ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਕਿਸਾਨਾਂ ਨੂੰ ਟੇਲ ਰਾਹੀਂ ਪੂਰਾ ਪਾਣੀ ਦੇਣ ’ਚ ਨਹਿਰੀ ਵਿਭਾਗ ਫੇਲ੍ਹ

Posted On February - 26 - 2020

ਧਰਨੇ ਦੌਰਾਨ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ।

ਜੋਗਿੰਦਰ ਸਿੰਘ ਮਾਨ
ਮਾਨਸਾ, 25 ਫਰਵਰੀ
ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਬਠਿੰਡਾ ਜ਼ਿਲ੍ਹਾ ਇਕਾਈ ਵੱਲੋਂ ਮਾਨਸਾ ਜ਼ਿਲ੍ਹਾ ਇਕਾਈ ਦੇ ਸਹਿਯੋਗ ਨਾਲ ਪਿੰਡ ਜਵਾਹਰਕੇ ਸਥਿਤ ਨਹਿਰੀ ਵਿਭਾਗ ਦੇ ਐਕਸੀਅਨ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪਿੰਡ ਬਹਿਮਣ ਕੌਰ ਸਿੰਘ ਦੇ ਕਿਸਾਨ ਆਗੂ ਹਰਚਰਨ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਜਗਾ ਬ੍ਰਾਂਚ ਦੇ ਸੂਏ ਦੀਆਂ ਟੇਲਾਂ ’ਤੇ ਜੋ ਪਿੰਡ ਪੈਂਦੇ ਹਨ, ਉੱਥੇ ਬਣਦੇ ਪਾਣੀ ਦਾ ਸਿਰਫ਼ ਤੀਜਾ ਹਿੱਸਾ ਪਾਣੀ ਹੀ ਪਹੁੰਚਦਾ ਹੈ। ਇਸ ਦਾ ਮੁੱਖ ਕਾਰਨ ਬਣਾਂਵਾਲੀ ਵਿੱਚ ਥਰਮਲ ਪਾਵਰ ਪਲਾਂਟ ਲੱਗਿਆ ਹੋਣਾ ਹੈ। ਉੱਥੋਂ ਦੇ ਅਧਿਕਾਰੀ ਸਾਰਾ ਸਾਲ ਸੂਏ ਵਿੱਚ ਫੱਟੇ ਲਾ ਕੇ ਪਾਣੀ ਆਪਣੇ ਪਲਾਂਟ ਵੱਲ ਲੈ ਜਾਂਦੇ ਹਨ ਤੇ ਕਿਸਾਨਾਂ ਨੂੰ ਪਾਣੀ ਦੀ ਲਗਾਤਾਰ ਘਾਟ ਬਣੀ ਰਹਿੰਦੀ ਹੈ। ਕਿਸਾਨ ਆਗੂ ਨੇ ਮੰਗ ਕੀਤੀ ਕਿ ਥਰਮਲ ਦੇ ਅਧਿਕਾਰੀਆਂ, ਜੋ ਧੱਕੇ ਨਾਲ ਕਿਸਾਨਾਂ ਦਾ ਪਾਣੀ ਲੈ ਕੇ ਜਾ ਰਹੇ ਹਨ, ਉਨ੍ਹਾਂ ’ਤੇ ਕਾਰਵਾਈ ਕੀਤੀ ਜਾਵੇ। ਪਿੰਡ ਘੁੰਮਣ ਕਲਾਂ ਦੇ ਕਿਸਾਨ ਆਗੂ ਬਲਜੀਤ ਸਿੰਘ ਨੇ ਦੱਸਿਆ ਕਿ ਘੁੰਮਣ ਬ੍ਰਾਂਚ ਦੇ ਪਿੰਡ ਘੁੰਮਣ ਕਲਾਂ ਦੇ ਮੋਘਾ ਨੰਬਰ 55036-ਆਰ ਦਾ ਕਾਫੀ ਪਾਣੀ ਪਿੰਡ ਖੜਕ ਸਿੰਘ ਵਾਲਾ ਦਾ ਰਕਬਾ ਪਾ ਕੇ ਉਨ੍ਹਾਂ ਨੂੰ ਦੇਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਜਿਸ ਕਾਰਨ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ।
ਇਸ ਮੌਕੇ ਪ੍ਰੈਸ ਸਕੱਤਰ ਬੇਅੰਤ ਸਿੰਘ, ਸੁਖਦਰਸ਼ਨ ਸਿੰਘ ਖੇਮੂਆਣਾ, ਬੋਘ ਸਿੰਘ ਮਾਨਸਾ, ਕਰਨੈਲ ਸਿੰਘ, ਸੁਰਜੀਤ ਸਿੰਘ ਸੰਦੋਹਾ, ਉਗਰ ਸਿੰਘ ਮਾਨਸਾ, ਸੁਖਦੇਵ ਸਿੰਘ ਕੋਟਲੀ, ਗੁਰਦੇਵ ਸਿੰਘ ਘੁੰਮਣ, ਅਮਰਬੀਰ ਸਿੰਘ ਘੁੰਮਣ, ਗੁਰਚਰਨ ਸਿੰਘ, ਗੰਗਣ ਸਿੰਘ, ਜਗਰੂਪ ਸਿੰਘ ਨੇ ਵੀ ਸੰਬੋਧਨ ਕੀਤਾ।


Comments Off on ਕਿਸਾਨਾਂ ਨੂੰ ਟੇਲ ਰਾਹੀਂ ਪੂਰਾ ਪਾਣੀ ਦੇਣ ’ਚ ਨਹਿਰੀ ਵਿਭਾਗ ਫੇਲ੍ਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.