ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਗ਼ਲਤ ਸ਼ਨਾਖ਼ਤ ਕਾਰਨ ਲਾਸ਼ਾਂ ਦੀ ਅਦਲਾ-ਬਦਲੀ ਹੋਈ

Posted On February - 14 - 2020

ਲਾਸ਼ ਲੈਣ ਲਈ ਹਸਪਤਾਲ ਪੁੱਜੇ ਸੰਗਰੂਰ ਵਾਸੀ ਫੌਜੀ ਸਿੰਘ ਦੇ ਵਾਰਸ।

ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਫਰਵਰੀ
ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚਲੇ ਮੁਰਦਾਘਰ ਵਿਚ ਪੋਸਟਮਾਰਟਮ ਲਈ ਰੱਖੀਆਂ ਗਈਆਂ ਦੋ ਲਾਸ਼ਾਂ ਵਿਚੋਂ ਯੂ.ਪੀ ਵਾਸੀ ਰਾਮ ਕੁਮਾਰ ਦੇ ਵਾਰਸਾਂ ਵੱਲੋਂ ਕੀਤੀ ਗਈ ਗ਼ਲਤ ਸ਼ਨਾਖ਼ਤ ਕਾਰਨ ਯੂ.ਪੀ ਲਿਜਾਈ ਗਈ ਸੰਗਰੂਰ ਵਾਸੀ ਫ਼ੌਜੀ ਸਿੰਘ ਦੀ ਲਾਸ਼ ਵਾਪਸ ਮੰਗਵਾ ਕੇ ਉਸ ਦੇ ਅਸਲੀ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਇਸ ਦੌਰਾਨ ਭਾਵੇਂ ਫ਼ੌਜੀ ਸਿੰਘ ਦੇ ਵਾਰਸ ਰਾਮ ਕੁਮਾਰ ਦੇ ਵਾਰਸਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ’ਤੇ ਅੜੇ ਹੋਏ ਸਨ ਪਰ ਕੁਝ ਪੁਲੀਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕਰਵਾ ਕੇ ਸਬੰਧਤਾਂ ਖ਼ਿਲਾਫ਼ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ, ਜਿਸ ਮਗਰੋਂ ਫੌਜੀ ਸਿੰਘ ਦੇ ਵਾਰਸਾਂ ਨੇ ਲਾਸ਼ ਦਾ ਦੁਬਾਰਾ ਪੋਸਟਮਾਰਟਮ ਕਰਵਾ ਕੇ ਹਵਾਲਗੀ ਹਾਸਲ ਕੀਤੀ। ਉਧਰ, ਰਾਮ ਕੁਮਾਰ ਦੀ ਲਾਸ਼ ਵੀ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ ਗਈ।
ਫੌਜੀ ਸਿੰਘ (30) ਵਾਸੀ ਸੰਗਰੂਰ ਤੇ ਦੇਵੀਗੜ੍ਹ ਵਿਚ ਰਹਿੰਦੇ ਯੂ.ਪੀ ਦੇ ਮੂਲ ਵਾਸੀ ਰਾਮ ਕੁਮਾਰ (32) ਦੀ ਤਿੰਨ ਦਿਨ ਪਹਿਲਾਂ ਵੱਖ ਵੱਖ ਕਾਰਨਾਂ ਕਰਕੇ ਮੌਤ ਹੋ ਗਈ ਸੀ। ਦੋਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਮੁਰਦਾਘਰ ਵਿਚ ਰਖਵਾਈਆਂ ਗਈਆਂ ਸਨ। ਇਸ ਦੌਰਾਨ ਰਾਮ ਕੁਮਾਰ ਦੇ ਪਰਿਵਾਰਕ ਮੈਂਬਰ ਫੌਜੀ ਸਿੰਘ ਦੀ ਲਾਸ਼ ਦੀ ਰਾਮ ਕੁਮਾਰ ਦੀ ਲਾਸ਼ ਵਜੋਂ ਸ਼ਨਾਖ਼ਤ ਕਰ ਕੇ ਪੋਸਟਮਾਰਟਮ ਕਰਵਾਉਣ ਮਗਰੋਂ 11 ਫਰਵਰੀ ਦੀ ਰਾਤ ਨੂੰ ਹੀ ਐਂਬੂਲੈਂਸ ਰਾਹੀਂ ਲਾਸ਼ ਲੈ ਕੇ ਯੂ.ਪੀ ਲਈ ਰਵਾਨਾ ਹੋ ਗਏ ਸਨ। ਉਧਰ ਫੌਜੀ ਸਿੰਘ ਦੇ ਵਾਰਸ ਵੀ 12 ਫਰਵਰੀ ਨੂੰ ਪੋਸਟਮਾਰਟਮ ਕਰਵਾਉਣ ਲਈ ਇੱਥੇ ਆਏ ਤਾਂ ਲਾਸ਼ ਨਾ ਮਿਲੀ। ਇਸ ’ਤੇ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਹੰਗਾਮਾ ਕੀਤਾ। ਘੋਖ ਕਰਨ ’ਤੇ ਲਾਸ਼ਾਂ ਦੀ ਅਦਲਾ-ਬਦਲੀ ਦਾ ਪਤਾ ਲੱਗਾ।


Comments Off on ਗ਼ਲਤ ਸ਼ਨਾਖ਼ਤ ਕਾਰਨ ਲਾਸ਼ਾਂ ਦੀ ਅਦਲਾ-ਬਦਲੀ ਹੋਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.