ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਖੇਤੀਬਾੜੀ ਕਾਨੂੰਨ ’ਚ ਸੋਧਾਂ ਖ਼ਿਲਾਫ਼ ਅਨਾਜ ਮੰਡੀਆਂ ਬੰਦ ਰੱਖਣ ਦਾ ਐਲਾਨ

Posted On February - 13 - 2020

ਸੀ. ਮਾਰਕੰਡਾ
ਤਪਾ ਮੰਡੀ, 12 ਫਰਵਰੀ

ਤਪਾ ਦੀ ਅਨਾਜ ਮੰਡੀ ਵਿਚ ਮੀਟਿੰਗ ਮਗਰੋਂ ਹਾਜ਼ਰ ਆੜ੍ਹਤੀਏ।

ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਅਨਾਜ ਮੰਡੀ ਤਪਾ ਵਿਚ ਆੜ੍ਹਤੀਆਂ ਨਾਲ ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਬਕਾ ਗੱਠਜੋੜ ਸਰਕਾਰ ਸਮੇਂ ਬਣੇ ਖੇਤੀਬਾੜੀ ਕਾਨੂੰਨ ਵਿਚ ਜੋ ਸੋਧ ਕੀਤੀ ਹੈ, ਉਹ ਆੜ੍ਹਤੀਆਂ ਨੂੰ ਬਰਬਾਦ ਕਰ ਦੇਵੇਗੀ। ਉਨ੍ਹਾਂ ਦੱਸਿਆ ਕਿ ਆੜ੍ਹਤੀ ਐਸੋਸੀਏਸ਼ਨ ਪੰਜਾਬ ਨੇ ਫਿਲੌਰ ਵਿਚ 15 ਫਰਵਰੀ ਨੂੰ ਪੰਜਾਬ ਦੇ ਆੜ੍ਹਤੀਆਂ ਦੀ ਮੀਟਿੰਗ ਸੱਦੀ ਹੈ, ਜਿਸ ਵਿਚ ਇਸ ਸਬੰਧੀ ਅਗਲੀ ਰਣਨੀਤੀ ਬਣਾਈ ਜਾਵੇਗੀ। ਇਸ ਕਾਰਨ 15 ਫਰਵਰੀ ਨੂੰ ਪੰਜਾਬ ਦੀਆਂ ਸਾਰੀਆਂ ਅਨਾਜ ਮੰਡੀਆਂ ਬੰਦ ਰੱਖੀਆਂ ਜਾਣਗੀਆਂ।
ਸ੍ਰੀ ਚੀਮਾ ਨੇ ਦੱਸਿਆ ਕਿ ਸੋਧ ਸਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਿਸਾਨ ਨੂੰ ਚੈੱਕ ਰਾਹੀਂ ਅਦਾਇਗੀ ਲੈਣ ਤੇ ਆੜ੍ਹਤੀ ਜਾਂ ਖਰੀਦਦਾਰ ਤੋਂ ਮਰਜ਼ੀ ਮੁਤਾਬਕ ਅਦਾਇਗੀ ਲੈਣ ਦੀ ਆਪਸ਼ਨ ਖਤਮ ਕਰ ਦਿੱਤੀ ਗਈ ਹੈ। ਖ਼ਰੀਦਦਾਰ ਤੋਂ ਸਿੱਧੀ ਅਦਾਇਗੀ ਲੈਣ ਲਈ ਪਹਿਲਾਂ ਜਾਣਕਾਰੀ ਦੇਣ ਦਾ ਜੋ ਪ੍ਰੋਵੀਜ਼ਨ ਸੀ, ਉਹ ਖ਼ਤਮ ਕਰ ਦਿੱਤਾ ਹੈ ਅਤੇ ਖ਼ਰੀਦਦਾਰ ਤੋਂ ਅਦਾਇਗੀ ਮਿਲਣ ਮਗਰੋਂ ਆੜ੍ਹਤੀ ਵੱਲੋਂ 72 ਘੰਟੇ ਮਗਰੋਂ ਅਦਾਇਗੀ ਕਰਨੀ ਸੀ, ਜੋ ਹੁਣ ਤੁਰੰਤ ਕਰ ਦਿੱਤੀ ਗਈ ਹੈ।
ਸਰਕਾਰ ਨੇ ਲਾਇਸੈਂਸ ਫ਼ੀਸ ਵੀ ਇਕ ਹਜ਼ਾਰ ਰੁਪਏ ਸਾਲਾਨਾ ਕਰ ਦਿੱਤੀ ਹੈ, ਜੋ ਪਹਿਲਾਂ ਸੌ ਰੁਪਏ ਸੀ। ਇਸ ਦਾ ਸਮਾਂ ਵੀ 20 ਸਾਲ ਤੋਂ ਘਟਾ ਕੇ 5 ਸਾਲ ਕਰ ਦਿੱਤਾ ਹੈ। ਜੇ ਫਾਰਮ ਵਿਚ ਕਿਸਾਨ ਦਾ ਖਾਤਾ ਬੈਂਕ ਨੰਬਰ, ਆਰਟੀਜੀਐੱਸ ਕੋਡ, ਆਧਾਰ ਕਾਰਡ ਨੰਬਰ ਪਾਉਣ ਦੀ ਤਜਵੀਜ਼ ਵੀ ਹੈ। ਇਹ ਸਭ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕੇਸ ਅਤੇ ਆੜ੍ਹਤੀਆਂ ਵੱਲੋਂ ਪਾਈ ਰਿੱਟ ਖਾਰਜ ਕਰਨ ਵਾਸਤੇ ਕੀਤਾ ਗਿਆ ਹੈ।
ਸ੍ਰੀ ਚੀਮਾ ਨੇ ਕਿਹਾ ਕਿ ਸਾਰੇ ਆੜ੍ਹਤੀਆਂ ਨੂੰ ਸਿਆਸੀ ਭੇਦਭਾਵ ਅਤੇ ਮੰਡੀ ਪੱਧਰ ਦੀ ਧੜੇਬਾਜ਼ੀ ਤੋਂ ਉੱਪਰ ਉੱਠ ਕੇ 15 ਦੀ ਮੀਟਿੰਗ ਵਿਚ ਸ਼ਾਮਲ ਹੋ ਕੇ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ ਤਾਂ ਕਿ ਸਰਕਾਰ ਨੂੰ ਅਹਿਸਾਸ ਹੋਵੇ ਕਿ ਪੰਜਾਬ ਦੇ ਆੜ੍ਹਤੀਆਂ ਵਿਚ ਖੇਤੀਬਾੜੀ ਕਾਨੂੰਨ ਵਿਚ ਕੀਤੀਆਂ ਗਈਆਂ ਤਰਮੀਮਾਂ ਬਾਰੇ ਰੋਸ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ ਦੱਦਾਹੂਰ, ਸੂਬਾ ਸਕੱਤਰ ਪ੍ਰਵੀਨ ਕੁਮਾਰ, ਜ਼ਿਲ੍ਹਾ ਜਨਰਲ ਸਕੱਤਰ ਇਕਬਾਲ ਸਿੰਘ, ਮੰਡੀ ਪ੍ਰਧਾਨ ਅਮਨ ਕੁਮਾਰ, ਸਤੀਸ਼ ਕੁਮਾਰ, ਮੋਹਿਤ ਕੁਮਾਰ ਆਦਿ ਨੇ ਸੂਬਾ ਪ੍ਰਧਾਨ ਨੂੰ ਵਿਸ਼ਵਾਸ ਦਿਵਾਇਆ ਕਿ ਵੱਧ ਤੋਂ ਵੱਧ ਆੜ੍ਹਤੀ ਫਿਲੌਰ ਮੀਟਿੰਗ ਵਿਚ ਪੁੱਜਣਗੇ।


Comments Off on ਖੇਤੀਬਾੜੀ ਕਾਨੂੰਨ ’ਚ ਸੋਧਾਂ ਖ਼ਿਲਾਫ਼ ਅਨਾਜ ਮੰਡੀਆਂ ਬੰਦ ਰੱਖਣ ਦਾ ਐਲਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.