ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਗੰਨਮੈਨ 38, ਖ਼ਰਚਾ 18 ਲੱਖ

Posted On February - 28 - 2020

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਫਰਵਰੀ
ਸੂਬੇ ਵਿੱਚ ਹਿੰਦੂ ਆਗੂਆਂ ਤੇ ਸ਼ਿਵ ਸੈਨਾ ਦੇ ਆਗੂਆਂ ’ਤੇ ਹੋ ਰਹੇ ਹਮਲੇ ਤੋਂ ਬਾਅਦ ਲੁਧਿਆਣਾ ਪੁਲੀਸ ਨੇ ਜਿਨ੍ਹਾਂ 24 ਹਿੰਦੂ ਆਗੂਆਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਹੈ, ਉਨ੍ਹਾਂ ਨੂੰ ਦਿੱਤੀ ਗਈ ਸੁਰੱਖਿਆ ’ਤੇ ਹਰ ਮਹੀਨੇ 18 ਲੱਖ ਤੋਂ ਵੱਧ ਦਾ ਖ਼ਰਚਾ ਆਏਗਾ।
ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਨਵੇਂ ਹਿੰਦੂ ਆਗੂਆਂ ਨੂੰ ਸੁਰੱਖਿਆ ਦਿੱਤੀ ਗਈ ਹੈ, ਉਨ੍ਹਾਂ ਵਿੱਚੋਂ ਕਈ ਆਗੂ ਅਜਿਹੇ ਵੀ ਹਨ, ਜਿਨ੍ਹਾਂ ਨੂੰ ਗੰਨਮੈਨਾਂ ਦੇ ਰਹਿਣ ਸਹਿਣ ਤੇ ਆਉਣ-ਜਾਣ ਦਾ ਇੰਤਜ਼ਾਮ ਕਰਨ ਵਿੱਚ ਤਰੇਲੀਆਂ ਆ ਰਹੀਆਂ ਹਨ। ਜਿਨ੍ਹਾਂ ਨੂੰ ਪਹਿਲੀ ਵਾਰ ‘ਸੁਰੱਖਿਆ’ ਮਿਲੀ ਹੈ, ਉਹ ਇਸ ਗੱਲੋਂ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ ਕਿ ਉਹ ਕਿਵੇਂ ਐਕਟਿਵਾ ਜਾਂ ਫਿਰ ਦੋਪਹੀਆ ਵਾਹਨ ’ਤੇ ਗੰਨਮੈਨ ਲੈ ਕੇ ਘੁੰਮਣਗੇ, ਉਨ੍ਹਾਂ ਨੂੰ ਰਾਤ ਕਿਵੇਂ ਤੇ ਕਿੱਥੇ ਠਹਿਰਾਇਆ ਜਾਏਗਾ।
ਦਰਅਸਲ, ਪਿਛਲੇ ਕੁਝ ਦਿਨਾਂ ਦੌਰਾਨ ਸ਼ਿਵ ਸੈਨਾ ਦੇ ਆਗੂਆਂ ’ਤੇ ਗੁਰਦਾਸਪੁਰ, ਬਟਾਲਾ ਤੇ ਲੁਧਿਆਣਾ ਵਿਚ ਹੋਏ ਹਮਲਿਆਂ ਤੋਂ ਬਾਅਦ ਲੁਧਿਆਣਾ ਪੁਲੀਸ ਨੇ ਆਰਜ਼ੀ ਤੌਰ ’ਤੇ ਹਿੰਦੂੂ ਆਗੂਆਂ ਦੀ ਸੁਰੱਖਿਆ ਦਾ ਇੰਤਜ਼ਾਮ ਕਰ ਦਿੱਤਾ। ਪੁਲੀਸ ਨੇ ਹਿੰਦੂ ਆਗੂਆਂ ਦੀ ਸੁਰੱਖਿਆ ਵਿਚ 12 ਏਐਸਆਈ ਤੇ 26 ਹੈੱਡ ਕਾਂਸਟੇਬਲ ਤੇ ਕਾਂਸਟੇਬਲ ਪੱਧਰ ਦੇ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ।
ਪੁਲੀਸ ਵਿਭਾਗ ਦੇ ਮੁਲਾਜ਼ਮਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਕ ਏਐੱਸਆਈ ਨੂੰ ਤਕਰੀਬਨ 55 ਤੋਂ 60 ਹਜ਼ਾਰ ਰੁਪਏ ਤੇ ਇੱਕ ਹੈੱਡ ਕਾਂਸਟੇਬਲ ਜਾ ਫਿਰ ਕਾਂਸਟੇਬਲ ਨੂੰ 40 ਤੋਂ 50 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਮਿਲ ਰਹੀ ਹੈ। ਹਿੰਦੂ ਆਗੂਆਂ ਨੂੰ ਦਿੱਤੇ ਗਏ ਮੁਲਾਜ਼ਮਾਂ ਦੀ ਤਨਖ਼ਾਹ ’ਤੇ ਹਰ ਮਹੀਨੇ 18 ਲੱਖ ਰੁਪਏ ਖ਼ਰਚ ਆਏਗਾ।
ਦੂਜੇ ਪਾਸੇ, ਸ਼ਹਿਰ ਵਿਚ ਲੁਧਿਆਣਾ ਪੁਲੀਸ ਵੱਲੋਂ 24 ਹਿੰਦੂ ਆਗੂਆਂ ਨੂੰ ਦਿੱਤੇ ਗਏ ਗੰਨਮੈਨਾਂ ਦਾ ਮੁੱਦਾ ਵੀਰਵਾਰ ਪੁਰਾ ਦਿਨ ਸੋਸ਼ਲ ਮੀਡੀਆ ’ਤੇ ਛਾਇਆ ਰਿਹਾ। ਖੁਦ ਹਿੰਦੂ ਆਗੂ ਹੀ ਫੇਸਬੁੱਕ ’ਤੇ ਪੋਸਟਾਂ ਪਾਉਂਦੇ ਰਹੇ ਕਿ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਆਖ਼ਰ ਕਿਨ੍ਹਾਂ ਮਾਪਦੰਡਾਂ ਦੇ ਆਧਾਰ ’ਤੇ ਹਿੰਦੂ ਆਗੂਆਂ ਨੂੰ ਗੰਨਮੈਨ ਵੰਡੇ ਹਨ। ਹਿੰਦੂ ਆਗੂ ਰਾਜ ਕੁਮਾਰ ਦਾ ਕਹਿਣਾ ਹੈ ਕਿ ਪੁਲੀਸ ਨੇ ਹਿੰਦੂ ਆਗੂਆਂ ਦੀ ਸੁਰੱਖਿਆ ਬਾਰੇ ਸੋਚਿਆ, ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਪਰ ਲੁਧਿਆਣਾ ਵਿੱਚ ਕਈ ਕਾਂਗਰਸੀ ਆਗੂਆਂ ਦੇ ਚਹੇਤਿਆਂ ਨੂੰ ਵੀ ਹਿੰਦੂ ਆਗੂਆਂ ਦੇ ਨਾਂ ’ਤੇ ਖੁਸ਼ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਿੰਦੂ ਆਗੂੂ ਅਮਿਤ ਅਰੋੜਾ ’ਤੇ ਦੋ ਵਾਰ ਹਮਲਾ ਹੋ ਗਿਆ, ਉਸਦੀ ਸੁਰੱਖਿਆ ਵਿਚ ਘੱਟ ਮੁਲਾਜ਼ਮ ਲਗਾਏ ਗਏ ਹਨ।

ਕਈ ਹਿੰਦੂ ਆਗੂਆਂ ਨੇ ਸੁਰੱਖਿਆ ਵਾਪਸ ਕੀਤੀ: ਏਡੀਸੀਪੀ

ਸਪੈਸ਼ਲ ਬਰਾਂਚ ਦੇ ਏਡੀਸੀਪੀ ਜਗਤਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਹਿੰਦੂ ਆਗੂਆਂ ਨੂੰ ਆਰਜ਼ੀ ਤੌਰ ’ਤੇ ਸੁਰੱਖਿਆ ਦਿੱਤੀ ਗਈ ਹੈ। ਕੁਝ ਧਮਕੀਆਂ ਕਾਰਨ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਹਿੰਦੂ ਆਗੂਆਂ ਨੇ ਕਿਸੇ ਕਾਰਨ ਤੋਂ ਸੁਰੱਖਿਆ ਵਾਪਸ ਕਰ ਦਿੱਤੀ ਹੈ।


Comments Off on ਗੰਨਮੈਨ 38, ਖ਼ਰਚਾ 18 ਲੱਖ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.