ਕਾਵਿ ਕਿਆਰੀ !    ਰਾਜਸਥਾਨ ਦੀ ਸੁਨਹਿਰੀ ਨਗਰੀ ਜੈਸਲਮੇਰ !    ਮੇਲਾ !    ਕਿਰਚਾਂ ਤੋਂ ਦਰਪਣ ਹੋਣ ਦੀ ਕਾਰੀਗਰੀ !    ਸਾਡੇ ਘਰ ਵੀ ਬਾਬੇ ਆਏ... !    ਦੇਸ਼ ਵੰਡ ਦੀ ਚੀਸ ਦਾ ਅਹਿਸਾਸ !    ਨੈਤਿਕਤਾ ਦੀ ਬਾਤ ਪਾਉਂਦੀਆਂ ਪਰੀ ਕਹਾਣੀਆਂ !    ਪ੍ਰਸਿੱਧ ਸ਼ਖ਼ਸੀਅਤਾਂ ਦੇ ਰੇਖਾ-ਚਿੱਤਰ !    ਉੱਘੀਆਂ ਸ਼ਖ਼ਸੀਅਤਾਂ ਦੇ ਕਾਵਿ-ਚਿੱਤਰ !    ਜੇ ਰੱਬ ਮੇਰੀ ‘ਸੁਣਦੀ’ ਹੋਵੇ... !    

ਕਿਸਾਨਾਂ ਲਈ ਮਾਰਚ ਦੇ ਪਹਿਲੇ ਪੰਦਰਵਾੜੇ ਦੇ ਕੰਮ

Posted On February - 29 - 2020

ਡਾ. ਰਣਜੀਤ ਸਿੰਘ
ਇਸ ਵਾਰ ਠੰਢ ਨੇ ਵੀ ਪੂਰਾ ਜ਼ੋਰ ਦਿਖਾਇਆ ਹੈ ਤੇ ਮੀਂਹ ਵੀ ਚੰਗਾ ਪਿਆ। ਹਾੜ੍ਹੀ ਦੀਆਂ ਫ਼ਸਲਾਂ ਵਧੀਆ ਖੜ੍ਹੀਆਂ ਹਨ। ਜੇ ਅਜੇ ਗਰਮੀਆਂ ਦੀਆਂ ਸਬਜ਼ੀਆਂ ਦੀ ਬਿਜਾਈ ਨਹੀਂ ਕੀਤੀ ਤਾਂ ਹੋਰ ਦੇਰ ਨਹੀਂ ਕਰਨੀ ਚਾਹੀਦੀ। ਗੰਨੇ ਦੀ ਬਿਜਾਈ ਵੀ ਇਸੇ ਮਹੀਨੇ ਪੂਰੀ ਕਰ ਲਵੋ। ਗਰਮੀ ਰੁੱਤ ਦੀ ਮੂੰਗੀ ਅਤੇ ਮਾਂਹ ਦੀ ਬਿਜਾਈ ਇਸ ਮਹੀਨੇ ਦੇ ਅਖ਼ੀਰ ਵਿੱਚ ਕੀਤੀ ਜਾ ਸਕਦੀ ਹੈ।
ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਚਾਰ ਪ੍ਰਮੁੱਖ ਸਬਜ਼ੀਆਂ ਟਮਾਟਰ, ਬੈਂਗਣ, ਮਿਰਚਾਂ ਤੇ ਸ਼ਿਮਲਾ ਮਿਰਚ ਦੀ ਪਨੀਰੀ ਖੇਤ ਵਿਚ ਲਗਾਉਣ ਦਾ ਢੁਕਵਾਂ ਸਮਾਂ ਹੈ। ਮਿਰਚਾਂ ਦੀ ਪਨੀਰੀ ਵੀ ਪੁੱਟ ਕੇ ਖੇਤ ਵਿਚ ਲਗਾਉਣ ਲਈ ਹੁਣ ਢੁਕਵਾਂ ਸਮਾਂ ਹੈ। ਭਿੰਡੀ ਗਰਮੀਆਂ ਦੀ ਪੰਜਾਬ ਸੁਹਾਵਨੀ, ਪੰਜਾਬ-8, ਪੰਜਾਬ-7 ਤੇ ਪੰਜਾਬ ਪਦਮਨੀ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਹਨ। ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਅਨੁਸਾਰ ਕਰਨੀ ਚਾਹੀਦੀ ਹੈ। ਨਦੀਨ ਨਾਸ਼ਕਾਂ ਦੀ ਰੋਕਥਾਮ ਲਈ ਗੋਡੀ ਕਰੋ। ਲੋਭੀਆ ਦੀ ਕਾਉਪੀਜ਼ 263 ਕਿਸਮ ਦੀ ਕਾਸ਼ਤ ਕਰਨੀ ਚਾਹੀਦੀ ਹੈ।
ਦਾਲਾਂ ਸਾਡੀ ਖ਼ੁਰਾਕ ਦਾ ਅਨਿਖੜਵਾਂ ਅੰਗ ਹਨ। ਮਾਂਹ ਅਤੇ ਮੂੰਗੀ ਤਾਂ ਪੰਜਾਬੀਆਂ ਦੀਆਂ ਮਨਭਾਉਂਦੀਆਂ ਦਾਲਾਂ ਹਨ। ਕਿਸਾਨਾਂ ਨੂੰ ਚਾਹੀਦਾ ਹੈ ਕਿ ਘੱਟੋ-ਘੱਟ ਘਰ ਦੀ ਲੋੜ ਪੂਰੀ ਕਰਨ ਲਈ ਇਨ੍ਹਾਂ ਦੀ ਕੁਝ ਰਕਬੇ ਵਿੱਚ ਕਾਸ਼ਤ ਜ਼ਰੂਰ ਕੀਤੀ ਜਾਵੇ। ਪੀਏਯੂ ਵੱਲੋਂ ਮਾਂਹ ਤੇ ਮੂੰਗੀ ਦੀਆਂ ਵਿਕਸਿਤ ਕੀਤੀਆਂ ਕਿਸਮਾਂ ਦੀ ਬਿਜਾਈ ਹੁਣ ਵੀ ਕੀਤੀ ਜਾ ਸਕਦੀ ਹੈ। ਐਸਐਮਐਲ 1827, ਐਸਐਮਐਲ 668, ਐਸਐਮਐਲ 832 ਅਤੇ ਟੀਐਮਬੀ 37 ਮੂੰਗੀ ਦੀਆਂ ਕਿਸਮਾਂ ਹਨ, ਜਦੋਂਿਕ ਮਾਂਹ-1008 ਅਤੇ ਮਾਂਹ-1137 ਮਾਂਹਾਂ ਦੀਆਂ ਕਿਸਮਾਂ ਹਨ। ਇਨ੍ਹਾਂ ਦੇ ਬੀਜ ਯੂਨੀਵਰਸਿਟੀ ਤੋਂ ਵੀ ਪ੍ਰਾਪਤ ਕੀਤੇ ਜਾ ਸਕਦੇ ਹਨ। ਦਾਲਾਂ ਦੀ ਕਾਸ਼ਤ ਧਰਤੀ ਦੀ ਸਿਹਤ ਵਿੱਚ ਸੁਧਾਰ ਕਰਦੀ ਹੈ ਪਰ ਫਿਰ ਵੀ ਬਿਜਾਈ ਸਮੇਂ 11 ਕਿਲੋ ਯੂਰੀਆ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਮੂੰਗੀ ਨੂੰ 100 ਕਿਲੋ ਅਤੇ ਮਾਹਾਂ ਨੂੰ 60 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਇਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਇਕ ਗੋਡੀ ਜ਼ਰੂਰ ਕਰੋ। ਜੇ ਆਲੂਆਂ ਪਿੱਛੋਂ ਬਿਜਾਈ ਕਰਨੀ ਹੈ ਫਿਰ ਖਾਦ ਦੀ ਲੋੜ ਨਹੀਂ ਹੈ।
ਕਣਕਾਂ ਨਿੱਖਰ ਆਈਆਂ ਹਨ। ਖੇਤਾਂ ਵਿੱਚ ਗੇੜਾ ਜ਼ਰੂਰ ਮਾਰੋ, ਜੇ ਕਾਂਗਿਆਹੀ ਦਾ ਸਿੱਟਾ ਨਜ਼ਰ ਆਵੇ ਤਾਂ ਉਸ ਨੂੰ ਪੁੱਟ ਕੇ ਨਸ਼ਟ ਕਰ ਦਿੱਤਾ ਜਾਵੇ। ਜਿਸ ਖੇਤ ਵਿੱਚੋਂ ਕਣਕ ਬੀਜ ਲਈ ਰੱਖਣੀ ਹੈ, ਉਸ ਵਿੱਚੋਂ ਤਾਂ ਦੂਜੇ ਨਦੀਨਾਂ ਦੇ ਬੂਟੇ ਵੀ ਪੁੱਟ ਦਿੱਤੇ ਜਾਣ ਤਾਂ ਜੋ ਸ਼ੁੱਧ ਬੀਜ ਪ੍ਰਾਪਤ ਹੋ ਸਕੇ।


Comments Off on ਕਿਸਾਨਾਂ ਲਈ ਮਾਰਚ ਦੇ ਪਹਿਲੇ ਪੰਦਰਵਾੜੇ ਦੇ ਕੰਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.