ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਗੈਂਗਸਟਰ ਬੁੱਢਾ ਨਾਲ ਸਬੰਧਤ 23 ਮੁਲਜ਼ਮ ਗ੍ਰਿਫ਼ਤਾਰ, 36 ਹਥਿਆਰ ਬਰਾਮਦ

Posted On February - 14 - 2020

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਫਰਵਰੀ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਹਾਲ ਹੀ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੈਟਾਗਰੀ ‘ਏ’ ਦੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਨਾਲ ਸਬੰਧਤ ਮਾਮਲਿਆਂ ਦੀ ਅਗਲੇਰੀ ਜਾਂਚ ਵਿੱਚ ਪੰਜਾਬ ਪੁਲੀਸ ਨੇ ਫਿਰੋਜ਼ਪੁਰ ਰੇਂਜ, ਨਾਲ ਲੱਗਦੇ ਸੂਬੇ ਹਰਿਆਣਾ ਤੇ ਰਾਜਸਥਾਨ ਵਿੱਚ ਛਾਪਿਆਂ ਦੌਰਾਨ 23 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 36 ਹਥਿਆਰ ਬਰਾਮਦ ਕੀਤੇ ਹਨ। ਬਰਾਮਦ ਕੀਤੇ ਹਥਿਆਰਾਂ ਵਿੱਚ 14 ਡੀਬੀਬੀਐੱਲ 12 ਬੋਰ, ਚਾਰ ਐੱਸਬੀਬੀਐੱਲ 12 ਬੋਰ, ਪੰਜ 32 ਬੋਰ, ਇੱਕ 45 ਬੋਰ, ਤਿੰਨ 30 ਬੋਰ, ਇੱਕ 25 ਬੋਰ ਦੀ ਪਿਸਤੌਲ ਅਤੇ ਦੋ ਕਾਰਬਾਈਨ ਸ਼ਾਮਲ ਹਨ। ਕਈ ਅਸਲਾ ਡੀਲਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸਲਾ ਡੀਲਰਾਂ ਅਤੇ ਲਾਇਸੈਂਸਧਾਰਕਾਂ ਦੀ ਵਿਕਰੀ ਤੇ ਖਰੀਦ ਵਿਚ ਊਣਤਾਈਆਂ ਦਾ ਗੰਭੀਰ ਨੋਟਿਸ ਲੈਂਦਿਆਂ ਪੁਲੀਸ ਵੱਲੋਂ ਸੂਬੇ ਭਰ ਦੇ ਅਸਲਾ ਡੀਲਰਾਂ ਅਤੇ ਲਾਇਸੈਂਸ ਸ਼ਾਖਾਵਾਂ ਦੇ ਕੰਮਕਾਜ ਦਾ ਆਡਿਟ ਵੀ ਕੀਤਾ ਜਾ ਰਿਹਾ ਹੈ। ਡੀਜੀਪੀ ਮੁਤਾਬਕ ਪੰਜਾਬ ਪੁਲੀਸ ਨੇ ਏਟੀਐਸ, ਉੱਤਰ ਪ੍ਰਦੇਸ਼ ਦੇ ਨਾਲ ਮਿਲ ਕੇ ਸਾਂਝੇ ਅਪਰੇਸ਼ਨ ਦੌਰਾਨ ਮੇਰਠ (ਯੂਪੀ) ਦੇ ਪਿੰਡ ਟਿੱਕਰੀ ਦੇ ਵਾਸੀ ਅਸ਼ੀਸ਼ ਪੁੱਤਰ ਰਾਮਬੀਰ ਨੂੰ ਵੀ ਗ੍ਰਿਫ਼ਤਾਰ ਕੀਤਾ। ਅਸ਼ੀਸ਼ ਵੱਲੋਂ ਕੀਤੇ ਖੁਲਾਸਿਆਂ ’ਤੇ ਦੋ ਮੁਲਜ਼ਮਾਂ ਗੁਰਪ੍ਰੀਤ ਸਿੰਘ ਉਰਫ ਲਾਡੀ (20 ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ) ਅਤੇ ਨੀਰਜ ਕੁਮਾਰ ਉਰਫ ਧੀਰਜ ਬੱਟਾ (13 ਮਾਮਲਿਆਂ ਵਿਚ ਲੋੜੀਂਦਾ) ਨੂੰ ਕਾਬੂ ਕੀਤਾ ਗਿਆ ਅਤੇ ਇਕ 0.30 ਬੋਰ ਅਤੇ ਦੋ 32 ਬੋਰ, 36 ਕਾਰਤੂਸ ਬਰਾਮਦ ਕੀਤੇ ਗਏ ਹਨ। ਸੁਖਪ੍ਰੀਤ ਬੁੱਢਾ ਤੋਂ ਪੁੱਛਗਿੱਛ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਜਲਾਲਾਬਾਦ ਦੀ ਕਪਿਲ ਆਰਮਜ਼ ਕੰਪਨੀ ਦੇ ਮਾਲਕ ਕਪਿਲ ਦੇਵ ਵਾਸੀ ਜਲਾਲਾਬਾਦ ਵੱਲੋਂ ਮੁਲਜ਼ਮਾਂ ਨੂੰ ਨਾਜਾਇਜ਼ ਹਥਿਆਰ ਅਤੇ ਅਸਲਾ ਸਪਲਾਈ ਕੀਤਾ ਜਾ ਰਿਹਾ ਸੀ। ਕਪਿਲ ਵੱਲੋਂ ਕੀਤੇ ਖੁਲਾਸਿਆਂ ਨਾਲ 14 ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ। ਸੇਤੀਆ ਗੰਨ ਹਾਊਸ ਦੇ ਮਾਲਕ ਅਮਰ ਸੇਤੀਆ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਦੁਰਗਾ ਗੰਨ ਹਾਊਸ, ਅਬੋਹਰ, ਰਾਹੁਲ ਗੰਨ ਹਾਊਸ, ਫਾਜ਼ਿਲਕਾ ਦੇ ਹਰੀਸ਼ ਕੁਮਾਰ ਰਿਸੂ, ਏਲਨਾਬਾਦ, ਹਰਿਆਣਾ ਦੇ ਸੰਦੀਪ ਬਿਸ਼ਨੋਈ ਅਤੇ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਸੁਰਿੰਦਰ ਉਰਫ ਸੁਮੀ ਗੋਧਰਾ ਨੂੰ ਹਥਿਆਰ ਅਤੇ ਗੋਲੀ ਸਿੱਕੇ ਦੀ ਗੈਰਕਾਨੂੰਨੀ ਵਿਕਰੀ ਅਤੇ ਖਰੀਦ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੁਹਾਲੀ ਪੁਲੀਸ ਵੱਲੋਂ ਜਲਾਲਾਬਾਦ ਦੇ ਗੰਨ ਹਾਊਸ ’ਤੇ ਦੂਜੀ ਵਾਰ ਛਾਪਾ
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਜ਼ਿਲ੍ਹੇ ਅੰਦਰ ਵੱਖ-ਵੱਖ ਹਥਿਆਰ ਕੰਪਨੀ ਦੇ ਮਾਲਕਾਂ ਵੱਲੋਂ ਗੈਂਗਸਟਰਾਂ ਨੂੰ ਨਾਜਾਇਜ਼ ਹਥਿਆਰ ਮੁਹੱਈਆ ਕਰਵਾਉਣ ਦੇ ਦੋਸ਼ ’ਚ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸੇ ਤਹਿਤ ਜਲਾਲਾਬਾਦ ਦੇ ਕਪਿਲ ਗੰਨ ਹਾਊਸ ਦੇ ਮਾਲਕ ’ਤੇ ਮੁਹਾਲੀ ਪੁਲੀਸ ਵੱਲੋਂ ਦਰਜ ਮੁਕੱਦਮੇ ਤੋਂ ਬਾਅਦ ਅੱਜ ਦੋ ਹਫਤਿਆਂ ਦੇ ਵਿਚਕਾਰ ਮੁਹਾਲੀ ਪੁਲੀਸ ਦੀ ਟੀਮ ਨੇ ਦੂਜੀ ਵਾਰ ਛਾਪਾ ਮਾਰ ਕੇ ਗੰਨ ਹਾਊਸ ਦੀ ਜਾਂਚ ਕੀਤੀ। ਜਾਂਚ ਅਧਿਕਾਰੀ ਦੀਪਕ ਰਾਣਾ ਨੇ ਦੱਸਿਆ ਕਿ ਪਹਿਲੀ ਫਰਵਰੀ ਨੂੰ ਸੀਆਈਏ ਸਟਾਫ ਵੱਲੋਂ ਗੰਨ ਹਾਊਸ ਦੇ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲੀਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗੰਨ ਹਾਊਸ ਦਾ ਲਾਇਸੈਂਸ ਉਸ ਦੀ ਮਾਤਾ ਸੀਤਾ ਰਾਣੀ ਦੇ ਨਾਮ ’ਤੇ ਸੀ ਅਤੇ ਉਹ ਆਪਣੀ ਮਾਤਾ ਦੇ ਫਰਜ਼ੀ ਹਸਤਾਖਰ ਕਰਕੇ ਅਸਲਾ ਵੇਚਦਾ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਕਪਿਲ ਕੁਮਾਰ ਵਿਰੁੱਧ ਪਠਾਨਕੋਟ, ਖੰਨਾ, ਖਰੜ ਅਤੇ ਥਾਣਾ ਸਿਟੀ ਸਿਰਸਾ ਵਿੱਚ ਆਰਮਜ਼ ਐਕਟ ਅਧੀਨ ਕੇਸ ਦਰਜ ਹਨ ਅਤੇ ਮੁਹਾਲੀ ਪੁਲੀਸ ਵੱਲੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕੇਸ ਦਰਜ ਕਰਨ ਤੋਂ ਬਾਅਦ ਮੁਲਜ਼ਮ ਨੂੰ ਰਿਮਾਂਡ ’ਤੇ ਲੈ ਕੇ ਪੁਲੀਸ ਵੱਲੋਂ ਪੁੱਛਗਿੱਛ ਦੌਰਾਨ ਹੋਏ ਖੁਲਾਸਿਆਂ ਦੇ ਆਧਾਰ ’ਤੇ ਹੀ ਮੁਹਾਲੀ ਪੁਲੀਸ ਨੇ ਕਪਿਲ ਗੰਨ ਹਾਊਸ ’ਤੇ ਜਾ ਕੇ ਰਿਕਾਰਡ ਕਬਜ਼ੇ ਵਿੱਚ ਲਿਆ ਹੈ।


Comments Off on ਗੈਂਗਸਟਰ ਬੁੱਢਾ ਨਾਲ ਸਬੰਧਤ 23 ਮੁਲਜ਼ਮ ਗ੍ਰਿਫ਼ਤਾਰ, 36 ਹਥਿਆਰ ਬਰਾਮਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.