ਪੋਸਟ-ਮੈਟਰਿਕ ਸਕਾਲਰਸ਼ਿਪ ਦੇ ਭੁਗਤਾਨ ਵਿੱਚ ਪੱਛੜਿਆ ਪੰਜਾਬ !    ਬੱਬਰ ਅਕਾਲੀ ਲਹਿਰ ਦਾ ਸਿਰਜਕ ਕਿਸ਼ਨ ਸਿੰਘ ਗੜਗੱਜ !    ਮਰਦੇ ਦਮ ਤੱਕ ਆਜ਼ਾਦ ਰਹਿਣ ਵਾਲਾ ਚੰਦਰ ਸ਼ੇਖਰ !    ਕਾਰਸੇਵਾ: ਖਡੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਵਿਕਾਸ ਕਾਰਜਾਂ ਨੂੰ ਦੇਣ !    ਆਰਫ਼ ਕਾ ਸੁਣ ਵਾਜਾ ਰੇ !    ਪੰਜਾਬ ’ਚ ਮਾਫ਼ੀਆ ਅੱਜ ਵੀ ਸਰਗਰਮ !    ਦਿ ਟ੍ਰਿਬਿਊਨ ਐਂਪਲਾਈਜ਼ ਯੂਨੀਅਨ ਦੀ ਚੋਣ ਸਰਬਸੰਮਤੀ ਨਾਲ ਸਿਰੇ ਚੜ੍ਹੀ !    ਕੈਪਟਨ ਦੇ ਓਐੱਸਡੀ ਨੇ ਲੁਧਿਆਣਾ ਦੱਖਣੀ ਤੋਂ ਖਿੱਚੀ ਚੋਣਾਂ ਦੀ ਤਿਆਰੀ !    ਅੱਠਵੀਂ ਦੇ ਪ੍ਰੀਖਿਆ ਕੇਂਦਰ ਬਣੇ ਦੂਰ, ਪਾੜਿ੍ਹਆਂ ਦਾ ਕੀ ਕਸੂਰ !    ਸੁਪਰੀਮ ਕੋਰਟ ਦੇ 6 ਜੱਜਾਂ ਨੂੰ ਸਵਾਈਨ ਫਲੂ !    

ਕੱਚੇ ਰਾਹ ਪੱਕੇ ਕਰਾਉਣ ਦੀ ਉਡੀਕ ’ਚ ਦੋ ਬਸਤੀਆਂ ਦੇ ਲੋਕ

Posted On February - 14 - 2020

ਨੰਦ ਰਾਮ ਬਸਤੀ ਨੂੰ ਜਾਂਦੇ ਕੱਚੇ ਰਾਹ ਦੀ ਝਲਕ।

ਟ੍ਰਿਬਿਊਨ ਨਿਊਜ਼ ਸਰਵਿਸ
ਬੁਢਲਾਡਾ, 13 ਫਰਵਰੀ
ਇਸ ਸ਼ਹਿਰ ਦੀ ਗੁਰੂ ਨਾਨਕ ਕਾਲਜ ਨੇੜਿਓਂ ਨਿਕਲਦੀ ਬੱਛੂਆਣਾ ਰੋਡ ’ਤੇ ਸਥਿਤ 25 ਘਰਾਂ ਤੋਂ ਵੱਧ ਵਾਲੀਆਂ ਮਾਨਾ ਬਸਤੀ ਅਤੇ ਨੰਦ ਰਾਮ ਬਸਤੀ ਨੂੰ ਜਾਂਦੇ ਦੋ ਵੱਖ-ਵੱਖ ਰਸਤੇ ਅੱਜ ਵੀ ਕੱਚੇ ਹਨ ਜਦੋਂ ਕਿ ਇਨ੍ਹਾਂ ਦੋ ਰਾਹਾਂ ਤੋਂ ਬਿਨ੍ਹਾਂ ਇਸ ਸ਼ਹਿਰ ਦਾ ਸਾਰਾ ਹੀ ਆਸਾ-ਪਾਸਾ ਪੱਕਾ ਹੋ ਚੁੱਕਿਆ ਹੈ।
ਆਮੋ-ਸਾਹਮਣੇ ਵਸੀਆਂ ਇਨ੍ਹਾਂ ਬਸਤੀਆਂ ਦੇ ਆਗੂ ਸੁਖਵਿੰਦਰ ਦਾਸ, ਜਥੇਦਾਰ ਤਾਰਾ ਸਿੰਘ ਵਿਰਦੀ, ਸੁਰਿੰਦਰ ਮਾਨ ਤੇ ਨਿਰਮਲ ਦਾਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਬਸਤੀਆਂ ਵਿੱਚ ਪਿਛਲੇ 20 ਸਾਲਾਂ ਤੋਂ ਵੱਖ-ਵੱਖ ਰਾਜਨੀਤਕ ਆਗੂ ਵੋਟਾਂ ਮੰਗਣਾ ਆਉਣ ਸਮੇਂ ਦੋਵੇਂ ਰਾਹਾਂ ਨੂੰ ਪੱਕੇ ਕਰਨ ਦੇ ਵਾਅਦੇ ਤਾਂ ਕਰਦੇ ਰਹੇ ਹਨ ਪਰੰਤੂ ਰਾਹ ਪੱਕੇ ਨਹੀਂ ਹੋਏ। ਇਸੇ ਤਰ੍ਹਾਂ ਵਰਿੰਦਰ ਮਾਨ ਅਤੇ ਜਸਵੀਰ ਮਾਨ ਨੇ ਦੱਸਿਆ ਕਿ ਦੋਵੇਂ ਬਸਤੀਆਂ ਦੇ ਬੱਚਿਆਂ ਨੂੰ ਬਰਸਾਤਾਂ ਦੇ ਦਿਨਾਂ ਵਿੱਚ ਸਕੂਲ ਜਾਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਇਨ੍ਹਾਂ ਕੱਚੇ ਰਾਹਾਂ ’ਤੇ ਬੱਚੇ ਤਿਲਕ ਕੇ ਡਿੱਗ ਵੀ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਕੱਚੇ ਰਾਹਾਂ ਦਾ ਫਾਸਲਾ ਬੱਛੂਆਣਾ ਰੋਡ ਤੋਂ ਮਸਾਂ 600 ਫੁੱਟ ਦੀ ਦੂਰੀ ਦਾ ਹੈ, ਜਿਹੜੇ 20 ਫੁੱਟ ਚੌੜਾਈ ਵਾਲੇ ਹਨ, ਉਨ੍ਹਾਂ ਕਿਹਾ ਕਿ ਇਨ੍ਹਾਂ ਬਸਤੀਆਂ ਵਿੱਚ ਨਾ ਵਾਟਰ ਵਰਕਸ ਦੀ ਸਪਲਾਈ ਤੇ ਨਾ ਹੀ ਸੀਵਰੇਜ ਦੀ ਕੋਈ ਸਹੂਲਤ ਹੈ। ਬਸਤੀ ਵਾਸੀਆਂ ਦਾ ਕਹਿਣਾ ਹੈ ਕਿ ਉਹ ਨਗਰ ਕੌਂਸਲ ਦਾ ਹਿੱਸਾ ਹਨ ਤੇ ਸਮੇਂ-ਸਮੇਂ ਕੌਂਸਲ ਵੱਲੋਂ ਲਾਏ ਜਾਂਦੇ ਟੈਕਸ ਵੀ ਅਦਾ ਕਰ ਰਹੇ ਹਨ ਪਰੰਤੂ ਨਗਰ ਕੌਂਸਲ ਵੱਲੋਂ ਇਨ੍ਹਾਂ ਦੋਵੇ ਬਸਤੀਆਂ ਦੇ ਬੁਨਿਆਦੀ ਵਿਕਾਸ ਸਬੰਧੀ ਕੋਈ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ ਦਾ ਕਹਿਣਾ ਹੈ ਕਿ ਕੌਂਸਲ ਕੋਲ ਅਜੇ ਕੋਈ ਅਜਿਹੇ ਫੰਡ ਹੀ ਨਹੀਂ ਹਨ, ਜਿਨ੍ਹਾਂ ਰਾਹੀਂ ਇਨ੍ਹਾਂ ਬਸਤੀਆਂ ਦਾ ਵਿਕਾਸ ਅਰੰਭਿਆ ਜਾਵੇ।


Comments Off on ਕੱਚੇ ਰਾਹ ਪੱਕੇ ਕਰਾਉਣ ਦੀ ਉਡੀਕ ’ਚ ਦੋ ਬਸਤੀਆਂ ਦੇ ਲੋਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.