ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਚਿੱਤਰਕਲਾ ਦੀ ਸੁਤੰਤਰ ਸ਼ੈਲੀ ਨੂੰ ਸਮਰਪਿਤ ਗੁਸਤਵੇ ਕੁਰਬੇ

Posted On February - 15 - 2020

ਗੁਸਤਵੇ ਕੁਰਬੇ ਦਾ ਪ੍ਰਸਿੱਧ ਚਿੱਤਰ ‘ਪੱਥਰ ਤੋੜਨ ਵਾਲੇ’

ਰਣਦੀਪ ਮੱਦੋਕੇ
ਜੀਨ ਦੀਜ਼ੀਆ ਗੁਸਤਵੇ ਕੁਰਬੇ 19ਵੀਂ ਸਦੀ ਦੀ ਯਥਾਰਥਵਾਦੀ ਲਹਿਰ ਦੌਰਾਨ ਪ੍ਰਸਿੱਧ ਫਰਾਂਸੀਸੀ ਕਲਾਕਾਰਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਵਿਚੋਂ ਇਕ ਸੀ। ਉਹ ਕਲਾ ਵਿਚ ਆਪਣੀ ਸੁਤੰਤਰ ਸ਼ੈਲੀ ਨੂੰ ਪੇਸ਼ ਕਰਨ ਲਈ ਸਮਰਪਿਤ ਸੀ ਕਿਉਂਕਿ ਉਸਨੇ ਆਪਣੇ ਸਮੇਂ ਦੌਰਾਨ ਰਵਾਇਤੀ ਕਲਾ ਤਕਨੀਕਾਂ ਬਾਰੇ ਸਪੱਸ਼ਟ ਤੌਰ ’ਤੇ ਜਾਣਿਆ। ਦਰਅਸਲ, ਉਸ ਦੀਆਂ ਵਿਲੱਖਣ ਸ਼ੈਲੀਆਂ ਅਗਲੀ ਪੀੜ੍ਹੀ ਦੇ ਕਿਊਬਿਕ ਅਤੇ ਪ੍ਰਭਾਵਵਾਦੀ ਕਲਾਕਾਰਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੀਆਂ। 1840 ਦੇ ਦਹਾਕੇ ਦੌਰਾਨ ਉਸਦੇ ਚਿੱਤਰਾਂ ਨੇ ਉਸਨੂੰ ਕਾਫ਼ੀ ਮਸ਼ਹੂਰ ਕੀਤਾ। ਉਸ ਦੀਆਂ ਮਹਾਨ ਕ੍ਰਿਤਾਂ ਨੇ ਉਸ ਸਮੇਂ ਦੀ ਰਵਾਇਤੀ ਕਲਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕੁਝ ਨੂੰ ਛੱਡ ਕੇ ਉਸਦੇ ਜ਼ਿਆਦਾਤਰ ਚਿੱਤਰਾਂ ਵਿਚ ਘੱਟ ਰਾਜਨੀਤਕ ਵਿਸ਼ੇ ਵੀ ਸ਼ਾਮਲ ਸਨ ਜਿਵੇਂ ਕਿ ਨਗਨ, ਵਸਤੂ ਚਿੱਤਰ, ਸ਼ਿਕਾਰ ਕਰਨ ਦੇ ਦ੍ਰਿਸ਼ ਅਤੇ ਭੂ ਦ੍ਰਿਸ਼ ਆਦਿ।
ਗੁਸਤਵੇ ਕੁਰਬੇ ਦਾ ਜਨਮ 10 ਜੂਨ 1819, ਓਰਨਨਜ਼, ਫਰਾਂਸ ਵਿਚ ਹੋਇਆ। ਫਰਾਂਸੀਸੀ ਚਿੱਤਰਕਾਰ ਅਤੇ ਯਥਾਰਥਵਾਦੀ ਲਹਿਰ ਦੇ ਅਗਵਾਈਕਰਤਾ ਕੁਰਬੇ ਨੇ ਰੁਮਾਂਸਵਾਦੀ ਕਲਾ ਲਹਿਰ ਵਿਰੁੱਧ ਬਗਾਵਤ ਕੀਤੀ। ਆਪਣੇ ਵਿਸ਼ਿਆਂ ਨੂੰ ਰੋਜ਼ਾਨਾ ਦੀਆਂ ਘਟਨਾਵਾਂ ਅਤੇ ਆਮ ਜਨ ਜੀਵਨ ਵੱਲ ਮੋੜਿਆ। ਉਸਦੇ ਵੱਡੇ ਪਰਛਾਈ ਵਾਲੇ ਚਿੱਤਰ ਜਿਵੇਂ ਕਿ ‘ਕਲਾਕਾਰ ਆਪਣੇ ਕਰਮ ਸਥਾਨ ’ਤੇ’ ਕਰਕੇ ਸਥਾਪਤੀ ਨੇ ਉਸਦੀ ਤਿੱਖੀ ਆਲੋਚਨਾ ਕੀਤੀ। 1860ਵਿਆਂ ਦੇ ਦਹਾਕੇ ਤੋਂ ਉਸਦੇ ਕੰਮ ਵਿਚ ਵਧੇਰੇ ਸੰਵੇਦਨਸ਼ੀਲਤਾ ਆਈ।
ਕੁਰਬੇ ਪੂਰਬੀ ਫਰਾਂਸ ਦੇ ਇਕ ਖ਼ੁਸ਼ਹਾਲ ਕਿਸਾਨ ਪਰਿਵਾਰ ਵਿਚ ਹੋਇਆ। ਰੌਇਲ ਕਾਲਜ ਅਤੇ ਬੇਸਨਨ ਵਿਖੇ ਫਾਈਨ ਆਰਟਸ ਦੇ ਕਾਲਜ ਵਿਚ ਪੜ੍ਹਨ ਤੋਂ ਬਾਅਦ ਉਹ 1841 ਵਿਚ ਕਾਨੂੰਨ ਦੀ ਪੜ੍ਹਾਈ ਕਰਨ ਲਈ ਪੈਰਿਸ ਚਲਾ ਗਿਆ। ਉਸਨੇ ਆਪਣੇ ਆਪ ਨੂੰ ਵਧੇਰੇ ਗੰਭੀਰਤਾ ਨਾਲ ਲੂਵਰ ਕਲਾ ਅਜਾਇਬ ਘਰ ਵਿਚ ਮਹਾਨ ਉਸਤਾਦਾਂ ਦੀਆਂ ਕਲਾ ਕ੍ਰਿਤਾਂ ਦਾ ਅਧਿਐਨ ਕਰਨ ਲਈ ਸਮਰਪਿਤ ਕਰ ਦਿੱਤਾ। ਪਿਤਾ ਅਤੇ ਪੁੱਤਰ ਵਿਚ ਅੰਤਾਂ ਦਾ ਆਪਸੀ ਸਤਿਕਾਰ ਸੀ ਅਤੇ ਜਦੋਂ ਕੁਰਬੇ ਨੇ ਆਪਣੇ ਪਿਤਾ ਨੂੰ ਦੱਸਿਆ ਕਿ ਉਸਦਾ ਵਕੀਲ ਦੀ ਬਜਾਏ ਚਿੱਤਰਕਾਰ ਬਣਨ ਦਾ ਇਰਾਦਾ ਹੈ ਤਾਂ ਉਸਦੇ ਪਿਤਾ ਸਹਿਮਤ ਹੋ ਗਏ ਤੇ ਕਿਹਾ ਕਿ ਜੇ ਜ਼ਰੂਰੀ ਹੈ ਤਾਂ ਉਹ ਆਪਣੇ ਪੁੱਤਰ ਦੀ ਸਹਾਇਤਾ ਲਈ ਆਪਣੀ ਜ਼ਮੀਨ, ਅੰਗੂਰਾਂ ਦਾ ਬਾਗ਼ ਅਤੇ ਇਥੋਂ ਤਕ ਕੇ ਘਰ ਵੇਚ ਦੇਵੇਗਾ। ਹੁਣ ਵਿੱਤੀ ਚਿੰਤਾਵਾਂ ਤੋਂ ਮੁਕਤ ਨੌਜਵਾਨ ਕੁਰਬੇ ਆਪਣੇ ਆਪ ਨੂੰ ਆਪਣੀ ਕਲਾ ਵਿਚ ਪੂਰੀ ਤਰ੍ਹਾਂ ਸਮਰਪਿਤ ਕਰਨ ਦੇ ਯੋਗ ਸੀ। ਉਸਨੇ ਡੀਏਗੋ ਵੇਲਜ਼ਕੇਜ਼, ਜੋਸ ਡੀ ਰਿਬੇਰਾ ਅਤੇ 17ਵੀਂ ਸਦੀ ਦੇ ਹੋਰ ਸਪੈਨਿਸ਼ ਪੇਂਟਰਾਂ ਦੀਆਂ ਤਸਵੀਰਾਂ ਦੀ ਨਕਲ ਕਰਕੇ ਤਕਨੀਕੀ ਮੁਹਾਰਤ ਹਾਸਲ ਕੀਤੀ। 1844 ਵਿਚ ਜਦੋਂ ਉਹ 25 ਸਾਲਾਂ ਦੀ ਸੀ ਤਾਂ ਕਈ ਕੋਸ਼ਿਸ਼ਾਂ ਦੇ ਬਾਅਦ 1842-44 ਵਿਚ ਚਿੱਤਰਿਆ ਉਸਦਾ ਸਵੈ-ਪੋਰਟਰੇਟ ‘ਕੁਰਬੇ ਇਕ ਕਾਲੇ ਕੁੱਤੇ ਨਾਲ’ ਫਰਾਂਸ ਦੇ ਕਲਾ ਮੇਲੇ ਵਿਚ ਸਵੀਕਾਰ ਕੀਤਾ ਗਿਆ। ਫਰਾਂਸ ਵਿਚ ਕਲਾ ਦੀ ਇਕੋ ਇਕ ਸਾਲਾਨਾ ਜਨਤਕ ਪ੍ਰਦਰਸ਼ਨੀ ਅਕਾਡਮੀ ਡੇਸ ਵੱਲੋਂ ਲਗਾਈ ਗਈ। ਅਗਲੇ ਸਾਲਾਂ ਵਿਚ ਕਲਾ ਮੇਲੇ ਵਿਚ ਤਿੰਨ ਵਾਰ ਉਸਦੀ ਗ਼ੈਰ ਰਵਾਇਤੀ ਸ਼ੈਲੀ ਅਤੇ ਦਲੇਰ ਵਿਸ਼ੇ ਕਾਰਨ ਉਸਦੇ ਕੰਮ ਨੂੰ ਰੱਦ ਕਰ ਦਿੱਤਾ ਗਿਆ।
1848 ਦੇ ਇਨਕਲਾਬ, ਦੂਸਰੇ ਗਣਤੰਤਰ ਦੀ ਸ਼ੁਰੂਆਤ ਅਤੇ ਨਵੀਂ ਉਦਾਰਵਾਦੀ ਭਾਵਨਾ ਨੇ ਥੋੜ੍ਹੇ ਸਮੇਂ ਲਈ ਕਲਾਵਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਪੈਰਿਸ ਦੇ ਕਲਾ ਮੇਲੇ ਦੀ ਪ੍ਰਦਰਸ਼ਨੀ ਲੂਵਰ ਦੀ ਥਾਂ ਟਰੂਲਰੀਜ਼ ਦੀਆਂ ਨਾਲ ਲੱਗਦੀਆਂ ਗੈਲਰੀਆਂ ਵਿਚ ਰੱਖੀ। ਕੋਰਬੇ ਨੇ 1849 ਵਿਚ ਇੱਥੇ ਆਪਣੀ ਕਲਾ ਪ੍ਰਦਰਸ਼ਤ ਕੀਤੀ ਅਤੇ ਉਸਦੇ ਸ਼ੁਰੂਆਤੀ ਕੰਮ ਦਾ ਕਾਫ਼ੀ ਆਲੋਚਨਾਤਮਕ ਅਤੇ ਜਨਤਕ ਪ੍ਰਸੰਸਾ ਨਾਲ ਸਵਾਗਤ ਕੀਤਾ। ਉਸਦੀ ਸਾਹਿਤਕ ਪ੍ਰਭਾਵ ਵਾਲੇ ਵਿਸ਼ਿਆਂ ਦੀਆਂ ਕਲਾਕ੍ਰਿਤੀਆਂ ਵਿਚ ਦਿਲਚਸਪੀ ਘਟਦੀ ਗਈ। ਇਸਦੀ ਬਜਾਏ ਉਹ ਯਥਾਰਥਵਾਦੀ ਵਿਸ਼ਿਆਂ ਦੇ ਆਧਾਰ ’ਤੇ ਚਿੱਤਰ ਬਣਾਉਣ ਲਈ ਵਧੇਰੇ ਪ੍ਰੇਰਿਤ ਹੋਇਆ। ਉਸਦਾ ਕਹਿਣਾ ਸੀ ‘ਸੂਖਮ ਕਲਾਵਾਂ ਗਿਆਨ ਨੂੰ ਨੰਗੀ ਅੱਖ ਨਾਲ ਦਿਖਣ ਯੋਗ ਬਣਾਉਂਦੀਆਂ ਹਨ।’
‘ਪੱਥਰ ਤੋੜਨ ਵਾਲੇ’ ਕੁਰਬੇ ਦਾ ਸਭ ਤੋਂ ਵੱਧ ਪ੍ਰਸਿੱਧ ਚਿੱਤਰ ਹੈ। ਇਸ ਚਿੱਤਰ ਵਿਚ ਕਿਸਾਨਾਂ ਨੂੰ ਪੱਥਰ ਤੋੜਦੇ ਦਿਖਾਇਆ ਗਿਆ ਹੈ ਜਿਨ੍ਹਾਂ ਵਿਚੋਂ ਇਕ ਬਜ਼ੁਰਗ ਤੇ ਇਕ ਨੌਜਵਾਨ ਹੈ। ਇਹ ਚਿੱਤਰ ਜਦੋਂ ਪਹਿਲੀ ਵਾਰ ਆਰਟ ਗੈਲਰੀ ਵਿਚ ਪ੍ਰਦਰਸ਼ਿਤ ਹੋਇਆ ਤਾਂ ਹਾਹਾਕਾਰ ਮੱਚ ਗਈ। ਕੁਲੀਨ ਵਰਗ ਭੁੱਖੇ ਨੰਗਿਆਂ ਨੂੰ ਗੈਲਰੀ ’ਚ ਤੱਕ ਕੇ ਕੁਰਬੇ ’ਤੇ ਅੱਗ ਬਬੂਲੇ ਹੋ ਗਏ। ਕੁਰਬੇ ਨੇ ਇਹ ਚਿੱਤਰ 1849 ’ਚ ਕਾਰਲ ਮਾਰਕਸ ਅਤੇ ਫਰੈਡਰਿਕ ਐਂਗਲਜ਼ ਦਾ ‘ਕੌਮਨਿਸਟ ਮੈਨੀਫੈਸਟੋ’ ਪ੍ਰਕਾਸ਼ਿਤ ਹੋਣ ਤੋਂ ਇਕ ਸਾਲ ਬਾਅਦ ਬਣਾਇਆ ਸੀ। ਕੁਰਬੇ ’ਤੇ ਇਸਦਾ ਕਾਫ਼ੀ ਪ੍ਰਭਾਵ ਸੀ। ਇਸ ਚਿੱਤਰ ਨੇ ਵੀ ਜੀਨ ਫਰਾਂਸਿਸ ਮਿਲੇਟ ਦੇ ਚਿੱਤਰ ‘ਚੋਣੀਆਂ’ ਵਾਂਗ ਹੀ ਗੈਲਰੀ ਦੇ ਅਮੀਰ ਸੱਭਿਆਚਾਰ ਨੂੰ ਵੰਗਾਰਿਆ। ਰਾਜਿਆਂ ਮਹਾਰਾਜਿਆਂ ਤੇ ਅਮੀਰਾਂ ਦੀ ਥਾਂ ਮਜ਼ਦੂਰਾਂ ਨੂੰ ਕੈਨਵਸ ’ਤੇ ਉਨ੍ਹਾਂ ਦੇ ਹਿੱਸੇ ਦੀ ਥਾਂ ਦਿੱਤੀ ਜੋ ਅਮੀਰਾਂ ਨੂੰ ਫੁੱਟੀ ਅੱਖ ਨਹੀਂ ਭਾਈ ਸੀ। ਅਫ਼ਸੋਸ ਦੀ ਗੱਲ ਹੈ ਕਿ ਇਹ ਮਹਾਨ ਚਿੱਤਰ 154 ਹੋਰ ਚਿੱਤਰਾਂ ਨਾਲ ਫਰਵਰੀ, 1945 ਵਿਚ ਦੂਜੇ ਵਿਸ਼ਵ ਯੁੱਧ ਵੇਲੇ ਮਿੱਤਰ ਦੇਸ਼ਾਂ ਦੀਆਂ ਫ਼ੌਜਾਂ ਦੀ ਬੰਬਾਰੀ ਨਾਲ ਤਬਾਹ ਹੋ ਗਿਆ।
ਸੰਪਰਕ: 98146-93368

ਰਣਦੀਪ ਮੱਦੋਕੇ


Comments Off on ਚਿੱਤਰਕਲਾ ਦੀ ਸੁਤੰਤਰ ਸ਼ੈਲੀ ਨੂੰ ਸਮਰਪਿਤ ਗੁਸਤਵੇ ਕੁਰਬੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.