ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਖੇਤਾਂ ਵਿੱਚ ਨੀਲ ਗਊਆਂ ਤੋਂ ਕਿਸਾਨ ਲਾਲ-ਪੀਲੇ

Posted On February - 14 - 2020

ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 13 ਫਰਵਰੀ
ਕਣਕ ਦੀ ਫਸਲ ਨੂੰ ਆਵਾਰਾ ਪਸ਼ੂਆਂ ਤੋਂ ਬਚਾਉਣ ਲਈ ਇਸ ਖੇਤਰ ਦੇ ਪਿੰਡਾਂ ਦੇ ਕਿਸਾਨਾਂ ਨੇ ਪੈਸੇ ਇਕੱਠੇ ਕਰਕੇ ਰਾਖੇ ਰੱਖੇ ਹੋਏ ਹਨ, ਜਿਸ ਕਾਰਨ ਆਵਾਰਾ ਪਸ਼ੂਆਂ ਨੇ ਤਾਂ ਅਜੇ ਤੱਕ ਫ਼ਸਲਾ ਦਾ ਨੁਕਸਾਨ ਨਹੀਂ ਕੀਤਾ ਪਰ ਹੁਣ ਇਸ ਖੇਤਰ ਦੇ ਪਿੰਡਾਂ ਵਿਚ ਨੀਲ ਗਊਆਂ ਦੇ ਝੁੰਡ ਫਸਲਾਂ ਬਰਬਾਦ ਕਰ ਰਹੇ ਹਨ। ਇਸ ਇਸ ਖੇਤਰ ਵਿੱਚ ਤਕਰੀਬਨ 25 ਤੋਂ 30 ਨੀਲ ਗਊਆਂ ਸਰਗਰਮ ਹਨ, ਜੋ ਦਿਨ-ਰਾਤ ਫ਼ਸਲਾਂ ਦਾ ਉਜਾੜਾ ਕਰ ਰਹੇ ਹਨ। ਕਿਸਾਨਾਂ ਵੱਲੋਂ ਆਪਣੇ ਪੱਧਰ ’ਤੇ ਜੋ ਰਾਖੇ ਰੱਖੇ ਹੋਏ ਹਨ ਉਹ ਨੀਲ ਗਊਆਂ ਦੀ ਰਾਖੀ ਕਰਨ ਤੋਂ ਇਨਕਾਰੀ ਹਨ, ਜਿਸ ਕਾਰਨ ਕਿਸਾਨਾਂ ਕੋਲ ਨੀਲ ਗਊਆਂ ਤੋਂ ਫ਼ਸਲਾਂ ਨੂੰ ਬਚਾਉਣ ਔਖਾ ਹੋ ਗਿਆ ਹੈ। ਪਿੰਡਾਂ ਵਿਚ ਸਿਆਸੀ ਧੜੇਬੰਦੀਆਂ ਕਾਰਨ ਬਹੁਤੇ ਕਿਸਾਨ ਤਾਂ ਨੀਲ ਗਊਆਂ ਨੂੰ ਖੇਤ ਵਿਚੋਂ ਭਜਾਉਣ ਤੋਂ ਡੀ ਡਰਦੇ ਹਨ। ਪਿਛਲੇ ਸਾਲ ਕਿਸਾਨ ਦੇ ਖੇਤ ਵਿਚ ਨੀਲ ਗਊ ਦੇ ਮਰਨ ਕਾਰਨ ਪੁਲੀਸ ਵੱਲੋਂ ਉਸ ਮਾਮਲੇ ਨੂੰ ਸ਼ਿਕਾਰ ਨਾਲ ਜੋੜਨ ਕਾਰਨ ਕਿਸਾਨਾਂ ਵਿਚ ਸਹਿਮ ਸੀ। ਨੀਲ ਗਊਆਂ ਦੇ ਸ਼ਿਕਾਰ ’ਤੇ ਪਾਬੰਦੀ ਹੋੋਣ ਕਾਰਨ ਇਸ ਖੇਤਰ ਵਿਚ ਨੀਲ ਗਊਆਂ ਦੀ ਦਿਨ-ਬ-ਦਿਨ ਵੱਧ ਰਹੀ ਗਿਣਤੀ ਤੋਂ ਕਿਸਾਨ ਚਿੰਤਤ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜੰਗਲੀ ਜੀਵਾਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਰਾਜ ਵਿੱਚ ਜਿਥੇ ਬੀੜ ਹਨ, ਉਥੇ ਨੀਲ ਗਊਆਂ ਨੂੰ ਭੇਜਣਾ ਚਾਹੀਦਾ ਹੈ।


Comments Off on ਖੇਤਾਂ ਵਿੱਚ ਨੀਲ ਗਊਆਂ ਤੋਂ ਕਿਸਾਨ ਲਾਲ-ਪੀਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.