ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਕਾਰਸੇਵਾ ਵਾਲੇ ਡੇਰੇ ’ਚ ਖ਼ਜ਼ਾਨਚੀ ਦੀ ਕੁੱਟਮਾਰ ਕਰ ਕੇ ਇੱਕ ਕਰੋੜ ਨਕਦੀ ਲੁੱਟੀ

Posted On February - 26 - 2020

ਗੁਰਬਖਸ਼ਪੁਰੀ
ਤਰਨ ਤਾਰਨ, 25 ਫਰਵਰੀ
ਇਥੋਂ ਦੇ ਕਾਰਸੇਵਾ ਵਾਲੇ ਡੇਰਾ ਬਾਬਾ ਜੀਵਨ ਸਿੰਘ ਵਿੱਚ ਬੀਤੀ ਅੱਧੀ ਰਾਤ ਵੜੇ ਚਾਰ ਲੁਟੇਰਿਆਂ ਨੇ ਖ਼ਜ਼ਾਨਚੀ ਦੀ ਕੁੱਟਮਾਰ ਕਰਕੇ ਕਰੀਬ ਇਕ ਕਰੋੜ ਰੁਪਏ ਤੋਂ ਵੱਧ ਨਕਦੀ ਲੁੱਟ ਲਈ। ਇਸ ਸਬੰਧੀ ਸਥਾਨਕ ਥਾਣਾ ਸਿਟੀ ਪੁਲੀਸ ਨੇ ਧਾਰਾ 379-ਬੀ, 342, 459, 506, 34 ਅਧੀਨ ਕੇਸ ਦਰਜ ਕੀਤਾ ਹੈ| ਡੇਰੇ ਦੇ ਸੇਵਾਦਾਰ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਰਾਤ ਕਰੀਬ 10:45 ਵਜੇ ਚਿੱਟੇ ਰੰਗ ਦੀ ਬਿਨਾਂ ਨੰਬਰ ਵਾਲੀ ਕਾਰ ਡੇਰੇ ਸਾਹਮਣੇ ਰੁਕੀ ਅਤੇ ਉਸ ਵਿੱਚੋਂ ਉੱਤਰੇ ਇਕ ਨੌਜਵਾਨ ਨੇ ਡੇਰੇ ਦਾ ਗੇਟ ਖੜਕਾਇਆ। ਉਹ ਡੇਰੇ ਦੀ ਨਿਗਰਾਨੀ ਵਾਲੇ ਗੁਰੂ ਨਾਨਕ ਦੇਵ ਸੁਪਰ-ਸਪੈਸ਼ਲਿਟੀ ਹਸਪਤਾਲ ਵਿੱਚ ਕਿਸੇ ਮਰੀਜ਼ ਨੂੰ ਦਾਖ਼ਲ ਕਰਾਉਣ ਵਿੱਚ ਬਾਬਾ ਮਹਿੰਦਰ ਸਿੰਘ (ਖ਼ਜ਼ਾਨਚੀ) ਦੀ ਮਦਦ ਲੈਣ ਦੇ ਬਹਾਨੇ ਉਨ੍ਹਾਂ ਦੇ ਕਮਰੇ ਕੋਲ ਚਲੇ ਗਏ| ਕਾਰ ਵਿਚੋਂ ਉਤਰੇ ਤਿੰਨ ਨੌਜਵਾਨ ਬਾਬਾ ਮਹਿੰਦਰ ਸਿੰਘ ਦੇ ਕਮਰੇ ਦੇ ਅੰਦਰ ਚਲੇ ਗਏ ਜਦਕਿ ਚੌਥਾ ਨੌਜਵਾਨ ਕਾਰ ਵਿੱਚ ਹੀ ਬੈਠਾ ਰਿਹਾ। ਸੇਵਾਦਾਰ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਹ ਦਰਵਾਜ਼ੇ ਨੇੜੇ ਖੜ੍ਹਾ ਸੀ ਕਿ ਲੁਟੇਰਿਆਂ ਨੇ ਉਸ ਨੂੰ ਵੀ ਅੰਦਰ ਖਿੱਚ ਲਿਆ। ਉਨ੍ਹਾਂ ਨੇ ਬਾਬਾ ਮਹਿੰਦਰ ਸਿੰਘ ’ਤੇ ਹਮਲਾ ਕਰ ਕੇ ਕੁੱਟਮਾਰ ਕੀਤੀ ਅਤੇ ਉਨ੍ਹਾਂ ਨੂੰ ਬੰਨ੍ਹ ਕੇ ਬਾਥਰੂਮ ਵਿਚ ਬੰਦ ਕਰ ਦਿੱਤਾ ਜਦਕਿ ਉਸ (ਬਖਸ਼ੀਸ਼ ਸਿੰਘ) ਨੂੰ ਇਕ ਲੁਟੇਰੇ ਨੇ ਕਾਬੂ ਕਰੀ ਰੱਖਿਆ। ਲੁਟੇਰਿਆਂ ਨੇ ਬਾਬਾ ਮਹਿੰਦਰ ਸਿੰਘ ਕੋਲੋਂ ਕਮਰੇ ਦੀਆਂ ਚਾਬੀਆਂ ਖੋਹੀਆਂ ਅਤੇ ਨਕਦੀ ਇਕੱਠੀ ਕਰ ਕੇ ਥੈਲਿਆਂ ਵਿੱਚ ਭਰ ਕੇ ਉਨ੍ਹਾਂ (ਬਾਬਾ ਮਹਿੰਦਰ ਸਿੰਘ ਅਤੇ ਬਖਸ਼ੀਸ਼ ਸਿੰਘ) ਨੂੰ ਕਮਰੇ ਵਿੱਚ ਬੰਦ ਕਰ ਕੇ ਫ਼ਰਾਰ ਹੋ ਗਏ। ਵਾਰਦਾਤ ਬਾਰੇ ਐੱਸਪੀ (ਪੜਤਾਲ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲਈ ਗਈ ਹੈ, ਜਿਸ ਵਿੱਚ ਦੋ ਲੁਟੇਰਿਆਂ ਨੇ ਮੂੰਹ ਢਕੇ ਹੋਏ ਹਨ ਅਤੇ ਦੋ ਜਣਿਆਂ ਦੇ ਚਿਹਰੇ ਨਜ਼ਰ ਆ ਰਹੇ ਹਨ। ਮੌਕੇ ਤੋਂ ਘਟਨਾ ਦੇ ਸਬੂਤ ਇਕੱਤਰ ਕਰਨ ਲਈ ਫੋਰੈਂਸਿਕ ਵਿਭਾਗ ਦੀ ਟੀਮ ਨੇ ਮੁਲਜ਼ਮਾਂ ਦੇ ਨਿਸ਼ਾਨ ਇਕੱਤਰ ਕੀਤੇ ਹਨ|  ਦੱਸਣਯੋਗ ਹੈ ਕਿ ਬਾਬਾ ਜਗਤਾਰ ਸਿੰਘ ਦੀ ਅਗਵਾਈ ਵਾਲੀ ਇਸ ਕਾਰਸੇਵਾ ਸੰਪਰਦਾ ਵਲੋਂ ਦੇਸ਼-ਵਿਦੇਸ਼ ਦੇ ਗੁਰਧਾਮਾਂ ਦੇ ਇਲਾਵਾ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਦੀ ਸੇਵਾ ਵੀ ਕੀਤੀ ਗਈ ਸੀ।


Comments Off on ਕਾਰਸੇਵਾ ਵਾਲੇ ਡੇਰੇ ’ਚ ਖ਼ਜ਼ਾਨਚੀ ਦੀ ਕੁੱਟਮਾਰ ਕਰ ਕੇ ਇੱਕ ਕਰੋੜ ਨਕਦੀ ਲੁੱਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.