ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਚੰਡੀਗੜ੍ਹ ਵਿੱਚ ਆਟੋਜ਼ ’ਤੇ ਲੱਗੇਗੀ ਰੇਡੀਓ ਫਰੀਕੁਐਂਸੀ ਪਛਾਣ ਚਿੱਪ

Posted On February - 14 - 2020

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਫਰਵਰੀ
ਯੂਟੀ ਵਿੱਚ ਸਿਰਫ ਰੇਡੀਓ ਫਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰਐੱਫਡੀਆਈ) ਚਿੱਪ ਵਾਲੇ ਥ੍ਰੀ-ਵ੍ਹੀਲਰ ਹੀ ਚੱਲਣਗੇ ਜਿਸ ਲਈ ਸਟੇਟ ਟਰਾਂਸਪੋਰਟ ਅਥਾਰਿਟੀ (ਐੱਸਟੀਏ) ਨੇ ਪ੍ਰਸਤਾਵ ਤਿਆਰ ਕੀਤਾ ਹੈ। ਐੱਸਟੀਏ ਵਲੋਂ ਇਸ ਪ੍ਰਾਜੈਕਟ ਨੂੰ ਅਪਰੈਲ ਮਹੀਨੇ ਤੋਂ ਲਾਗੂ ਕਰਨ ਦੀ ਯੋਜਨਾ ਹੈ। ਇਸ ਨਾਲ ਥ੍ਰੀ-ਵ੍ਹੀਲਰ ਤੇ ਚਾਲਕ ਦੇ ਸਾਰੇ ਵੇਰਵੇ ਬਿਨਾਂ ਕਾਗਜ਼ਾਤ ਦਿਖਾਏ ਹੀ ਸਾਹਮਣੇ ਆ ਜਾਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਥ੍ਰੀ-ਵ੍ਹੀਲਰਾਂ ਵਾਲਿਆਂ ਵਲੋਂ ਨਿਯਮਾਂ ਦੀ ਅਣਦੇਖੀ ਕਰ ਕੇ ਸ਼ਹਿਰ ਵਿਚ ਆਟੋ ਚਲਾਏ ਜਾ ਰਹੇ ਹਨ। ਐੱਸਟੀਏ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਵੇਲੇ ਸ਼ਹਿਰ ਵਿਚ 10,000 ਤੋਂ ਜ਼ਿਆਦਾ ਥ੍ਰੀ-ਵ੍ਹੀਲਰ ਚਲ ਰਹੇ ਹਨ ਪਰ ਚੰਡੀਗੜ੍ਹ ਵਿਚ ਚੰਡੀਗੜ੍ਹ ਦੇ ਸਿਰਫ 5000 ਜਦਕਿ ਪੰਜਾਬ ਦੇ 500 ਥ੍ਰੀ-ਵ੍ਹੀਲਰ ਰਜਿਸਟਰਡ ਹਨ। ਇਸ ਤੋਂ ਇਲਾਵਾ ਹਰਿਆਣਾ ਦਾ ਕੋਈ ਵੀ ਥ੍ਰੀ-ਵ੍ਹੀਲਰ ਰਜਿਸਟਰਡ ਨਹੀਂ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਥ੍ਰੀ-ਵ੍ਹੀਲਰ ਚਾਲਕਾਂ ਕੋਲ ਪੂਰੇ ਕਾਗਜ਼ਾਤ ਹੀ ਨਹੀਂ ਹੁੰਦੇ ਤੇ ਉਹ ਨਿਯਮਾਂ ਦਾ ਉਲੰਘਣ ਕਰਦੇ ਹਨ। ਉਨ੍ਹਾਂ ਦੱਸਿਆ ਕਿ ਐੱਸਟੀਏ ਕੋਲ ਇੰਨਾ ਸਟਾਫ ਵੀ ਨਹੀਂ ਹੈ ਜੋ ਸਾਰੇ ਆਟੋਜ਼ ਦੀ ਚੈਕਿੰਗ ਕਰੇ। ਇਸ ਕਰਕੇ ਐੱਸਟੀਏ ਨੇ ਆਰਐੱਫਡੀਆਈ ਵਾਲੇ ਥ੍ਰੀ-ਵ੍ਹੀਲਰ ਚਲਾਉਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਥ੍ਰੀ-ਵ੍ਹੀਲਰ ਦੇ ਕਾਗਜ਼ ਜਾਂਚਣ ਦੀ ਥਾਂ ਸਕੈਨਰ ਨੂੰ ਚਿੱਪ ਦੇ ਸਾਹਮਣੇ ਕੀਤਾ ਜਾਵੇਗਾ ਜਿਸ ਨਾਲ ਥ੍ਰੀ-ਵ੍ਹੀਲਰ ਤੇ ਚਾਲਕ ਦੇ ਸਾਰੇ ਵੇਰਵੇ ਪਤਾ ਲੱਗ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਕਈ ਸੜਕਾਂ ’ਤੇ ਟਰੈਫਿਕ ਇਨਾਂ ਜ਼ਿਆਦਾ ਹੁੰਦਾ ਹੈ ਤੇ ਇਕ ਥ੍ਰੀ-ਵ੍ਹੀਲਰ ਰੋਕਣ ਨਾਲ ਸਾਰੀ ਲੇਨ ਪ੍ਰਭਾਵਿਤ ਹੋ ਜਾਂਦੀ ਹੈ ਪਰ ਸਕੈਨਰ ਨਾਲ ਇਹ ਕੰਮ ਬਹੁਤ ਜਲਦੀ ਹੋ ਜਾਵੇਗਾ। ਦੂਜੇ ਪਾਸੇ ਆਟੋ ਚਾਲਕਾਂ ਵਲੋਂ ਸਖਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵੇਲੇ ਐੱਸਟੀਏ ਵਲੋਂ ਸੀਐਨਜੀ ਆਟੋ ਹੀ ਪਾਸ ਕੀਤੇ ਜਾ ਰਹੇ ਹਨ ਤੇ ਡੀਜ਼ਲ ਵਾਲੇ ਆਟੋ ਬੰਦ ਕੀਤੇ ਜਾ ਚੁੱਕੇ ਹਨ।
ਸਪਿੱਕ ਵੱਲੋਂ ਤਿਆਰ ਕੀਤੀ ਜਾਵੇਗੀ ਚਿੱਪ: ਐੱਸਟੀਏ ਨੇ ਥ੍ਰੀ-ਵ੍ਹੀਲਰਾਂ ਵਿਚ ਆਰਐੱਫਡੀਆਈ ਚਿੱਪ ਲਗਾਉਣ ਲਈ ਕੰਪਨੀ ਤੈਅ ਕਰ ਲਈ ਹੈ ਤੇ ਇਹ ਚਿੱਪ ਸੁਸਾਇਟੀ ਫਾਰ ਪ੍ਰਮੋਸ਼ਨ ਆਫ ਆਈਟੀ (ਸਪਿੱਕ) ਵੱਲੋਂ ਤਿਆਰ ਕੀਤੀ ਜਾਵੇਗੀ। ਐੱਸਟੀਏ ਵਲੋਂ ਅਗਲੇ ਹਫਤੇ ਸਪਿੱਕ ਨੂੰ ਚਿਪ ਬਣਾਉਣ ਦੇ ਆਰਡਰ ਦਿੱਤੇ ਜਾਣਗੇ ਤੇ ਚਿੱਪ ਤਿਆਰ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ।

ਮੁਫਤ ਵਿਚ ਦਿੱਤੇ ਜਾਣਗੇ ਆਰਐੱਫਡੀਆਈ ਕੋਡ
ਐੱਸਟੀਏ ਦੇ ਸਕੱਤਰ ਹਰਜੀਤ ਸਿੰਘ ਸੰਧੂ ਨੇ ਆਰਐੱਫਡੀਆਈ ਚਿੱਪ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਆਰਐੱਫਡੀਆਈ ਕੋਡ ਬਣਾਉਣ ਲਈ ਸਰਕਾਰੀ ਕੰਪਨੀ ਸਪਿੱਕ ਨੂੰ ਕਿਹਾ ਜਾਵੇਗਾ ਤੇ ਇਸ ਕੋਡ ਦਾ ਖਰਚਾ ਐੱਸਟੀਏ ਵੱਲੋਂ ਕੀਤਾ ਜਾਵੇਗਾ ਤੇ ਆਟੋ ਵਾਲਿਆਂ ਨੂੰ ਮੁਫਤ ਵਿਚ ਕੋਡ ਦਿੱਤੇ ਜਾਣਗੇ। ਇਸ ਨਾਲ ਇਹ ਪਤਾ ਲੱਗ ਜਾਵੇਗਾ ਕਿ ਕਿਸ ਚਾਲਕ ਨੇ ਟੈਕਸ ਜਮ੍ਹਾਂ ਕਰਵਾਇਆ ਹੈ ਕਿ ਨਹੀਂ। ਸ੍ਰੀ ਸੰਧੂ ਨੇ ਦੱਸਿਆ ਕਿ ਹਰਿਆਣਾ ਤੇ ਪੰਜਾਬ ਦੇ ਸਟੇਟ ਟਰਾਂਸਪੋਰਟ ਅਥਾਰਿਟੀ ਤੋਂ 1000-1000 ਆਟੋਜ਼ ਦੀ ਸੂਚੀ ਮੰਗੀ ਗਈ ਹੈ ਤੇ ਆਟੋ ਵਾਲਿਆਂ ਦੇ ਪਰਮਿਟ ’ਤੇ ਚੰਡੀਗੜ੍ਹ ਦੇ ਐੱਸਟੀਏ ਵਲੋਂ ਕਾਊਂਟਰ ਸਾਈਨ ਕੀਤੇ ਜਾਣਗੇ।


Comments Off on ਚੰਡੀਗੜ੍ਹ ਵਿੱਚ ਆਟੋਜ਼ ’ਤੇ ਲੱਗੇਗੀ ਰੇਡੀਓ ਫਰੀਕੁਐਂਸੀ ਪਛਾਣ ਚਿੱਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.