ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

‘ਗੋਲੀ ਮਾਰੋ’ ਤੇ ‘ਭਾਰਤ-ਪਾਕਿ ਮੈਚ’ ਜਿਹੀਆਂ ਤਕਰੀਰਾਂ ਕਰ ਕੇ ਚੋਣ ਹਾਰੇ: ਸ਼ਾਹ

Posted On February - 14 - 2020

ਨਵੀਂ ਦਿੱਲੀ, 13 ਫਰਵਰੀ
ਈਵੀਐੱਮਜ਼ ਦਾ ਬਟਨ ਦੱਬ ਕੇ ਸ਼ਾਹੀਨ ਬਾਗ਼ ਵਿੱਚ ਸੀਏਏ ਖ਼ਿਲਾਫ਼ ਧਰਨਾ ਲਾਈ ਬੈਠੇ ਲੋਕਾਂ ਨੂੰ ਕਰੰਟ ਲਾਉਣ ਦਾ ਦਾਅਵਾ ਕਰਨ ਵਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪਿੱਛਲ ਪੈਰੀਂ ਹੁੰਦਿਆਂ ਮੰਨਿਆ ਕਿ ਭਾਜਪਾ ਆਗੂਆਂ ਨੂੰ ਹਾਲੀਆ ਦਿੱਲੀ ਅਸੈਂਬਲੀ ਚੋਣਾਂ ਦੇ ਪ੍ਰਚਾਰ ਮੌਕੇ ‘ਗੋਲੀ ਮਾਰੋ’ ਤੇ ‘ਭਾਰਤ-ਪਾਕਿ ਮੈਚ’ ਜਿਹੀਆਂ ਤਕਰੀਰਾਂ ਨਹੀਂ ਕਰਨੀਆਂ ਚਾਹੀਦੀਆਂ ਸਨ। ਸ਼ਾਹ ਨੇ ਕਿਹਾ ਕਿ ਸ਼ਾਇਦ ਅਜਿਹੀਆਂ ਟੀਕਾ-ਟਿੱਪਣੀਆਂ ਕਰਕੇ ਹੀ ਭਾਜਪਾ ਨੂੰ ਚੋਣਾਂ ਵਿੱਚ ਹਾਰ ਨਸੀਬ ਹੋਈ। ਗ੍ਰਹਿ ਮੰਤਰੀ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਭਾਜਪਾ ਚੋਣਾਂ ਮਹਿਜ਼ ਜਿੱਤਣ ਜਾਂ ਹਾਰਨ ਲਈ ਨਹੀਂ ਲੜਦੀ, ਪਰ ਚੋਣਾਂ ਰਾਹੀਂ ਆਪਣੀ ਵਿਚਾਰਧਾਰਾ ਦੇ ਘੇਰੇ ਨੂੰ ਵਧਾਉਣ ਵਿੱਚ ਯਕੀਨ ਰੱਖਦੀ ਹੈ।
ਇਥੇ ਇਕ ਨਿਊਜ਼ ਚੈਨਲ ਦੇ ਪ੍ਰੋਗਰਾਮ ’ਚ ਬੋਲਦਿਆਂ ਸ਼ਾਹ ਨੇ ਕਿਹਾ, ‘‘ਗੋਲੀ ਮਾਰੋ’ ਤੇ ‘ਭਾਰਤ-ਪਾਕਿ ਮੈਚ’ ਜਿਹੇ ਬਿਆਨਾਂ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਸੀ। ਅਸੀਂ ਅਜਿਹੇ ਬਿਆਨਾਂ ਤੋਂ ਕਿਨਾਰਾ ਕਰਦੇ ਹਾਂ।’ ਸ੍ਰੀ ਸ਼ਾਹ ਨੇ ਇਕ ਸਵਾਲ ਦੇ ਜਵਾਬ ਵਿੱਚ ਮੰਨਿਆ ਕਿ ਭਾਜਪਾ ਨੂੰ ਦਿੱਲੀ ਚੋਣਾਂ ਦੌਰਾਨ ਉਹਦੇ ਕੁਝ ਆਗੂਆਂ ਵੱਲੋਂ ਕੀਤੀਆਂ ਭੜਕਾਊ ਤਕਰੀਰਾਂ ਦਾ ਖਮਿਆਜ਼ਾ ਹਾਰ ਦੇ ਰੂਪ ਵਿੱਚ ਝੱਲਣਾ ਪਿਆ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਦਿੱਲੀ ਚੋਣਾਂ ਬਾਰੇ ਉਨ੍ਹਾਂ ਦੀ ਸਮੀਖਿਆ ਗ਼ਲਤ ਸਾਬਤ ਹੋਈ ਹੈ, ਪਰ ਚੋਣ ਨਤੀਜਿਆਂ ਨੂੰ ਨਾਗਰਿਕਤਾ ਸੋਧ ਐਕਟ (ਸੀਏਏ) ਤੇ ਨਾਗਰਿਕਾਂ ਬਾਰੇ ਕੌਮੀ ਰਜਿਸਟਰ (ਐੱਨਆਰਸੀ) ਖ਼ਿਲਾਫ਼ ਫ਼ਤਵਾ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸੀਏਏ ’ਤੇ ਚਰਚਾ ਲਈ ਕੋਈ ਵੀ ਵਿਅਕਤੀ ਉਨ੍ਹਾਂ ਦੇ ਦਫ਼ਤਰ ਤੋਂ ਸਮਾਂ ਲੈ ਸਕਦਾ ਹੈ, ‘ਅਸੀਂ ਤਿੰਨ ਦਿਨਾਂ ’ਚ ਸਮਾਂ ਦੇਵਾਂਗੇ।’ ਇਸ ਦੌਰਾਨ ਸ਼ਾਹ ਨੇ ‘ਨਸ਼ਾ ਤਸਕਰੀ ਦੇ ਟਾਕਰੇ’ ਲਈ ਦੋ ਰੋਜ਼ਾ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ‘ਜ਼ੀਰੋ ਟੋਲੈਰੈਂਸ’ ਪਾਲਿਸੀ ਅਪਣਾਈ ਹੈ। ਕਿਉਂਕਿ ਨਸ਼ਿਆਂ ਤੋਂ ਕਮਾਇਆ ਪੈਸਾ ਅੱਗੇ ਆਲਮੀ ਅਤਿਵਾਦ ਨੂੰ ਫ਼ੰਡਿੰਗ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਅਲਾਮਤ ਨਾਲ ਸਿੱਝਣ ਵਿੱਚ ਭਾਰਤ ਕੋਈ ਕਸਰ ਨਹੀਂ ਛੱਡੇਗਾ।

-ਪੀਟੀਆਈ

ਭਾਜਪਾ ਆਗੂ ਕਪਿਲ ਮਿਸ਼ਰਾ ਖ਼ਿਲਾਫ਼ ਮਾਮਲਾ ਦਰਜ

ਨਵੀਂ ਦਿੱਲੀ (ਪੱਤਰ ਪ੍ਰੇਰਕ): ਵਿਧਾਨ ਸਭਾ ਚੋਣਾਂ ਦੌਰਾਨ ‘ਜ਼ਹਿਰੀਲਾ’ ਪ੍ਰਚਾਰ ਕੀਤੇ ਜਾਣ ਮਗਰੋਂ ਭਾਜਪਾ ਉਮੀਦਵਾਰ ਕਪਿਲ ਮਿਸ਼ਰਾ ਖ਼ਿਲਾਫ਼ ਅੱਜ ਮਾਮਲਾ ਦਰਜ ਕੀਤਾ ਗਿਆ ਹੈ। ਧਾਰਾ 125 ਤਹਿਤ ਮਾਡਲ ਟਾਊਨ ਥਾਣੇ ਵਿੱਚ 78/2020 ਨੰਬਰ ਮੁਕੱਦਮਾ ਦਰਜ ਕੀਤਾ ਗਿਆ ਹੈ ਜੋ ‘ਆਪ’ ਆਗੂ ਪੰਕਜ ਗੁਪਤਾ ਦੀ ਸ਼ਿਕਾਇਤ ’ਤੇ ਦਰਜ ਹੋਇਆ ਹੈ। ‘ਆਪ’ ਆਗੂਆਂ ਨੇ ਕਪਿਲ ਖ਼ਿਲਾਫ਼ ਜ਼ਹਿਰੀਲਾ ਪ੍ਰਚਾਰ ਕਰਨ ਦੇ ਦੋਸ਼ ਲਾਏ ਸਨ। ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਮਿਸ਼ਰਾ ਖ਼ਿਲਾਫ਼ ਕਾਰਵਾਈ ਕਰਦੇ ਹੋਏ ਚੋਣ ਪ੍ਰਚਾਰ ਉਪਰ ਵੀ ਰੋਕ ਲਾ ਦਿੱਤੀ ਸੀ। ‘ਆਪ’ ਵਿੱਚੋਂ ਕੱਢੇ ਗਏ ਕਪਿਲ ਮਿਸ਼ਰਾ ਨੂੰ ਭਾਜਪਾ ਨੇ ਮਾਡਲ ਟਾਊਨ ਤੋਂ ਟਿਕਟ ਦਿੱਤੀ ਸੀ ਜਿੱਥੇ ਉਹ ਅਖਿਲੇਸ਼ ਤ੍ਰਿਪਾਠੀ ਤੋਂ ਹਾਰ ਗਿਆ ਹੈ। ਚੋਣਾਂ ਦੌਰਾਨ ਕਪਿਲ ਮਿਸ਼ਰਾ ਨੇ ਟਵੀਟ ਕਰਕੇ ਕਿਹਾ ਸੀ ਕਿ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ‘ਹਿੰਦੁਸਤਾਨ ਅਤੇ ਪਾਕਿਸਤਾਨ’ ਦਿੱਲੀ ਦੀਆਂ ਸੜਕਾਂ ’ਤੇ ਮੁਕਾਬਲਾ ਕਰਨਗੇ। ਇਸ ਗੱਲ ਦਾ ਨੋਟਿਸ ਲੈਂਦਿਆਂ ਚੋਣ ਕਮਿਸ਼ਨ ਨੇ ਵੀ ਸਖ਼ਤ ਇਤਰਾਜ਼ ਜਤਾਇਆ ਸੀ ਤੇ ਮਿਸ਼ਰਾ ਨੂੰ ਟਵੀਟ ਹਟਾਉਣ ਲਈ ਕਿਹਾ ਸੀ।

ਚਿਦੰਬਰਮ ਨੇ ਸ਼ਾਹ ’ਤੇ ਕਸਿਆ ਤਨਜ਼

ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਪੀ.ਚਿਦੰਬਰਮ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਤਨਜ਼ ਕਸਦਿਆਂ ਅੱਜ ਕਿਹਾ ਕਿ ਉਨ੍ਹਾਂ (ਸ਼ਾਹ) ਵੱਲੋਂ ਇਹ ਕਹਿਣਾ ਕਿ ਕਸ਼ਮੀਰ ਵਿੱਚ ਵੱਖ ਵੱਖ ਆਗੂਆਂ ਦੀ ਹਿਰਾਸਤ ਦੇ ਦਿੱਤੇ ਹੁਕਮਾਂ ਪਿੱਛੇ ਕੇਂਦਰ ਦੀ ਕੋਈ ਭੂਮਿਕਾ ਨਹੀਂ, ਬੜਾ ‘ਚਲਾਕੀ ਭਰਿਆ ਕਦਮ’ ਹੈ।

-ਪੀਟੀਆਈ


Comments Off on ‘ਗੋਲੀ ਮਾਰੋ’ ਤੇ ‘ਭਾਰਤ-ਪਾਕਿ ਮੈਚ’ ਜਿਹੀਆਂ ਤਕਰੀਰਾਂ ਕਰ ਕੇ ਚੋਣ ਹਾਰੇ: ਸ਼ਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.