ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਗੈਸ ਲੀਕ ਹੋਣ ਕਾਰਨ ਧਮਾਕਾ; ਪਤੀ-ਪਤਨੀ ਜ਼ਖ਼ਮੀ

Posted On February - 14 - 2020

ਹਸਪਤਾਲ ਵਿੱਚ ਦਾਖਲ ਪਤੀ ਸੁਰਿੰਦਰ ਕੁਮਾਰ ਤੇ ਪਤਨੀ ਮਾਲਤੀ। -ਫੋਟੋ: ਰੂਬਲ

ਹਰਜੀਤ ਸਿੰਘ
ਡੇਰਾਬੱਸੀ, 13 ਫਰਵਰੀ
ਇਥੋਂ ਦੀ ਅਮਰਦੀਪ ਕਲੋਨੀ ਦੇ ਘਰ ਵਿੱਚ ਅੱਜ ਰਸੋਈ ਗੈਸ ਲੀਕ ਹੋ ਗਈ। ਇਸ ਦੌਰਾਨ ਗੈਸ ਨੇ ਅੱਗ ਫੜ ਲਈ ਤੇ ਘਰ ਵਿੱਚ ਧਮਾਕਾ ਹੋ ਗਿਆ। ਇਸ ਕਾਰਨ ਘਰ ਦਾ ਮਾਲਕ ਸੁਰਿੰਦਰ ਕੁਮਾਰ ਅਤੇ ਉਸ ਦੀ ਪਤਨੀ ਮਾਲਤੀ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਦੌਰਾਨ ਬੱਚੇ ਸਕੂਲ ਗਏ ਹੋਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਧਮਾਕੇ ਦੌਰਾਨ ਮਕਾਨ ਕਾਫੀ ਨੁਕਸਾਨਿਆ ਗਿਆ। ਜ਼ਖ਼ਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮਕਾਨ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਬਰਵਾਲਾ ਰੋਡ ’ਤੇ ਨਿੱਜੀ ਫੈਕਟਰੀ ਵਿੱਚ ਕੰਮ ਕਰਦਾ ਹੈ। ਉਸ ਦੇ ਦੋ ਬੱਚੇ ਹਨ ਜਿਨ੍ਹਾਂ ਨੂੰ ਸਕੂਲ ਭੇਜਣ ਮਗਰੋਂ ਉਹ ਕਮਰੇ ਵਿੱਚ ਸੋ ਰਿਹਾ ਸੀ। ਉਸ ਦੀ ਪਤਨੀ ਮਾਲਤੀ ਰਸੋਈ ਵਿੱਚ ਗੈਸ ’ਤੇ ਖਾਣਾ ਬਣਾ ਰਹੀ ਸੀ। ਇਸ ਦੌਰਾਨ ਅਚਾਨਕ ਰਸੋਈ ਵਿੱਚ ਗੈਸ ਲੀਕ ਹੋ ਗਈ ਜਿਸ ਨੇ ਥੋੜੀ ਦੇਰ ਵਿੱਚ ਹੀ ਅੱਗ ਫੜ ਲਈ ਤੇ ਰਸੋਈ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ। ਉਨ੍ਹਾਂ ਦੱਸਿਆ ਕਿ ਕਿਸਮਤ ਨਾਲ ਸਿਲੰਡਰ ਫਟਣ ਤੋਂ ਬਚ ਗਿਆ ਪਰ ਅੱਗ ਲੱਗਣ ਤੋਂ ਬਾਅਦ ਹੋਏ ਧਮਾਕੇ ਦੌਰਾਨ ਉਹ ਦੋਵੇਂ ਪਤੀ-ਪਤਨੀ ਝੁਲਸ ਗਏ। ਧਮਾਕੇ ਕਾਰਨ ਉਨ੍ਹਾਂ ਦੇ ਮਕਾਨ ਨੂੰ ਕਾਫੀ ਨੁਕਸਾਨ ਪਹੁੰਚਿਆ। ਧਮਾਕਾ ਐਨਾ ਜਬਰਦਸਤ ਸੀ ਕਿ ਕਮਰਿਆਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਉਨ੍ਹਾਂ ਕਿਹਾ ਕਿ ਥੋੜੀ ਦੇਰ ਪਹਿਲਾਂ ਹੀ ਦੋਵੇਂ ਬੱਚਿਆਂ ਨੂੰ ਸਕੂਲ ਭੇਜਿਆ ਸੀ। ਜੇਕਰ ਉਹ ਵੀ ਘਰ ਹੁੰਦੇ ਤਾਂ ਘਟਨਾ ਹੋਰ ਭਿਆਨਕ ਰੂਪ ਧਾਰ ਸਕਦੀ ਸੀ। ਪਤੀ-ਪਤਨੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਹ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਗੁਆਂਢੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ।


Comments Off on ਗੈਸ ਲੀਕ ਹੋਣ ਕਾਰਨ ਧਮਾਕਾ; ਪਤੀ-ਪਤਨੀ ਜ਼ਖ਼ਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.