ਜਾਇਦਾਦ ਕਾਰਨ ਭਰਾ ਵੱਲੋਂ ਭਰਾ ਦੀ ਹੱਤਿਆ !    ਯੂਕੇ ਦੇ ਚੋਟੀ ਦੇ ਜੱਜ ਨੇ ਸੁਪਰੀਮ ਕੋਰਟ ਦੀ ਕਾਰਵਾਈ ਦੇਖੀ !    ਭਗੌੜੇ ਗੈਂਗਸਟਰ ਰਵੀ ਪੁਜਾਰੀ ਨੂੰ ਭਾਰਤ ਲਿਆਂਦਾ ਗਿਆ !    ਮਾਣਹਾਨੀ ਕੇਸ ’ਚ ਤਲਬ ਕੀਤੇ ਜਾਣ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਣਵਾਈ 28 ਨੂੰ !    ਦੁਬਈ ’ਚ ਹਮਵਤਨ ਦੀ ਕੁੱਟਮਾਰ ਲਈ ਦੋ ਭਾਰਤੀਆਂ ਨੂੰ ਸਜ਼ਾ !    ਅਸੀਂ ਕਿਉਂ ਪ੍ਰਦੇਸੀ ਹੋਈਏ ? !    ਮਾਲੇਰਕੋਟਲਾ ’ਚ ਭਾਈਚਾਰਕ ਏਕੇ ਦੀ ਮਿਸਾਲ !    ਗੁਆਚ ਗਏ ਉਹ ਦਿਨ... !    ਮੰਤਰੀ ਆਸ਼ੂ ਦੇ ਹੱਕ ਵਿਚ ਨਿੱਤਰੇ ਲੁਧਿਆਣਾ ਦੇ ਵਿਧਾਇਕ !    ਗੰਨਾ ਅਦਾਇਗੀ: ਕਿਸਾਨਾਂ ਨੇ ਪਨਿਆੜ ਮਿੱਲ ਦਾ ਸਟਾਫ ਅੰਦਰ ਡੱਕਿਆ !    

ਕਿਰਨਜੀਤ ਕੌਰ ਨੇ ਮਲੇਸ਼ੀਆ ’ਚ ਸੋਨ ਤਗ਼ਮਾ ਜਿੱਤਿਆ

Posted On February - 14 - 2020

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 13 ਫਰਵਰੀ
ਪਿੰਡ ਪੰਨੀਵਾਲਾ ਮੋਰੀਕਾ ਦੇ ਖੇਤ ਮਜ਼ਦੂਰ ਦੀ ਧੀ ਕਿਰਨਜੀਤ ਕੌਰ ਨੇ ਕੁਆਲਾਲੰਪੁਰ (ਮਲੇਸ਼ੀਆ) ਵਿੱਚ 11 ਫਰਵਰੀ ਨੂੰ ਖ਼ਤਮ ਹੋਈ ਕੌਮਾਂਤਰੀ ਯੋਗ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ, ਜਿਸ ਦਾ ਅੱਜ ਇੱਥੇ ਪਹੁੰਚਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਸਕੂਲ ਗੇਮਜ਼ ਐਂਡ ਐਕਟੀਵਿਟੀ ਡਿਵੈਲਪਮੈਂਟ ਫਾਊਂਡੇਸ਼ਨ ਵੱਲੋਂ ਕਰਵਾਏ ਇਸ ਟੂਰਨਾਮੈਂਟ ਵਿੱਚ ਕਿਰਨਜੀਤ ਨੇ ਥਾਈਲੈਂਡ, ਨੇਪਾਲ ਅਤੇ ਮਲੇਸ਼ੀਆ ਦੀਆਂ ਖਿਡਾਰਨਾਂ ਨੂੰ ਸ਼ਿਕਸਤ ਦਿੱਤੀ। ਕਿਰਨਜੀਤ ਨੇ ਕਰੀਬ ਢਾਈ ਮਿੰਟ ਤੱਕ ਯੋਗ ਆਸਨ ਨੂੰ ਬਰਕਰਾਰ ਰੱਖ ਕੇ ਜਿੱਤ ਹਾਸਲ ਕੀਤੀ। ਕਿਰਨਜੀਤ ਦੀ ਮਾਤਾ ਕੁਲਵਿੰਦਰ ਕੌਰ ਲਕਵਾਗ੍ਰਸਤ ਹੈ, ਜਦੋਂਕਿ ਪਿਤਾ ਜਗਸੀਰ ਸਿੰਘ ਖੇਤ ਮਜ਼ਦੂਰ ਕਰਦਾ ਹੈ। ਯੋਗ (2014) ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਜੇਤੂ ਕਿਰਨਜੀਤ ਨੇ ਹਵਾਈ ਜਹਾਜ਼ ਦੀ ਟਿਕਟ ਦਾ ਖ਼ਰਚ ਆਪਣੇ ਪੱਲਿਓਂ ਝੱਲਿਆ।ਕਿਰਨਜੀਤ ਦਾ ਅੱਜ ਸ਼ਹਿਰ ਡੱਬਵਾਲੀ ਪਹੁੰਚਣ ’ਤੇ ਵਿਧਾਇਕ ਅਮਿਤ ਸਿਹਾਗ, ਐੱਸਡੀਐੱਮ ਡਾ. ਵਿਨੇਸ਼ ਕੁਮਾਰ, ਤੇ ਇਲਾਕੇ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਪਿੰਡ ਪੰਨੀਵਾਲਾ ਮੋਰੀਕਾ ਵਿੱਚ ਵੀ ਉਸਦਾ ਸਨਮਾਨ ਕੀਤਾ ਗਿਆ।


Comments Off on ਕਿਰਨਜੀਤ ਕੌਰ ਨੇ ਮਲੇਸ਼ੀਆ ’ਚ ਸੋਨ ਤਗ਼ਮਾ ਜਿੱਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.