਿਰਦਾਰ ਸਬੰਧੀ ਉਹ ਦੱਸਦੀ ਹੈ, ‘ਇਸ ਕਿਰਦਾਰ ਦੇ ਸ਼ੋਅ ਵਿਚ ਪ੍ਰਵੇਸ਼ ਕਰਨ ਨਾਲ ਕਾਫ਼ੀ ਕੁਝ ਬਦਲ ਜਾਵੇਗਾ। ਰਸੀਲਾ ਦੇ ਪ੍ਰਵੇਸ਼ ਨਾਲ ਗੋਖਲੇ ਦੇ ਨਾਲ ਨਾਲ ਠੱਕਰ ਪਰਿਵਾਰ ਵਿਚ ਵੀ ਉਥਲ-ਪੁਥਲ ਮਚੇਗੀ ਅਤੇ ਦਰਸ਼ਕਾਂ ਲਈ ਇਹ ਦੇਖਣਾ ਕਾਫ਼ੀ ਦਿਲਚਸਪ ਹੋਣ ਵਾਲਾ ਹੈ ਕਿ ਉਹ ਇਸਦਾ ਸਾਹਮਣਾ ਕਿਸ ਤਰ੍ਹਾਂ ਕਰਦੇ ਹਨ। ਮੇਰਾ ਇਹ ਕਿਰਦਾਰ ਬਹੁਤ ਭਾਵੁਕ ਅਤੇ ਪਿਆਰਾ ਹੈ। ਕਾਫ਼ੀ ਸਮਾਂ ਪਹਿਲਾਂ ਅੰਨਾ ਨਾਲ ਉਸਦਾ ਗਹਿਰਾ ਰਿਸ਼ਤਾ ਰਿਹਾ ਹੈ ਅਤੇ ਆਉਣ ਵਾਲੇ ਐਪੀਸੋਡਜ਼ ਵਿਚ ਉਸਦਾ ਖੁਲਾਸਾ ਹੋਵੇਗਾ। ਰਸੀਲਾ ਆਪਣੇ ਬੇਟੇ ਅਭਿਸ਼ੇਕ ਨੂੰ ਵਾਪਸ ਲੈਣ ਲਈ ਅੰਨਾ ਦੀ ਜ਼ਿੰਦਗੀ ਵਿਚ ਪਰਤੀ ਹੈ।’

ਕਲਰਜ਼ ਦਾ ਆਗਾਮੀ ਸ਼ੋਅ ‘ਬੈਰਿਸਟਰ ਬਾਬੂ’
ਮੁਸ਼ਕਿਲ ਵਿਸ਼ਿਆਂ ਨਾਲ ਨਿਪਟਣ ਲਈ ਕਲਰਜ਼ ਚੈਨਲ ‘ਬੈਰਿਸਟਰ ਬਾਬੂ’ ਨਾਂ ਦਾ ਦਿਲਚਸਪ ਸ਼ੋਅ ਲੈ ਕੇ ਆ ਰਿਹਾ ਹੈ। ਇਹ ਸ਼ੋਅ ਸਮਾਜ ਵਿਚ ਔਰਤਾਂ ਦੀ ਸਥਿਤੀ ਨੂੰ ਦਰਸਾਉਂਦਾ ਹੈ। ਇਹ 8 ਸਾਲ ਦੀ ਬੋਨਿਤਾ ਦੀ ਕਹਾਣੀ ਹੈ ਜੋ ਔਰਤਾਂ ਸਬੰਧੀ ਪਾਈਆਂ ਜਾ ਰਹੀਆਂ ਗ਼ਲਤ ਧਾਰਨਾਵਾਂ ’ਤੇ ਸੁਆਲ ਕਰਦੀ ਹੈ।
ਇਸ ਵਿਚ ਪ੍ਰਵਿਸ਼ਟ ਮਿਸ਼ਰਾ, ਅਨਿਰੁੱਧ ਦੀ ਭੂਮਿਕਾ ਨਿਭਾਏਗਾ ਜੋ ਬੈਰਿਸਟਰ ਦੇ ਰੂਪ ਵਿਚ ਹੈ। ਬਾਲ ਕਲਾਕਾਰ ਦੇ ਨਾਲ ਉਸਦਾ ਇਕ ਹੋਰ ਚਰਿੱਤਰ ਵੀ ਹੈ। ਆਭਾ ਭਟਨਾਗਰ ਇਸ ਸ਼ੋਅ ਨਾਲ ਨਵੀਂ ਸ਼ੁਰੂਆਤ ਕਰੇਗੀ ਅਤੇ ਬੋਨਿਤਾ ਦੀ ਭੂਮਿਕਾ ਨਿਭਾਏਗੀ।
ਪ੍ਰਵਿਸ਼ਟ ਮਿਸ਼ਰਾ ਦੱਸਦਾ ਹੈ ਕਿ ਉਹ ਇਸ ਸ਼ੋਅ ਦੀ ਕਹਾਣੀ ਨਾਲ ਜੁੜ ਕੇ ਬਹੁਤ ਖ਼ੁਸ਼ ਹੈ। ਉਹ ਇਕ ਪ੍ਰਗਤੀਸ਼ੀਲ ਅਤੇ ਸਰਲ ਬੈਰਿਸਟਰ ਹੈ, ਉਹ ਪਰਉਪਕਾਰੀ ਵੀ ਹੈ ਅਤੇ ਹਾਲ ਹੀ ਵਿਚ ਲੰਡਨ ਤੋਂ ਪਰਤਿਆ ਹੈ।
ਆਭਾ ਭਟਨਾਗਰ ਨੇ ਕਿਹਾ, ‘ਮੈਂ ਬੈਰਿਸਟਰ ਬਾਬੂ ਵਿਚ ਇਕ ਮੁੱਖ ਭੂਮਿਕਾ ਨਿਭਾ ਰਹੀ ਹਾਂ। ਮੈਂ ਲੋਕਾਂ ਨੂੰ ਆਪਣੇ ਅਧਿਕਾਰਾਂ ਲਈ ਖੜ੍ਹੇ ਹੋਣ ਅਤੇ ਸਫਲ ਹੋਣ ਲਈ ਪ੍ਰੇਰਿਤ ਕਰਾਂਗੀ।’


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.