ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਕੇਜਰੀਵਾਲ ਵੱਲੋਂ ਦਿੱਲੀ ਵਾਸੀਆਂ ਨੂੰ ਸਹੁੰ-ਚੁੱਕ ਸਮਾਗਮ ਲਈ ਸੱਦਾ

Posted On February - 14 - 2020

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 13 ਫਰਵਰੀ

A child dressed as incumbent Delhi Chief Minister Arvind Kejriwal is raised by supporters at party headquarters as they celebrate the party’s victory in New Delhi on Tuesday. Tribune photo: Manas Ranjan Bhui

ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ 16 ਫਰਵਰੀ ਦੇ ਸਹੁੰ ਚੁੱਕ ਸਮਾਗਮ ਲਈ ਭਾਵਨਾਤਮਕ ਸੱਦਾ ਪੱਤਰ ਦਿੱਤਾ ਹੈ। ਉਨ੍ਹਾਂ ਕਾਰਕੁਨਾਂ/ਸਮਰਥਕਾਂ ਨੂੰ ਪੱਤਰ ਲਿਖ ਕੇ ਅਸ਼ੀਰਵਾਦ ਦੇਣ ਲਈ ਰਾਮ ਲੀਲਾ ਮੈਦਾਨ ਪੁੱਜਣ ਲਈ ਆਖਿਆ ਹੈ।
ਕੇਜਰੀਵਾਲ ਨੇ ਹਿੰਦੀ ਵਿਚ ਟਵੀਟ ਕੀਤਾ, ‘‘ਦਿੱਲੀ ਵਾਸੀਓ, ਤੁਹਾਡਾ ਬੇਟਾ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਿਹਾ ਹੈ। ਤੁਸੀਂ ਆਪਣੇ ਬੇਟੇ ਨੂੰ ਅਸ਼ੀਰਵਾਦ ਦੇਣ ਲਈ ਜ਼ਰੂਰ ਆਉਣਾ। ਐਤਵਾਰ, 16 ਫਰਵਰੀ, ਸਵੇਰੇ 10 ਵਜੇ, ਰਾਮਲੀਲਾ ਮੈਦਾਨ।’’ ‘ਆਪ’ ਦੇ ਕੌਮੀ ਕਨਵੀਨਰ ਨੇ ਪਾਰਟੀ ਵਾਲੰਟੀਅਰਾਂ ਅਤੇ ਸਮਰਥਕਾਂ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਹਰ ਕੋਨੇ ਤੋਂ ਸਮਰਥਨ ਮਿਲਿਆ ਹੈ ਅਤੇ ਇਸ ਦੇ ਕੰਮ ’ਤੇ ਵੋਟ ਪਾਉਣ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰਿਆ ਗਿਆ ਹੈ ਤੇ ਇਸ ਦੇ ਜਵਾਬ ’ਚ ਦਿੱਲੀ ਵਾਸੀਆਂ ਨੇ ਆਪਣਾ ਪਿਆਰ ਦਿਖਾਇਆ ਹੈ। ਇਸ ਨਾਲ ਦੇਸ਼ ਭਰ ਦੀਆਂ ਸਰਕਾਰਾਂ ਲਈ ਇਮਾਨਦਾਰ ਰਾਜਨੀਤੀ ਅਤੇ ਚੰਗੇ ਸ਼ਾਸਨ ਲਈ ਨਵਾਂ ਮਾਪਦੰਡ ਕਾਇਮ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ ਸੰਭਾਲ, ਪਾਣੀ, ਬਿਜਲੀ, ਔਰਤਾਂ ਦੀ ਸੁਰੱਖਿਆ ਤੇ ਸ਼ਕਤੀਕਰਨ, ਹੁਣ ਮੁੱਖ ਧਾਰਾ ਦੇ ਚੋਣ ਮੁੱਦੇ ਬਣ ਗਏ ਹਨ। ‘‘ਮੁਢਲੀਆਂ ਲੋੜਾਂ ਪੂਰੀਆਂ ਕਰਨ ਦੇ ਸਾਡੇ ਕੰਮ ਨੇ ਲੱਖਾਂ ਲੋੜਵੰਦ ਲੋਕਾਂ ਨੂੰ ਮਾਣਮੱਤਾ ਜੀਵਨ ਪ੍ਰਦਾਨ ਕੀਤਾ ਹੈ ਅਤੇ ਆਰਥਿਕਤਾ ਨੂੰ ਹੁਲਾਰੇ ਦੇ ਨਾਲ-ਨਾਲ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਜਾਰੀ ਰੱਖਣ ਤੋਂ ਇਲਾਵਾ, ਅਗਲੇ ਪੰਜ ਸਾਲਾਂ ਲਈ ਯੋਜਨਾ ਇਹ ਹੈ ਕਿ ਦਿੱਲੀ ਨੂੰ ਰਹਿਣਯੋਗ ਅਤੇ ਪਿਆਰਾ ਸ਼ਹਿਰ ਬਣਾਇਆ ਜਾਵੇ ਤਾਂ ਜੋ ਇਸ ਦੀ ਤੁਲਨਾ ਦੁਨੀਆਂ ਦੇ ਉੱਤਮ ਸ਼ਹਿਰਾਂ ਨਾਲ ਕੀਤੀ ਜਾ ਸਕੇ। ਇਸ ਦੌਰਾਨ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੀਨੀਅਰ ਆਗੂਆਂ ਨਾਲ ਬੈਠਕ ਕਰਕੇ ਅੱਠ ਸੀਟਾਂ ’ਤੇ ਹੋਈ ਹਾਰ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਲਕਸ਼ਮੀ ਨਗਰ ’ਚ ਮਹਿਜ਼ 800 ਵੋਟਾਂ ਨਾਲ ਮਿਲੀ ਹਾਰ ਬਾਰੇ ਵੀ ਚਰਚਾ ਕੀਤੀ।

ਨੰਨ੍ਹੇ ਮਫ਼ਲਰਮੈਨ ਨੂੰ ਵਿਸ਼ੇਸ਼ ਸੱਦਾ
ਸਹੁੰ ਚੁੱਕ ਸਮਾਗਮ ਵਿੱਚ ਕਿਸੇ ਹੋਰ ਰਾਜ ਦਾ ਮੁੱਖ ਮੰਤਰੀ ਜਾਂ ਆਗੂ ਸ਼ਾਮਲ ਨਹੀਂ ਹੋਵੇਗਾ ਸਗੋਂ ਦਿੱਲੀ ਦੇ ਲੋਕਾਂ ਨੂੰ ਪਹਿਲਾਂ ਸ੍ਰੀ ਕੇਜਰੀਵਾਲ ਤੇ ਫਿਰ ਸੀਨੀਅਰ ਆਗੂਆਂ ਗੋਪਾਲ ਅਤੇ ਸੰਜੇ ਸਿੰਘ ਨੇ ਸ਼ਾਮਲ ਹੋਣ ਦਾ ਹੋਕਾ ਦਿੱਤਾ ਹੈ। ਇਸੇ ਦੌਰਾਨ 12 ਫਰਵਰੀ ਨੂੰ ਆਏ ਚੋਣ ਨਤੀਜਿਆਂ ਦੌਰਾਨ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੇ ‘ਬੇਬੀ ਮਫ਼ਲਰਮੈਨ’ ਅਯਾਨ ਤੋਮਰ ਨੂੰ ਉਚੇਚਾ ਸੱਦਾ ਭੇਜਿਆ ਗਿਆ ਹੈ। ਦਿੱਲੀ ‘ਆਪ’ ਦੇ ਇੰਚਾਰਜ ਗੋਪਾਲ ਰਾਏ, ਜੋ ਹਲਕਾ ਬਾਬਰਪੁਰ ਤੋਂ ਜਿੱਤੇ ਹਨ, ਨੇ ਕਿਹਾ ਕਿ ਤੀਜੀ ਵਾਰ ਸਹੁੰ ਚੁੱਕਣ ਜਾ ਰਹੇ ਮੁੱਖ ਮੰਤਰੀ ਦੇ ਸਮਾਗਮ ਨੂੰ ਦਿੱਲੀ ਵਾਸੀਆਂ ਨੇ ਖ਼ਾਸ ਬਣਾਇਆ ਹੈ, ਜਿਸ ਕਰਕੇ ਕਿਸੇ ਹੋਰ ਰਾਜ ਦੇ ਮੁੱਖ ਮੰਤਰੀ ਜਾਂ ਹੋਰ ਸੂਬਾਈ ਆਗੂ ਨੂੰ ਸਮਾਗਮ ਵਿੱਚ ਸ਼ਾਮਲ ਨਹੀਂ ਕੀਤਾ ਜਾ ਰਿਹਾ।


Comments Off on ਕੇਜਰੀਵਾਲ ਵੱਲੋਂ ਦਿੱਲੀ ਵਾਸੀਆਂ ਨੂੰ ਸਹੁੰ-ਚੁੱਕ ਸਮਾਗਮ ਲਈ ਸੱਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.