ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ

Posted On February - 28 - 2020

ਡਾ: ਰਿਪੁਦਮਨ ਸਿੰਘ
ਛਾਤੀ ਵਿੱਚ ਭਾਰਾਪਨ ਯਾਨੀ ਅਜਿਹਾ ਮਹਿਸੂਸ ਹੋਣਾ ਜਿਵੇਂ ਛਾਤੀ ਉੱਤੇ ਕੋਈ ਭਾਰੀ ਚੀਜ਼ ਰੱਖੀ ਹੋਵੇ, ਇਹ ਗੰਭੀਰ ਸੰਕੇਤ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਛਾਤੀ ਵਿੱਚ ਹੋਣ ਵਾਲੀ ਕਿਸੇ ਵੀ ਅਨੁਭਵ ਚਾਹੇ ਉਹ ਭਾਰਾਪਨ ਹੋਵੇ, ਦਰਦ ਹੋਵੇ ਜਾਂ ਜਕੜਨ, ਸਾਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਦਰਅਸਲ ਛਾਤੀ ਦੇ ਹਿੱਸੇ ਵਿੱਚ ਸਾਡੇ ਸਰੀਰ ਦੇ 3 ਸਭ ਤੋਂ ਮਹੱਤਵਪੂਰਨ ਅੰਗ ਹੁੰਦੇ ਹਨ, ਹਿਰਦਾ, ਫੇਫੜੇ ਅਤੇ ਖਾਣੇ ਦੀ ਨਲੀ। ਇਨ੍ਹਾਂ ਤਿੰਨਾਂ ਵਿੱਚ ਹੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨਾ ਕਈ ਵਾਰ ਖਤਰਨਾਕ ਸਥਿਤੀਆਂ ਪੈਦਾ ਕਰ ਸਕਦਾ ਹੈ। ਆਮਤੌਰ ’ਤੇ ਜਦੋਂ ਕਿਸੇ ਵਿਅਕਤੀ ਨੂੰ ਛਾਤੀ ਵਿੱਚ ਤੇਜ਼ ਦਰਦ ਜਾਂ ਜਕੜਨ ਮਹਿਸੂਸ ਹੁੰਦੀ ਹੈ ਤਾਂ ਉਸ ਨੂੰ ਹਾਰਟ ਅਟੈਕ ਨਾਲ ਜੋੜਿਆ ਜਾਂਦਾ ਹੈ, ਜੋ ਕਿ ਇੱਕ ਮੈਡੀਕਲ ਐਮਰਜੈਂਸੀ ਹਾਲਤ ਹੈ। ਜੇਕਰ ਛਾਤੀ ਵਿੱਚ ਦਰਦ ਦੇ ਨਾਲ ਨਾਲ ਸਾਂਹ ਲੈਣ ਵਿੱਚ ਪ੍ਰੇਸ਼ਾਨੀ, ਧੜਕਣ ਤੇਜ਼ ਹੋਣਾ ਅਤੇ ਮੋਡੇ, ਜਬੜੇ ਜਾਂ ਗਰਦਨ ਵਿੱਚ ਦਰਦ ਵਰਗੀ ਸਮੱਸਿਆ ਹੁੰਦੀ ਹੈ ਤਾਂ ਇਹ ਹਾਰਟ ਅਟੈਕ ਦੇ ਪੂਰਵ ਲੱਛਣ ਹੋ ਸਕਦੇ ਹਨ। ਪਰ ਕਈ ਵਾਰ ਹੋਰ ਲੱਛਣਾਂ ਦੇ ਕਾਰਨ ਛਾਤੀ ਵਿੱਚ ਭਾਰਾਪਨ ਮਹਿਸੂਸ ਹੁੰਦਾ ਹੈ, ਅਜਿਹਾ ਜਿਵੇਂ ਕੋਈ ਭਾਰੀ ਚੀਜ਼ ਛਾਤੀ ਉੱਤੇ ਰੱਖ ਦਿੱਤੀ ਗਈ ਹੈ ਜਾਂ ਕਿਸੇ ਤਰ੍ਹਾਂ ਦਾ ਦਬਾਅ ਪੈ ਰਿਹਾ ਹੈ। ਜੇਕਰ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਅਤੇ ਜਾਣਨ ਵਾਲੀਆਂ ਵਿੱਚ ਕਿਸੇ ਵਿਅਕਤੀ ਨੂੰ ਅਕਸਰ ਛਾਤੀ ਵਿੱਚ ਭਾਰਾਪਨ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਇਸ ਨੂੰ ਗੰਭੀਰਤਾ ਨਾਲ ਲਵੋ ਕਿਉਂਕਿ ਇਸ ਦੇ ਨਿਮਨ ਕਾਰਨ ਹੋ ਸਕਦੇ ਹਨ।
ਤਨਾਅ:
ਤਨਾਅ ਇੱਕ ਅਜਿਹੀ ਹਾਲਤ ਹੈ, ਜਿਸਦਾ ਅਸਰ ਮਸਤਸ਼ਕ ਦੇ ਨਾਲ ਨਾਲ ਛਾਤੀ ਉੱਤੇ ਵੀ ਪੈਂਦਾ ਹੈ। ਬਹੁਤ ਜ਼ਿਆਦਾ ਤਨਾਅ ਕਾਰਨ ਛਾਤੀ ਦੀਆਂ ਮਾਸਪੇਸ਼ੀਆਂ ਵਿੱਚ ਸਿਕੁੜਨ ਹੋ ਸਕਦੀ ਹੈ, ਜਿਸ ਕਾਰਨ ਵਿਅਕਤੀ ਨੂੰ ਛਾਤੀ ਵਿੱਚ ਭਾਰਾਪਨ ਮਹਿਸੂਸ ਹੋਣ ਲੱਗਦਾ ਹੈ। ਅਜਿਹੀ ਹਾਲਤ ਜੇਕਰ ਵਾਰ ਵਾਰ ਹੋਵੇ ਜਾਂ ਤਨਾਅ ਬਹੁਤ ਜ਼ਿਆਦਾ ਵੱਧ ਜਾਵੇ ਤਾਂ ਵਿਅਕਤੀ ਨੂੰ ਹਾਰਟ ਅਟੈਕ ਦਾ ਵੀ ਖ਼ਤਰਾ ਰਹਿੰਦਾ ਹੈ। ਇਸ ਲਈ ਜੇਕਰ ਤੁਹਾਨੂੰ ਤਨਾਅ ਰਹਿੰਦਾ ਹੈ ਕਿਸੇ ਚੰਗੇ ਥੇਰੇਪਿਸਟ ਦੀ ਮਦਦ ਲਓ ਜਾਂ ਸਾਇਕੋਲਾਜਿਸਟ ਦੀ ਮਦਦ ਨਾਲ ਆਪਣੇ ਤਨਾਅ ਨੂੰ ਘੱਟ ਕਰੋ। ਲੋਕਾਂ ਨੂੰ ਮਿਲੋ ਜੁਲੋ ਅਤੇ ਆਪਣੇ ਆਪ ਨੂੰ ਵਿਅਸਥ ਅਤੇ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ।
ਚਿੰਤਾ:
ਅਕਸਰ ਲੋਕ ਤਨਾਅ ਅਤੇ ਚਿੰਤਾ ਵਿੱਚ ਅੰਤਰ ਨਹੀਂ ਕਰ ਪਾਉਂਦੇ ਹਨ ਕਿਉਂਕਿ ਦੋਵੇਂ ਲਗਭਗ ਇੱਕੋ ਵਰਗੇ ਲੱਛਣਾਂ ਵਾਲੀ ਸਮੱਸਿਆਵਾਂ ਹਨ। ਦਿਮਾਗ ਵਿੱਚ ਲਗਾਤਾਰ ਨਾਕਾਰਾਤਮਕ ਖਿਆਲ ਆਉਣਾ ਅਤੇ ਕਿਸੇ ਨਾਕਾਰਾਤਮਕ ਚੀਜ਼ ਦੇ ਬਾਰੇ ਵਿੱਚ ਘੰਟਾਂ ਸੋਚਦੇ ਰਹਿਣ ਦੀ ਹਾਲਤ ਨੂੰ ਚਿੰਤਾ ਕਹਿੰਦੇ ਹਨ। ਚਿੰਤਾ ਵੀ ਜੇਕਰ ਇੱਕ ਹੱਦ ਤੋਂ ਜ਼ਿਆਦਾ ਵੱਧ ਜਾਵੇ ਤਾਂ ਸਰੀਰ ਲਈ ਹਤਿਆਰਾ ਸਾਬਤ ਹੁੰਦੀ ਹੈ। ਚਿੰਤਾ ਕਾਰਨ ਵੀ ਛਾਤੀ ਵਿੱਚ ਭਾਰਾਪਨ ਦੀ ਸਮੱਸਿਆ ਹੋ ਸਕਦੀ ਹੈ। ਐਗਜਾਇਟੀ ਕਾਰਨ ਵੀ ਵਿਅਕਤੀ ਨੂੰ ਹਾਰਟ ਅਟੈਕ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਇਸ ਤੋਂ ਵੀ ਛੇਤੀ ਤੋਂ ਛੇਤੀ ਛੁਟਕਾਰਾ ਪਾਉਣ ਦੀ ਜ਼ਰੂਰਤ ਹੈ।
ਐਸਿਡ ਰਿਫਲਕਸ:
ਕਈ ਵਾਰ ਛਾਤੀ ’ਚ ਭਾਰੀਪਨ ਹੋਣ ਦਾ ਕਾਰਨ ਤੁਹਾਡਾ ਪਾਚਨਤੰਤਰ ਵੀ ਹੋ ਸਕਦਾ ਹੈ। ਐਸਿਡ ਰਿਫਲਕਸ ਇੱਕ ਅਜਿਹੀ ਸਮੱਸਿਆ ਹੈ, ਜਿਸ ਕਾਰਨ ਕਈ ਵਾਰ ਛਾਤੀ ਵਿੱਚ ਜਲਨ ਤਾਂ ਕਈ ਵਾਰ ਭਾਰਾਪਨ ਮਹਿਸੂਸ ਹੁੰਦਾ ਹੈ। ਆਮ ਤੌਰ ’ਤੇ ਜੇਕਰ ਕਿਸੇ ਵਿਅਕਤੀ ਨੂੰ ਛਾਤੀ ਵਿੱਚ ਭਾਰਾਪਨ ਦੇ ਨਾਲ ਨਾਲ ਜਲਨ, ਮੂੰਹ ਵਿੱਚ ਕੌੜਾ ਟੇਸਟ ਜਾਂ ਮਤਲੀ ਦੀ ਸਮੱਸਿਆ ਹੋਵੇ ਤਾਂ ਇਹ ਐਸਿਡ ਰਿਫਲਕਸ ਦਾ ਸੰਕੇਤ ਹੋ ਸਕਦਾ ਹੈ।
ਸੰਪਰਕ: 9815200134


Comments Off on ਛਾਤੀ ਵਿੱਚ ਭਾਰਾਪਣ ਹੋਣਾ ਗੰਭੀਰ ਸੰਕੇਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.